top of page
LogoMakr_0q9Tgv.png

ਖ਼ਾਲਸਾ ਰਾਜ ਦੇ ਖਾਤਮੇ ਦੇ 9 ਵੱਡੇ ਕਾਰਨ

  • Immagine del redattore: Sidki Rajput Soorme
    Sidki Rajput Soorme
  • 27 mar 2021
  • Tempo di lettura: 1 min


1. ਕੰਵਰ ਨੌਂਨਿਹਾਲ ਸਿੰਘ ਦੀ ਬੇਵਕਤੀ ਮੌਤ।

2. ਮਹਾਰਾਜਾ ਸ਼ੇਰ ਸਿੰਘ ਦਾ ਕਤਲ ਅਜੀਤ ਸਿੰਘ ਸੰਧਾਵਾਲੀਆ ਅਤੇ ਉਸ ਦੇ 12 ਸਾਲਾ ਪੁੱਤਰ ਕੁੰਵਰ ਪ੍ਰਤਾਪ ਸਿੰਘ ਦੇ ਲਹਿਣਾ ਸਿੰਘ ਸੰਧਾਵਾਲੀਆ ਵਲੋਂ ਗਲ ਵੱਢ ਕੇ ਕਤਲ। ਕੁੰਵਰ ਪ੍ਰਤਾਪ ਸਿੰਘ ਕਿਹਾ ਮੈਂ ਤੁਹਾਡਾ ਭਤੀਜਾ ਹਾਂ ਮੈਨੂੰ ਨਾ ਮਾਰੋ। ਪਰ ਲਹਿਣਾ ਸਿੰਘ ਸੰਧਾਵਾਲੀਆ ਨੇ ਇੱਕ ਨਾ ਸੁਣੀ ਅਤੇ 12 ਸਾਲ ਦੇ ਬੱਚੇ ਦਾ ਸਿਰ ਧੜ ਤੋਂ ਅਲਗ ਕਰ ਦਿੱਤਾ।

3. ਧਿਆਨ ਸਿੰਘ ਡੋਗਰਾ ਰਾਜਪੂਤ ਦਾ ਸੰਧਾਵਾਲੀਆਂ( ਅਜੀਤ ਸਿੰਘ, ਲਹਿਣਾ ਸਿੰਘ ਅਤੇ ਅਤਰ ਸਿੰਘ) ਵਲੋਂ ਕਤਲ।

4. ਸੱਭ ਤੋਂ ਛੋਟੀ ਰਾਣੀ ਜਿੰਦਾਂ ਦਾ ਧੋਖੇ ਨਾਲ ਲਾਹੌਰ ਦੀ ਗੱਦੀ ਤੇ ਕਬਜ਼ਾ ਜਦੋਂ ਕਿ ਹੋਰ ਵੱਡੀਆਂ ਰਾਣੀਆਂ ਅਤੇ 2 ਵੱਡੇ ਰਾਜਕੁਮਾਰ ( ਕੁੰਵਰ ਕਸ਼ਮੀਰਾ ਸਿੰਘ ਅਤੇ ਪਸ਼ੋਰਾ ਸਿੰਘ) ਜੀਂਦੇ ਸਨ।

5. ਜਿੰਦਾਂ ਦੇ ਨਿਕੰਮੇ ਭਰਾ ਜਵਾਹਰ ਸਿੰਘ ਦਾ ਪ੍ਰਧਾਨ ਮੰਤਰੀ ਬਣਨਾ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਜਿੰਦਾ ਬਚੇ ਦੋ ਪੁੱਤਰਾਂ ਕੁੰਵਰ ਕਸ਼ਮੀਰਾ ਸਿੰਘ ਅਤੇ ਕੁੰਵਰ ਪਸ਼ੋਰਾ ਸਿੰਘ ਦਾ ਕਤਲ ਕਰਵਾਉਣਾ ਅਤੇ ਖ਼ਾਲਸਾ ਫੌਜ ਵਲੋਂ ਜਿੰਦਾਂ ਦੇ ਭਰਾ ਨੁੰ ਮੌਤ ਦੀ ਸਜ਼ਾ ਦੇਣਾ ।

6. ਜਿੰਦਾਂ ਵਲੋਂ ਸਾਰੇ ਸਰਦਾਰ ਸੈਨਾਪਤੀ ਹਟਾ ਕੇ ਬ੍ਰਾਹਮਣਾਂ ਤੋਂ ਸਰਦਾਰ ਬਣੇ ਲਾਲ ਸਿੰਘ ਅਤੇ ਤੇਜਾ ਸਿੰਘ ਨੁੰ ਕਮਾਂਡ ਦੇਣਾ

7. ਜਿੰਦਾਂ ਵਲੋਂ ਵਾਰ ਵਾਰ ਸਤਲੁਜ ਪਾਰ ਥੋੜੀ ਥੋੜੀ ਫੌਜ ਭੇਜਣਾ ਤਾਂ ਕਿ ਖ਼ਾਲਸਾ ਫੌਜ ਦਾ ਖਾਤਮਾ ਕਰ ਕੇ ਭਰਾ ਦੀ ਮੌਤ ਦਾ ਬਦਲਾ ਲਿਆ ਜਾ ਸਕੇ।

8. ਪਹਾੜਾ ਸਿੰਘ ਬਰਾੜ ਦਾ ਅੰਗਰੇਜਾਂ ਨਾਲ ਰਲ ਜਾਣਾ

9. ਸਿਰਫ ਇੱਕ ਖਾਲਸੇ ਦੇ ਥੰਮ ਸ਼ਾਮ ਸਿੰਘ ਅਟਾਰੀ ਨੇ ਹੀ ਸਾਥ ਦਿੱਤਾ ਓਹ ਵੀ ਸ਼ਾਇਦ ਇਸ ਕਰਕੇ ਕਿ ਦਲੀਪ ਸਿੰਘ ਨੁੰ ਉਸ ਦੇ ਪਰਿਵਾਰ ਵਿੱਚ ਮੰਗ ਦਿੱਤਾ ਸੀ। ਇਹ ਖ਼ਾਲਸਾ ਰਾਜ ਦਾ ਮਜਬੂਤ ਥੰਮ ਵੀ ਮੁਦਕੀ ਵਿੱਚ ਡਿਗ ਪਿਆ।

 
 
 

Comments


bottom of page