ਸ਼ਹੀਦ ਊਧਮ ਸਿੰਘ ( Rajput Soorme)
- Sidki Rajput Soorme
- 31 mar 2020
- Tempo di lettura: 8 min
Aggiornamento: 20 apr 2020
ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਪੰਜਾਬ ( ਭਾਰਤ ) ਦੇ ਸ਼ਹਿਰ ਸੁਨਾਮ ਵਿੱਚ ਹੋਇਆ। ਉਹ ਕ੍ਰਾਂਤੀਕਾਰੀ ਗ਼ਦਰ ਪਾਰਟੀ ਨਾਲ ਸਬੰਧਤ ਸੀ ।13 ਅਪ੍ਰੈਲ 1919 ਵਿੱਚ ਜਲਿਆਂ ਵਾਲੇ ਬਾਗ ਵਿੱਚ ਹਜ਼ਾਰਾਂ ਨਿਰਦੋਸ਼ ਲੋਕਾਂ ਦੇ ਜਨਰਲ ਮਾਈਕਲ ਓਡਵਾਇਰ ਵਲੋਂ ਕੀਤੇ ਕਤਲੇਆਮ ਦਾ ਬਦਲਾ ਲੈਣ ਲਈ ਇੰਗਲੈਂਡ ਗਿਆ। ਮਾਈਕਲ ਓਡਵਾਇਰ ਦਾ ਕਤਲ ਕੀਤਾ ਅਤੇ 13 ਮਾਰਚ 1940 ਨੂੰ ਹੱਸ ਹੱਸ ਕੇ ਫਾਂਸੀ ਚੜ੍ਹ ਗਿਆ।

ਊਧਮ ਸਿੰਘ ਦਾ ਜਨਮ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਵਿੱਚ ਇੱਕ ਗਰੀਬ ਪਰਿਵਾਰ ਸਰਦਾਰ ਟਹਿਲ ਸਿੰਘ ਅਤੇ ਮਾਤਾ ਹਰਨਾਮ ਕੌਰ ਦੇ ਘਰ ਹੋਇਆ। ਊਧਮ ਸਿੰਘ ਨੂੰ ਅਜਕਲ ਕੋਈ ਰਾਜਪੂਤ, ਕੋਈ ਕੰਬੋਜ ਅਤੇ ਕੋਈ ਚਮਾਰ ਆਖਦਾ ਹੈ । ਪਰ ਸ਼ਹੀਦਾਂ ਦੀ ਕੋਈ ਜਾਤ ਨਹੀਂ ਹੁੰਦੀ । ਅੱਜਕਲ ਜੋ ਉਸ ਦੇ ਵੰਸ਼ਜ ਸੁਨਾਮ ਵਿੱਚ ਰਹਿੰਦੇ ਹਨ, ਉਨ੍ਹਾਂ ਕੋਲ ਕੋਈ ਸੰਪੱਤੀ ਨਹੀਂ ਹੈ । ਉਹ ਦਿਹਾੜੀ ਕਰ ਕੇ ਆਪਣਾ ਗੁਜ਼ਾਰਾ ਕਰਦੇ ਹਨ।
ਦੱਸਿਆ ਜਾਂਦਾ ਹੈ ਕਿ ਊਧਮ ਸਿੰਘ ਦਾ ਜਨਮ ਦਾ ਨਾਮ ਸ਼ੇਰ ਸਿੰਘ ਸੀ । ਉਸ ਦੇ ਭਰਾ ਦਾ ਨਾਮ ਮੁਕਤਾ ਸਿੰਘ ਸੀ। ਪਿਤਾ ਸਰਦਾਰ ਟਹਿਲ ਸਿੰਘ ਉਸ ਸਮੇਂ ਨੇੜਲੇ ਪਿੰਡ ਉਪੱਲ ਵਿੱਚ ਰੇਲਵੇ ਵਿੱਚ ਚੌਕੀਦਾਰ ਵਜੋਂ ਕੰਮ ਕਰਦਾ ਸੀ । ਸ਼ੇਰ ਸਿੰਘ ਦੀ ਮਾਤਾ ਦੀ ਮੌਤ 1901 ਵਿਚ ਹੋਈ ਜਦੋਂ ਉਹ ਸਿਰਫ 2 ਸਾਲਾਂ ਦਾ ਸੀ, ਇਸਦੇ ਬਾਅਦ ਉਸਦੇ ਪਿਤਾ ਦੀ 1907 ਵਿਚ ਮੌਤ ਹੋ ਗਈ ।
ਭਾਈ ਕਿਸ਼ਨ ਸਿੰਘ ਰਾਗੀ ਦੀ ਮਦਦ ਨਾਲ ਸ਼ੇਰ ਸਿੰਘ ਅਤੇ ਉਸ ਦੇ ਵੱਡੇ ਭਰਾ, ਮੁਕਤਾ ਸਿੰਘ ਦੋਵਾਂ ਨੂੰ 24 ਅਕਤੂਬਰ, 1907 ਨੂੰ ਅੰਮ੍ਰਿਤਸਰ ਦੇ ਪੁਤਲੀਘਰ ਅਨਾਥ ਆਸ਼ਰਮ ਵਿਚ ਦਾਖਲ ਕਰਵਾਇਆ ਗਿਆ। ਅਨਾਥ ਆਸ਼ਰਮ ਵਿਚ ਸ਼ੇਰ ਸਿੰਘ ਦਾ ਨਾਮ ਊਧਮ ਸਿੰਘ ਰੱਖਿਆ ਗਿਆ ਅਤੇ ਉਸਦੇ ਭਰਾ ਮੁਕਤਾ ਸਿੰਘ ਦਾ ਨਾਮ ਸਾਧੂ ਸਿੰਘ ਰੱਖਿਆ । ਬਦਕਿਸਮਤੀ ਨਾਲ ਮੁਕਤਾ ਸਿੰਘ ਦੀ 1917 ਵਿੱਚ ਮੌਤ ਹੋ ਗਈ। ਸਰਦਾਰ ਊਧਮ ਸਿੰਘ ਦੁਨੀਆਂ ਵਿੱਚ ਇਕੱਲਾ ਰਹਿ ਗਿਆ। ਆਪਣੀ ਮਾਂ ਅਤੇ ਪਿਤਾ ਦੇ ਗੁਆਚ ਜਾਣ ਤੋਂ ਬਾਅਦ, ਉਸਦੇ ਭਰਾ ਦਾ ਘਾਟਾ ਇੱਕ ਵੱਡਾ ਸਦਮਾ ਬਣ ਗਿਆ। ਯਤੀਮਖਾਨੇ ਵਿਚ, ਊਧਮ ਸਿੰਘ ਨੂੰ ਵੱਖ ਵੱਖ ਕਲਾਵਾਂ ਸਿਖੀਆਂ। ਉਸਨੇ ਆਪਣੀ ਮੈਟ੍ਰਿਕ ਦੀ ਪ੍ਰੀਖਿਆ 1918 ਵਿਚ ਪਾਸ ਕੀਤੀ ਅਤੇ 1919 ਵਿਚ ਅਨਾਥ ਆਸ਼ਰਮ ਛੱਡ ਦਿੱਤਾ।
13 ਅਪ੍ਰੈਲ, 1919 ਨੂੰ, ਵਿਸਾਖੀ ਵਾਲੇ ਦਿਨ ਕੁਝ ਆਜ਼ਾਦੀ ਸੰਗਰਾਮੀਆਂ ਨੇ ਅੰਗਰੇਜ਼ ਸਰਕਾਰ ਦੇ ਵੱਧ ਰਹੇ ਜ਼ੁਲਮ ਖਿਲਾਫ ਭਾਰੀ ਇਕੱਠ ਦਾ ਐਲਾਨ ਕੀਤਾ ਸੀ । ਉਸ ਦਿਨ ਸਰਦਾਰ ਊਧਮ ਸਿੰਘ ਅਤੇ ਉਸ ਦੇ ਸਾਥੀਆਂ ਦੀ ਅਨਾਥ ਆਸ਼ਰਮ ਵਲੋਂ ਲੋਕਾਂ ਨੂੰ ਪਾਣੀ ਪਿਲਾਉਣ ਦੀ ਡਿਊਟੀ ਲੱਗੀ ਸੀ।
ਇਨ੍ਹਾਂ ਬੱਚਿਆਂ ਦੇ ਸਾਹਮਣੇ ਤਕਰੀਬਨ 100 ਸਿਪਾਹੀਆਂ ਦਾ ਇੱਕ ਜਥਾ ਜੋ ਰਾਈਫਲਾਂ ਅਤੇ ਮਸ਼ੀਨਗੰਨਾਂ ਨਾਲ ਲੈਸ ਸੀ, ਦਾਖਿਲ ਹੋਇਆ ਅਤੇ ਅੰਧਾ ਧੁੰਦ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਇਸ ਫੌਜੀ ਜਥੇ ਦੀ ਅਗਵਾਈ ਮਾਈਕਲ ਓਡਵਾਇਰ ਨਾਮ ਦੇ ਅੰਗਰੇਜ਼ੀ ਅਫਸਰ ਨੇ ਕੀਤੀ ਅਤੇ ਗੋਲੀਆਂ ਨਾਲ ਨਿਹੱਥੇ ਲੋਕਾਂ ਨੂੰ ਮਾਰਨੇ ਦਾ ਉਸ ਨੇਂ ਹੀ ਹੁਕਮ ਦਿੱਤਾ । ਮੌਕੇ ਦੇ ਗਵਾਹਾਂ ਨੇ ਦੱਸਿਆ ਕਿ ਲੱਗ ਭੱਗ ਸ਼ਾਮ ਦੇ ਸਵਾ ਤਿੰਨ ਵਜੇ ਗੋਲੀਆਂ ਚਲਣੀਆਂ ਸ਼ੁਰੂ ਹੋਈਆਂ ਅਤੇ ਹਮਲਾ ਤਕਰੀਬਨ 15 ਕੁ ਮਿੰਟ ਤੱਕ ਰਿਹਾ। ਜੱਲ੍ਹਿਆਂ ਵਾਲੇ ਬਾਗ ਦਾ ਅੰਦਰ ਅਤੇ ਬਾਹਰ ਜਾਣ ਦਾ ਇਕੋ ਹੀ ਰਸਤਾ ਸੀ ਅੱਜ ਵੀ ਉਹ ਹੀ ਆ ਅਸੀਂ ਸਭ ਨੇ ਦੇਖਿਆ ਹੈ। ਜਿਸ ਨੂੰ ਸਿਪਾਹੀਆਂ ਨੇ ਰੋਕਿਆ ਹੋਇਆ ਸੀ । ਲੋਕਾਂ ਨੇ ਬਾਗ ਦੀਆਂ ਕੰਧਾਂ 'ਤੇ ਚੜ੍ਹਨ ਦੀ ਕੋਸ਼ਿਸ਼ ਵੀ ਕੀਤੀ ਪਰ ਸੱਭ ਵਿਅਰਥ ਸੀ । ਮਿੰਟਾਂ ਦੇ ਵਿੱਚ ਸੈਂਕੜੇ ਲੋਕ ਮੌਤ ਦੇ ਘਾਟ ਉਤਾਰ ਦਿੱਤੇ । ਕੁਝ ਲੋਕਾਂ ਨੇ ਗੋਲੀਆਂ ਤੋਂ ਬਚਣ ਲਈ ਖੂਹ ਵਿੱਚ ਛਾਲਾਂ ਮਾਰੀਆਂ ਪਰ ਬਚ ਨਾ ਸਕੇ। ਅੱਜ ਵੀ ਖੂਹ ਉੱਪਰ ਲੱਗੀ ਪਲੇਟ ਕਹਿੰਦੀ ਹੈ ਕਿ 120 ਲਾਸ਼ਾਂ ਖੂਹ ਵਿਛੋਣ ਕੱਢੀਆਂ ਗਈਆਂ।
ਸੈਂਕੜੇ ਲੋਕ ਮਾਰੇ ਗਏ ਸਨ ਅਤੇ ਹਜ਼ਾਰਾਂ ਜ਼ਖਮੀ ਹੋ ਗਏ ਸਨ । ਸਰਕਾਰ ਨੇ 379 ਮਾਰੇ ਗਏ (337 ਆਦਮੀ, 41 ਮੁੰਡੇ ਅਤੇ ਛੇ ਹਫ਼ਤੇ ਦਾ ਇਕ ਬੱਚਾ) ਅਤੇ 200 ਜ਼ਖਮੀ ਹੋਏ ਦੱਸਿਆ, ਪਰ ਹੋਰ ਰਿਪੋਰਟਾਂ ਵਿਚ ਮਰਨ ਵਾਲਿਆਂ ਦਾ ਅੰਦਾਜ਼ਾ ਅਲੱਗ ਅਲੱਗ ਹੈ । ਪੰਡਿਤ ਮਦਨ ਮੋਹਨ ਮਾਲਵੀਆ ਅਤੇ ਲਾਲਾ ਗਿਰਧਾਰੀ ਲਾਲ ਦੇ ਅਨੁਸਾਰ, ਮੌਤਾਂ 1000 ਤੋਂ ਵੱਧ ਸਨ, ਸਵਾਮੀ ਸ਼ਰਦਾਨੰਦ ਨੇ 1,500 ਤੋਂ ਵੱਧ ਦੱਸਿਆ । ਅੰਮ੍ਰਿਤਸਰ ਦਾ ਸਿਵਲ ਸਰਜਨ ਅਨੁਸਾਰ ਗਿਣਤੀ 1,800 ਹੈ। ਮਾਰੇ ਜਾਣ ਵਾਲੇ ਵਿਅਕਤੀਆਂ ਦੇ ਸਹੀ ਅੰਕੜਿਆਂ ਦਾ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਕਿਉਂਕਿ ਸ਼ਹਿਰ ਵਿੱਚ ਕਰਫਿਊ ਲਾ ਦਿੱਤਾ ਗਿਆ ਸੀ । ਅੰਕੜੇ ਦੱਸਦੇ ਹਨ ਕਿ ਕਰੀਬ 1700 ਗੋਲੀਆਂ ਦੀ ਵਰਤੋਂ ਕੀਤੀ ਗਈ ਸੀ । ਇਹ ਵੀ ਸਰਕਾਰੀ ਸੂਤਰਾਂ ਅਨੁਸਾਰ ਹੈ । ਕੋਈ ਸੱਚ ਨਹੀਂ ਹੈ। ਪਰ ਸਾਡੀ ਬਦਕਿਸਮਤੀ ਹੈ ਕਿ ਉਸ ਤੋਂ ਬਾਅਦ ਓਡਵਾਇਰ ਸਿੱਖ ਲੀਡਰਾਂ ਦੇ ਘਰਾਂ ਵਿੱਚ ਖਾਣੇ ਤੇ ਵੀ ਸੱਦਿਆ ਜਾਂਦਾ ਸੀ ਅਤੇ ਅਕਾਲ ਤਖਤ ਤੇ ਉਸ ਨੂੰ ਸਿਰੋਪਾ ਵੀ ਦਿੱਤਾ ਜਾਂਦਾ ਹੈ ।
ਇਸ ਘਟਨਾ ਦਾ ਸ਼ਹੀਦ ਊਧਮ ਸਿੰਘ ਦੇ ਮਨ ਤੇ ਬਹੁਤ ਬੁਰਾ ਅਸਰ ਹੋਇਆ। ਕਿਉਂਕਿ ਸਭ ਕੁਝ ਅੱਖੀਂ ਡਿੱਠਾ ਸੀ। ਉਸਨੇ ਅਨਾਥ ਆਸ਼ਰਮ ਛੱਡ ਦਿੱਤਾ ਅਤੇ ਜਲ੍ਹਿਆਂ ਵਾਲੇ ਬਾਗ ਦਾ ਬਦਲਾ ਲੈਣ ਦੀ ਠਾਣ ਲਈ। ਉਸ ਦੀ ਜਾਣ ਪਛਾਣ ਲਾਲਾ ਹਰਦਿਆਲ, ਭਗਤ ਸਿੰਘ, ਗਦਰ ਪਾਰਟੀ ਦੇ ਆਗੂਆਂ ਅਤੇ ਹੋਰ ਸੁਤੰਤਰਤਾ ਸੰਗਰਾਮੀਆਂ ਨਾਲ ਹੋ ਗਈ। ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਇੱਕ ਦੇਸ਼ ਤੋਂ ਦੂਜੇ ਦੇਸ਼ ਘੁੰਮਣ ਲੱਗ ਪਿਆ। ਕਦੀਂ ਆਪਣਾ ਨਾਮ ਸ਼ੇਰ ਸਿੰਘ, ਊਧਮ ਸਿੰਘ, ਉੱਦਨ ਸਿੰਘ, ਉਦੈ ਸਿੰਘ, ਉਦੈ ਸਿੰਘ, ਫਰੈਂਕ ਬ੍ਰਾਜ਼ੀਲ, ਅਤੇ ਕਦੀਂ ਰਾਮ ਮੁਹੰਮਦ ਸਿੰਘ ਆਜ਼ਾਦ ਦੱਸਦਾ। 1920 ਵਿਚ ਅਫਰੀਕਾ ਪਹੁੰਚਿਆ, 1921 ਵਿਚ ਨੈਰੋਬੀ ਚਲਾ ਗਿਆ। ਊਧਮ ਸਿੰਘ ਨੇ ਅਮਰੀਕਾ ਜਾਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ। ਉਹ 1924 ਵਿਚ ਭਾਰਤ ਵਾਪਸ ਆ ਗਿਆ। ਉਸੇ ਸਾਲ ਉਹ ਅਮਰੀਕਾ ਪਹੁੰਚਿਆ। ਉਥੇ ਗ਼ਦਰ ਪਾਰਟੀ ਦੇ ਸੁਤੰਤਰਤਾ ਸੰਗਰਾਮੀਆਂ ਨਾਲ ਮਿਲ ਕੇ ਕੰਮ ਕਰਨ ਲੱਗਾ। ।ਮਰਿਕ ਵਿੱਚ ਉਸ ਨੇ ਤਿੰਨ ਸਾਲ ਇਨਕਲਾਬੀ ਗਤੀਵਿਧੀਆਂ ਵਿਚ ਬਿਤਾਏ। ਉਹ ਜੁਲਾਈ 1927 ਵਿਚ ਭਗਤ ਸਿੰਘ ਦੇ ਕਹਿਣ ਤੇ ਭਾਰਤ ਪਰਤ ਆਇਆ। ਉਸਦੇ ਨਾਲ ਅਮਰੀਕਾ ਦੇ 25 ਸਹਿਯੋਗੀ ਆਏ ਅਤੇ ਨਾਲ ਨਾਲ ਰਿਵਾਲਵਰ ਅਤੇ ਹੋਰ ਅਸਲਾ ਵੀ ਨਾਲ ਲੈ ਕੇ ਆਏ।
30 ਅਗਸਤ 1927 ਨੂੰ ਊਧਮ ਸਿੰਘ ਨੂੰ ਬਿਨਾਂ ਲਾਇਸੈਂਸ ਹਥਿਆਰ ਰੱਖਣ ਦੇ ਮਾਮਲੇ ਵਿਚ ਅੰਮ੍ਰਿਤਸਰ ਵਿਖੇ ਗ੍ਰਿਫਤਾਰ ਕੀਤਾ ਗਿਆ। ਉਸ ਕੋਲੋਂ ਕੁਝ ਗੋਲਾ ਬਾਰੂਦ ਅਤੇ ਗਦਰ ਪਾਰਟੀ ਦੇ ਕਾਗਜ਼ "ਗ਼ਦਰ-ਏ-ਗੁੰਜ" ("ਇਨਕਲਾਬ ਦੀ ਅਵਾਜ਼") ਦੀਆਂ ਕਾਪੀਆਂ ਮਿਲੀਆਂ। ਉਸ ਉੱਤੇ ਗੈਰ ਕਾਨੂੰਨੀ ਹਥਿਆਰ ਰੱਖਣ ਅਤੇ ਵਗਾਵਤ ਦੇ ਦੋਸ਼ਾਂ ਹੇਠ ਉਸ ਨੇ ਅਦਾਲਤ ਵਿੱਚ ਬਿਆਨ ਦਿੱਤਾ ਕਿ ਉਹ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਲੜਾਈ ਲੜ ਰਿਹਾ ਹੈ। ਊਧਮ ਸਿੰਘ ਨੂੰ ਪੰਜ ਸਾਲ ਸਖਤ ਕੈਦ ਦੀ ਸਜ਼ਾ ਸੁਣਾਈ ਗਈ। ਇਸ ਸਮੇਂ ਦੌਰਾਨ ਭਗਤ ਸਿੰਘ ਅਤੇ ਉਸਦੇ ਸਾਥੀ ਕਾਮਰੇਡਾਂ ਰਾਜ ਗੁਰੂ ਅਤੇ ਸੁਖਦੇਵ ਨੂੰ 23 ਮਾਰਚ, 1931 ਨੂੰ ਸਾਂਡਰਸ ਦੇ ਕਤਲ ਦੇ ਦੋਸ਼ ਵਿੱਚ ਫਾਂਸੀ ਦਿੱਤੀ ਗਈ ਸੀ, ਜਦੋਂ ਕਿ ਊਧਮ ਸਿੰਘ ਅਜੇ ਜੇਲ੍ਹ ਵਿੱਚ ਸੀ।
ਊਧਮ ਸਿੰਘ ਨੂੰ 23 ਅਕਤੂਬਰ 1931 ਨੂੰ ਜੇਲ੍ਹ ਤੋਂ ਰਿਹਾ ਹੋ ਗਿਆ। ਉਹ ਆਪਣੇ ਜੱਦੀ ਪਿੰਡ ਸੁਨਾਮ ਵਾਪਸ ਪਰਤ ਆਇਆ, ਪਰੰਤੂ ਉਸਦੀ ਇਨਕਲਾਬੀ ਗਤੀਵਿਧੀਆਂ ਕਾਰਨ ਸਥਾਨਕ ਪੁਲਿਸ ਉਸ ਦੇ ਨਜ਼ੀਕੀ ਰਿਸ਼ਤੇਦਾਰਾਂ ਨੂੰ ਵੀ ਤੰਗ ਕਰਦੀ ਸੀ। ਪ੍ਰੇਸ਼ਾਨ ਹੋ ਕੇ ਉਹ ਵਾਪਸ ਅੰਮ੍ਰਿਤਸਰ ਆ ਗਿਆ। ਉਥੇ ਉਸਨੇ ਮੁਹੰਮਦ ਸਿੰਘ ਆਜ਼ਾਦ ਦਾ ਨਾਮ ਮੰਨਦਿਆਂ ਸਾਈਨ ਬੋਰਡ ਪੇਂਟਰ ਵਜੋਂ ਦੁਕਾਨ ਖੋਲ੍ਹ ਲਈ।
ਤਿੰਨ ਸਾਲਾਂ ਤਕ, ਊਧਮ ਸਿੰਘ ਨੇ ਪੰਜਾਬ ਵਿਚ ਆਪਣੀਆਂ ਇਨਕਲਾਬੀ ਗਤੀਵਿਧੀਆਂ ਜਾਰੀ ਰੱਖੀਆਂ। ਪੰਜਾਬ ਪੁਲਿਸ ਨਿਰੰਤਰ ਉਸ ਉੱਪਰ ਨਿਗਰਾਨੀ ਰੱਖ ਰਹੀ ਸੀ। ਉਹ 1933 ਵਿਚ ਆਪਣੇ ਜੱਦੀ ਪਿੰਡ ਆ ਗਿਆ ਅਤੇ ਗੁਪਤ ਇਨਕਲਾਬੀ ਮਿਸ਼ਨ ਲਈ ਕਸ਼ਮੀਰ ਚਲੇ ਗਿਆ। ਇਸ ਤੋਂ ਬਾਅਦ ਉਹ ਜਰਮਨ ਜਾਣ ਵਿਚ ਸਫਲ ਹੋ ਗਿਆ। 1934 ਵਿਚ ਲੰਡਨ ਪਹੁੰਚਿਆ, ਲੰਡਨ ਵਿੱਚ ਵੀ ਪੁਲਸ ਭਾਰਤੀਆਂ ਤੇ ਨਿਗਰਾਨੀ ਰੱਖਦੀ ਸੀ। ਪੁਲਿਸ ਨੂੰ ਧੋਖਾ ਦੇਣ ਲਈ ਉਹ ਥੋੜੇ ਸਮੇਂ ਲਈ ਉਹ ਇਟਲੀ, ਫਰਾਂਸ, ਜਰਮਨੀ, ਆਸਟਰੀਆ ਅਤੇ ਸਵਿਟਜ਼ਰਲੈਂਡ ਵਰਗੇ ਦੇਸ਼ਾਂ ਵਿੱਚ ਆਪਣੀਆਂ ਗਤੀ ਵਿਧੀਆਂ ਚਲਾਉਂਦਾ ਰਿਹਾ। ਅੰਤ ਵਿੱਚ 1934 ਵਿੱਚ ਹੀ ਇੰਗਲੈਂਡ ਦੋਬਾਰਾ ਪਹੁੰਚ ਗਿਆ, ਜਿੱਥੇ ਉਸਨੇ ਆਪਣੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਇੱਕ ਕਾਰ ਖਰੀਦੀ ਅਤੇ ਇਸਦੀ ਵਰਤੋਂ ਕੀਤੀ। ਇਸੇ ਦੌਰਾਨ ਉਸ ਨੇ ਇੱਕ .455 ਬੋਰ ਰਿਵਾਲਵਰ ਅਤੇ ਕਾਫੀ ਸਾਰਾ ਅਸਲ ਖ੍ਰੀਦਿਆ। ਹੁਣ ਉਹ ਸਹੀ ਮੌਕੇ ਦੀ ਤਲਾਸ਼ ਵਿੱਚ ਸੀ ਕਿ ਓਡਵਾਇਰ ਨੂੰ ਕਦੋਂ ਮਾਰਿਆ ਜਾਵੇ।
ਆਖਰ ਉਸ ਨੂੰ ਮਨ ਦੀ ਤਮੰਨਾ ਪੂਰੀ ਕਰਨ ਦਾ ਮੌਕਾ ਮਿਲ ਗਿਆ। ਉਸ ਨੂੰ ਖਬਰ ਮਿਲੀ ਕਿ 13 ਮਾਰਚ 1940 ਨੂੰ ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਦੀ ਇੱਕ ਸਾਂਝੀ ਮੀਟਿੰਗ ਕੈਕਸਟਨ ਹਾਲ ਲੰਡਨ ਵਿੱਚ ਹੋਣੀ ਹੈ। ਜਿਸ ਵਿੱਚ ਜੱਲ੍ਹਿਆਂ ਵਾਲੇ ਬਾਗ ਦੇ ਕਾਤਿਲ ਮਾਈਕਲ ਓਡਵਾਇਰ ਨੇ ਵੀ ਆਉਣਾ ਹੈ। 21 ਸਾਲ ਬਾਅਦ ਵੀ ਉਸ ਨੂੰ ਉਹ ਅੱਖੀਂ ਡਿੱਠਾ ਕਤਲੇਆਮ ਚੰਗੀ ਤਰ੍ਹਾਂ ਯਾਦ ਸੀ। ਊਧਮ ਸਿੰਘ ਨੇ ਇਕ ਕਿਤਾਬ ਮੋਟੀ ਕਿਤਾਬ ਖਰੀਦੀ ਜਿਸ ਨੂੰ ਅੰਦਰੋਂ ਆਪਣੀ ਰਿਵਾਲਵਰ ਦੇ ਆਕਾਰ ਦਾ ਕੱਟ ਲਿਆ ਤਾਂ ਕਿ ਰਿਵਾਲਵਰ ਛੁਪਾਈ ਜਾ ਸਕੇ। ਅਖੀਰ ਓਫ ਹਾਲ ਵਿੱਚ ਦਾਖਲ ਹੋਣ ਵਿੱਚ ਸਫਲ ਹੋ ਗਿਆ। ਮੀਟਿੰਗ ਦੇ ਅੰਤ ਵਿੱਚ ਸੱਭ ਖੜੇ ਹੋ ਗਏ। ਮਾਈਕਲ ਓਡਵਾਇਰ ਆਪਣੇ ਮਿੱਤਰ ਲਾਰਡ ਜੇਟਲੈਂਡ ਜੋ ਭਾਰਤ ਦਾ ਸਟੇਟ ਸਕੱਤਰ ਵੀ ਸੀ, ਨਾਲ ਗੱਲ ਕਰਨ ਲਈ ਪਲੇਟਫਾਰਮ ਵੱਲ ਗਿਆ। ਊਧਮ ਸਿੰਘ ਜੋ 21 ਸਾਲਾਂ ਤੋਂ ਭਾਲ ਰਿਹਾ ਸੀ ਉਹ ਉਸ ਨੂੰ ਮਿਲ ਗਿਆ। ਝੱਟਪੱਟ ਉਸ ਨੇ ਕਿਤਾਬ ਵਿੱਚੋਂ ਆਪਣਾ ਰਿਵਾਲਵਰ ਕੱਢਿਆ ਅਤੇ 2 ਗੋਲੀਆਂ ਮਾਰ ਕੇ ਮਾਈਕਲ ਓਡਵਾਇਰ ਨੂੰ ਥਾਂ ਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ। ਫਿਰ ਉਸ ਨੇ ਲਾਰਡ ਜੇਟਲੈਂਡ ਨੂੰ ਗੋਲੀ ਮਾਰੀ ਜੋ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਇੱਕ ਗੋਲੀ ਸਰ ਲੁਇਸ ਦੇਣ ਨੂੰ ਲੱਗੀ ਅਤੇ ਉਸ ਦੀ ਬਾਂਹ ਦੀ ਹੱਡੀ ਟੁੱਟ ਗਈ। ਇੱਕ ਗੋਲੀ ਲਾਰਡ ਲਮਿੰਗਟਨ ਨੂੰ ਲੱਗੀ ਜਿਸ ਨਾਲ ਉਸ ਦਾ ਹੱਥ ਟੁੱਟ ਗਿਆ। ਊਧਮ ਸਿੰਘ ਨੇ ਬਚ ਕੇ ਦੋੜਨ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਦਾ ਭੱਜਣ ਦਾ ਕੋਈ ਇਰਾਦਾ ਨਹੀਂ ਸੀ। ਉਸ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਊਧਮ ਸਿੰਘ ਇੱਕ ਹੱਸਮੁੱਖ ਆਦਮੀ ਸੀ। ਆਪਣੀ ਪੇਸ਼ੀ ਦੌਰਾਨ ਫੋਟੋ ਤੇ ਵੀ ਹੱਸਦਾ ਹੀ ਦਿਖਦਾ ਹੈ।


ਭਾਰਤ ਵਿੱਚ ਅੰਗਰੇਜ਼ੀ ਅਤੇ ਕਾਂਗਰਸੀ ਪ੍ਰੈਸ ਨੇ ਇਸ ਘਟਨਾ ਦੀ ਨਿੰਦਾ ਕੀਤੀ। ਬਹੁਤ ਸਾਰੇ ਭਾਰਤੀਆਂ ਨੇ ਊਧਮ ਸਿੰਘ ਦੀ ਕਾਰਵਾਈ ਦੀ ਛਲਾਘਾ ਕੀਤੀ। ਪਰ ਇਸ ਘਟਾ ਨੇ ਅੰਗਰੇਜ਼ੀ ਸਰਕਾਰ ਨੂੰ ਕੰਬਾ ਕੇ ਰੱਖ ਦਿੱਤਾ।
<ਕਾਨਪੁਰ ਵਿਚ ਇਕ ਜਨਤਕ ਮੀਟਿੰਗ ਵਿਚ ਇਕ ਸਪੀਕਰ ਨੇ ਕਿਹਾ ਕਿ “ਆਖਰਕਾਰ ਦੇਸ਼ ਦੇ ਅਪਮਾਨ ਅਤੇ ਅਪਮਾਨ ਦਾ ਬਦਲਾ ਲਿਆ ਗਿਆ ਸੀ”।
<ਮਹਾਤਮਾ ਗਾਂਧੀ ਅਤੇ ਨਹਿਰੂ ਜੀ ਨੇ ਊਧਮ ਸਿੰਘ ਦੇ ਕੰਮ ਦੀ ਅਲੋਚਨਾ ਕੀਤੀ।
ਨਹਿਰੂ ਨੇ ਕਿਹਾ ਕਿ “ਹੱਤਿਆ ਦਾ ਅਫਸੋਸ ਹੈ ਪਰ ਪੂਰੀ ਉਮੀਦ ਹੈ ਕਿ ਇੰਗਲੈਂਡ ਇਸ ਨਾਲ ਭਾਰਤ ਦੇ ਰਾਜਨੀਤਿਕ ਭਵਿੱਖ ਤੋਂ ਦੂਰ ਅੰਦੇਸ਼ੀ ਨਹੀਂ ਹੋਏਗਾ। ”
<ਮਹਾਤਮਾ ਗਾਂਧੀ ਨੇ ਕਿਹਾ ਕਿ “ਇਸ ਕਾਰਵਾਈ ਨੇ ਮੈਨੂੰ ਬਹੁਤ ਦੁੱਖ ਦਿੱਤਾ ਹੈ। ਮੈਂ ਇਸ ਨੂੰ ਪਾਗਲਪਨ ਦੀ ਕਾਰਵਾਈ ਮੰਨਦਾ ਹਾਂ ”
<ਨੇਤਾ ਜੀ ਸੁਭਾਸ ਚੰਦਰ ਬੋਸ ਮਹਾਨ ਮਹੱਤਵਪੂਰਣ ਇਕਲੌਤੇ ਜਨਤਕ ਨੇਤਾ ਸਨ ਜਿਨ੍ਹਾਂ ਨੇ ਊਧਮ ਸਿੰਘ ਦੀ ਕਾਰਵਾਈ ਨੂੰ ਮਨਜ਼ੂਰੀ ਦਿੱਤੀ।
<ਕੁਝ ਲਿਖਾਰੀਆਂ ਨੇ ਲਿਖਿਆ ਕਿ ਊਧਮ ਸਿੰਘ ਦੀ ਹਿੰਮਤ ਅਤੇ ਕਾਰਜ ਨੇ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਨਵੇਂ ਸੰਘਰਸ਼ ਲਈ ਬਿਗਲ ਵਜਾ ਦਿੱਤਾ।
<ਟਾਈਮਜ਼ ਆਫ ਲੰਡਨ ਨੇ ਇਸ ਨੂੰ “ਫਾਈਟ ਫਾਰ ਫਰੀਡਮ” ਅਤੇ “ਦੱਬੇ ਕੁਚਲੇ ਭਾਰਤੀ ਲੋਕਾਂ ਦੇ ਰੋਹ ਦਾ ਪ੍ਰਗਟਾਵਾ” ਦੱਸਿਆ।
<ਵਿਦੇਸ਼ੀ ਸੁਤੰਤਰਤਾ ਸੇਨਾਨੀਆਂ ਨੇ ਵੀ ਇਸ ਨੂੰ “ਭਾਰਤੀ ਸੁਤੰਤਰਤਾ ਦੀ ਮਸ਼ਾਲ.” ਜਗਾਉਣਾ ਆਖਿਆ।
<ਜਰਮਨ ਰੇਡੀਓ ਨੇ ਦੱਸਿਆ ਕਿ ਇਹ ਕਾਰਵਾਈ “ਸਤਾਏ ਹੋਏ ਲੋਕਾਂ ਦਾ ਰੋਣਾ ਗੋਲੀ ਨਾਲ ਬੋਲਿਆ” ਅਤੇ ਇਹ ਵੀ ਆਖਿਆ ਕਿ “ਹਾਥੀਆਂ ਦੀ ਤਰ੍ਹਾਂ, ਭਾਰਤੀ ਆਪਣੇ ਦੁਸ਼ਮਣਾਂ ਨੂੰ ਕਦੇ ਨਹੀਂ ਭੁੱਲਦੇ। ਉਹ 20 ਸਾਲਾਂ ਬਾਅਦ ਵੀ ਉਨ੍ਹਾਂ ਨੂੰ ਮਾਰ ਦਿੰਦੇ ਹਨ। ਜਿਵੇਂ ਕਿ ਉਨ੍ਹਾਂ ਨੇ ਓਡਵਾਇਰ ਨੂੰ ਮਾਰ ਕੇ ਸਾਬਿਤ ਕਰ ਦਿੱਤਾ ਹੈ।”
ਮੁਕੱਦਮੇ ਦੀ ਕਾਰਵਾਈ ਦੌਰਾਨ ਉਸਨੇ ਬਿਆਨ ਦਿੱਤਾ ਕਿ ਮੈਂ ਇਹ ਇਸ ਲਈ ਕੀਤਾ ਕਿਉਂਕਿ ਮੇਰਾ ਮਾਈਕਲ ਓਡਵਾਇਰ ਵਿਰੁੱਧ ਗੁੱਸਾ ਸੀ। ਉਸ ਨਾਲ ਇਹ ਹੋਣਾ ਚਾਹੀਦਾ ਸੀ। ਉਹ ਕਤਲੇਆਮ ਦਾ ਅਸਲ ਦੋਸ਼ੀ ਸੀ। ਉਹ ਮੇਰੇ ਹਮਵਤਨਾਂ ਦੀ ਭਾਵਨਾ ਨੂੰ ਕੁਚਲਣਾ ਚਾਹੁੰਦਾ ਸੀ। ਇਸ ਲਈ ਮੈਂ ਉਸਨੂੰ ਸਜਾ ਦਿੱਤੀ ਹੈ। ਪਿਛਲੇ 21 ਸਾਲਾਂ ਤੋਂ ਮੈਂ ਬਦਲਾ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਖੁਸ਼ੀ ਹੈ ਕਿ ਮੈਂ ਇਹ ਕੰਮ ਕੀਤਾ ਹੈ। ਮੈਂ ਮੌਤ ਤੋਂ ਨਹੀਂ ਡਰਦਾ ਹਨ। ਮੈਂ ਆਪਣੇ ਦੇਸ਼ ਲਈ ਕੁਰਬਾਨ ਹੋ ਰਿਹਾ ਹਾਂ। ਮੈਂ ਆਪਣੇ ਲੋਕਾਂ ਨੂੰ ਬ੍ਰਿਟਿਸ਼ ਸ਼ਾਸਨ ਹੇਠ ਭਾਰਤ ਵਿਚ ਭੁੱਖੇ ਮਰਦੇ ਵੇਖਿਆ ਹੈ। ਮੈਂ ਇਸ ਦਾ ਵਿਰੋਧ ਕੀਤਾ। ਇਹ ਮੇਰਾ ਫਰਜ਼ ਵੀ ਸੀ। ਆਪਣੀ ਮਾਤ ਭੂਮੀ ਦੀ ਖ਼ਾਤਰ ਮੌਤ ਤੋਂ ਵੱਧ ਮੈਨੂੰ ਹੋਰ ਕਿਹੜਾ ਸਨਮਾਨ ਦਿੱਤਾ ਜਾ ਸਕਦਾ ਹੈ ?
1 ਅਪ੍ਰੈਲ 1940 ਨੂੰ ਊਧਮ ਸਿੰਘ ਉੱਪਰ ਮਾਈਕਲ ਓਡਵਾਇਰ ਦੇ ਕਤਲ ਦੇ ਦੋਸ਼ ਲਗਾਇਆ ਗਿਆ। 4 ਜੂਨ 1940 ਨੂੰ ਜੱਜ ਐਟਕਿੰਸਨ ਦੇ ਸਾਹਮਣੇ ਅਦਾਲਤ ਵਿੱਚ ਮੁਕੱਦਮੇ ਦੀ ਸੁਣਵਾਈ ਦੌਰਾਨ ਉਸ ਦਾ ਨਾਮ ਪੁੱਛਿਆ ਗਿਆ ਤਾਂ ਉਸ ਨੇ “ਰਾਮ ਮੁਹੰਮਦ ਸਿੰਘ ਆਜ਼ਾਦ” ਦੱਸਿਆ । ਅਖੀਰ 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਪੈਂਤੋਂਵਿਲ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ। ਉਸ ਸਮੇਂ ਕੋਈ ਵੀ ਉਸ ਦੀ ਮਿਰਤਕ ਦੇਹ ਲੈਣ ਵਾਲਾ ਨਹੀਂ ਸੀ। ਇਸ ਲਈ ਹੋਰਨਾਂ ਫਾਂਸੀ ਦਿੱਤੇ ਕੈਦੀਆਂ ਦੀ ਤਰ੍ਹਾਂ ਉਸ ਦੁਪਹਿਰ ਬਾਅਦ ਵਿੱਚ ਉਸਨੂੰ ਜੇਲ੍ਹ ਦੇ ਮੈਦਾਨ ਵਿੱਚ ਦਫ਼ਨਾਇਆ ਗਿਆ।
ਉਸਦਾ ਰਿਵਾਲਵਰ, ਇੱਕ ਚਾਕੂ, ਇੱਕ ਉਸਦੀ ਡਾਇਰੀ ਅਤੇ ਇੱਕ ਚੱਲੀ ਗੋਲੀ ਦਾ ਖੋਲ ਅੱਜ ਵੀ ਨਿਊਸਕੌਟਲੈਂਡ ਯਾਰਡ ਲੰਡਨ ਦੇ ਅਜਾਇਬ ਘਰ ਵਿੱਚ ਰੱਖੇ ਹੋਏ ਹਨ।
1974 ਵਿਚ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਊਧਮ ਸਿੰਘ ਦੀ ਅਰਥੀ ਨੂੰ ਬਾਹਰ ਕੱਢਿਆ ਗਿਆ ਅਤੇ ਭਾਰਤ ਵਾਪਸ ਲਿਆਂਦਾ ਗਿਆ । ਊਧਮ ਸਿੰਘ ਦਾ ਬਾਅਦ ਵਿਚ ਪੰਜਾਬ ਵਿਚ ਉਨ੍ਹਾਂ ਦੇ ਜਨਮ ਸਥਾਨ ਸੁਨਾਮ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਅਤੇ ਉਸ ਦੀਆਂ ਅਸਥੀਆਂ ਸਤਲੁਜ ਵਿੱਚ ਵਿਸਰਜਨ ਕੀਤੀਆਂ ਗਈਆਂ। ਉਸ ਦੀਆਂ ਕੁਝ ਅਸਥੀਆਂ ਰੱਖ ਲਈਆਂ ਸਨ। ਜੋ ਅੱਜ ਵੀ ਜਲਿਆਂਵਾਲਾ ਬਾਗ ਵਿਖੇ ਸਭ ਦੇ ਦਰਸ਼ਣਾ ਲਈ ਸ਼ੀਸ਼ੇ ਦੇ ਅੰਦਰ ਰੱਖੀਆਂ ਗਈਆਂ ਹਨ ।

ਪਰ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਉਸ ਦੇ ਵੰਸ਼ਜਾਂ ਦੀ ਹਾਲਤ ਤਰਸਯੋਗ ਹੈ। ਪਰ ਸਾਡੀਆਂ ਸਰਕਾਰਾਂ ਸਿਰਫ ਆਪਣੇ ਤੱਕ ਹੀ ਸੀਮਤ ਰਹਿੰਦੀਆਂ ਹਨ। ਅੱਜ ਤੱਕ ਕਿੰਨੇ ਲੋਕ ਜੋ ਆਜ਼ਾਦੀ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਕੋਈ ਯਾਦ ਨਹੀਂ ਕਰਦਾ ਉਨ੍ਹਾਂ ਨੂੰ। ਪਰ ਉਹ ਸਾਡਾ ਸਰਮਾਇਆ ਹਨ। ਕਹਿੰਦੇ ਤੇ ਹਾਂ ਕਿ ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ । ਪਰ ਲੱਗਦੇ ਨਹੀਂ ਹਨ।



Comentarios