ਸੰਤ ਵਤਨ ਸਿੰਘ ਅਤੇ ਲੰਬੜਦਾਰ ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟਰੱਸਟ ਆਦਮਪੁਰ ਜ਼ਿਲਾ ਜਲੰਧਰ
- Sidki Rajput Soorme
- 27 mar 2021
- Tempo di lettura: 2 min

ਸੰਤ ਵਤਨ ਸਿੰਘ ਅਤੇ ਲੰਬੜਦਾਰ ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟਰੱਸਟ ਆਦਮਪੁਰ ਜ਼ਿਲਾ ਜਲੰਧਰ
ਆਪਣੀ ਤਰਾਂ ਦਾ ਇੱਕ ਅਨੋਖਾ ਅਤੇ ਨਿਵੇਕਲਾ ਟਰਸਟ ਜੋ ਜਰੂਰਤ ਮੰਦ ਲੋਕਾਂ ਦੀਆਂ ਲੋੜਾਂ ਅਨੁਸਾਰ ਕੰਮ ਕਰਦਾ ਹੈ। ਇਤਿਹਾਸਕ, ਧਾਰਮਿਕ, ਸਮਾਜਿਕ, ਆਰਥਿਕ ਅਤੇ ਹੋਰ ਕਈ ਤਰਾਂ ਦੀਆਂ ਲੋੜਾਂ ਲਈ ਲੋਕਾਂ ਨੂੰ ਮੱਦਦ ਦਿੰਦਾ ਹੈ। ਇਸ ਟਰੱਸਟ ਦਾ ਪੁਰਾਣਾ ਨਾਮ ਸੰਤ ਵਤਨ ਸਿੰਘ ਅਤੇ ਚੌਧਰੀ ਖਜਾਨ ਸਿੰਘ ਮਿਨਹਾਸ ਚੈਰੀਟੇਬਲ ਟਰੱਸਟ ਸੀ। ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਟਰੱਸਟ ਦਾ ਨਾਮ ਬਦਲ ਗਿਆ ਚੌਧਰੀ ਖਜਾਨ ਸਿੰਘ ਮਿਨਹਾਸ ਦੀ ਥਾਂ ਲੰਬਰਦਾਰ ਭਗਵੰਤ ਸਿੰਘ ਮਿਨਹਾਸ ਆ ਗਿਆ ਪਰ ਸੰਤ ਵਤਨ ਸਿੰਘ ਦਾ ਨਾਮ ਨਹੀਂ ਬਦਲਿਆ।
ਸੱਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੰਤ ਵਤਨ ਸਿੰਘ ਜੀ ਦੀ। ਸੰਤ ਵਤਨ ਸਿੰਘ ਜੀ ਕੌਣ ਸਨ?
ਸੰਤ ਵਤਨ ਸਿੰਘ ਜੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ (ਪਰਮਾਰ ਘਰਾਣਾ) ਦੇ ਵੱਡੇ ਭਰਾ ਸਨ। ਜਿਨ੍ਹਾਂ ਦੀ ਬਚਪਨ ਤੋਂ ਹੀ ਸੰਤਾਂ ਵਾਲੀ ਵਿਰਤੀ ਸੀ ਅਤੇ ਪਾਕਿਸਤਾਨ ਦੇ ਚੱਕ 49 ਵਿੱਚ ਸਿੱਖੀ ਅਤੇ ਆਜ਼ਾਦੀ ਦਾ ਪ੍ਰਚਾਰ ਕਰਨ ਲਈ ਵਾਸੇ ਕੀਤੇ ਸਨ। ਚੌਧਰੀ ਊਧਮ ਸਿੰਘ ਮਿਨਹਾਸ, ਉਨ੍ਹਾਂ ਦੇ ਪੁੱਤਰ ਰਾਮ ਬਸੰਤ ਸਿੰਘ ਮਿਨਹਾਸ ਅਤੇ ਸੰਤ ਵਤਨ ਸਿੰਘ ਸਿੱਧੇ ਅਤੇ ਅਸਿੱਧੇ ਤਰੀਕਿਆਂ ਨਾਲ ਆਜ਼ਾਦੀ ਦੇ ਘੋਲਾਂ ਵਿੱਚ ਸ਼ਾਮਿਲ ਰਹਿੰਦੇ ਸਨ ਅਤੇ ਆਜ਼ਾਦੀ ਦੇ ਪਰਵਾਨਿਆਂ ਦੀ ਮੱਦਦ ਕਰਦੇ ਸਨ। ਇੱਥੇ ਇਹ ਗੱਲ ਵਰਣਨ ਯੋਗ ਹੈ ਕਿ ਲਾਹੌਰ ਵਿੱਚ ਸ਼ਹੀਦ ਭਗਤ ਸਿੰਘ ਨੇ ਜਦੋਂ ਸਾਂਡਰਸ ਨੂੰ ਗੋਲੀ ਮਾਰੀ ਤਾਂ ਉਹ DAV ਕਾਲਜ ਲਾਹੌਰ ਵਿੱਚ ਰਾਮ ਬਸੰਤ ਸਿੰਘ ਮਿਨਹਾਸ ਦੇ ਕਮਰੇ ਵਿੱਚ ਲੁਕਿਆ ਸੀ। ਚੌਧਰੀ ਰਾਮ ਬਸੰਤ ਸਿੰਘ ਜਿਨ੍ਹਾਂ ਦਾ ਪਹਿਲਾ ਨਾਮ ਕੰਵਰ ਪੂਰਨ ਚੰਦ ਸੀ। ਜੋ ਚੌਧਰੀ ਭਗਵੰਤ ਸਿੰਘ ਮਿਨਹਾਸ ਦੇ ਪਿਤਾ ਜੀ ਸਨ।
1947 ਦੀ ਵੰਡ ਤੋਂ ਬਾਅਦ ਇਹ ਪਰਿਵਾਰ ਆਦਮਪੁਰ ਜ਼ਿਲਾ ਜਲੰਧਰ ਆ ਵਸਿਆ ਕਿਉਕਿ ਇਨ੍ਹਾਂ ਦਾ ਜੱਦੀ ਪਿੰਡ ਡਮੁੰਢਾ ਸੀ ਜੋ ਆਦਮਪੁਰ ਤੋਂ 3 ਕਿੱਲੋਮੀਟਰ ਪੂਰਵ ਵੱਲ ਹੈ। ਜਮੀਨ ਵੀ ਆਦਮਪੁਰ ਹੀ ਮਿਲੀ। ਸੰਤ ਵਤਨ ਸਿੰਘ ਵੀ ਨਾਲ ਹੀ ਆਏ ਅਤੇ ਉਨ੍ਹਾਂ ਨੂੰ ਸੰਗਤਾਂ ਦੀ ਸੇਵਾ ਲਈ ਇਸ ਪਰਿਵਾਰ ਦੇ ਮੁਖੀ ਚੌਧਰੀ ਊਧਮ ਸਿੰਘ ਮਿਨਹਾਸ ਨੇ ਆਪਣੀ ਜਮੀਨ ਦਾ ਇੱਕ ਹਿੱਸਾ ਦਿੱਤਾ। ਜਿੱਥੇ ਸੰਤ ਜੀ ਨੇ ਇੱਕ ਇਮਾਰਤ ਬਣਵਾਈ ਅਤੇ ਆਪਣੀ ਬਾਕੀ ਦੀ ਜ਼ਿੰਦਗੀ ਸੰਗਤਾਂ ਦੀ ਸੇਵਾ ਵਿੱਚ ਬਿਤਾਈ। ਅੱਜ ਵੀ ਇਹ ਅਸਥਾਨ ਨਿਰਮਲ ਕੁਟੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਹੁਣ ਗੱਲ ਕਰਦੇ ਹਾਂ ਉਸ ਪਰਿਵਾਰ ਦੀ ਜਿਸ ਨੇ ਇਹ ਕੰਮ ਕੀਤੇ ਅਤੇ ਅੱਜ ਵੀ ਉਨ੍ਹਾਂ ਦੇ ਵੰਸ਼ਜ ਉਸੇ ਦਿਸ਼ਾ ਵਿੱਚ ਚੱਲ ਰਹੇ ਹਨ।
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਿੰਡ ਡਮੁੰਢਾ ਦੇ ਵਾਸੀ ਸਨ ਖੜਕ ਸਿੰਘ ਮਿਨਹਾਸ ਜਿਨ੍ਹਾਂ ਦਾ ਕੱਦ 7 ਫੁੱਟ ਸੀ। ਜੋ ਹਰ ਮਹੀਨੇ ਦਰਬਾਰ ਸਾਹਿਬ ਦਰਸ਼ਣਾਂ ਲਈ ਪੈਦਲ ਜਾਂਦੇ ਸਨ। ਇੱਕ ਵਾਰ ਉਹ ਲਾਹੌਰ ਘੁੰਮ ਰਹੇ ਸਨ ਕਿ ਮਹਾਰਾਜਾ ਰਣਜੀਤ ਸਿੰਘ ਦੀ ਬੱਘੀ ਕੋਲੋਂ ਦੀ ਲੰਘੀ ਮਹਾਰਾਜਾ ਨੇ ਰੋਕ ਕੇ ਰਥਵਾਨ ਨੂੰ ਭੇਜਿਆ ਕਿ ਉਸ ਜਵਾਨ ਨੂੰ ਬੁਲਾ ਤੇ ਆਖੀਂ ਕਿ ਤੈਨੂੰ ਸਰਦਾਰ ਜੀ ਬੁਲਾ ਰਹੇ ਹਨ। ਬਾਅਦ ਵਿੱਚ ਖੜਕ ਸਿੰਘ ਨੂੰ ਪਤਾ ਲੱਗਿਆ ਕਿ ਮਹਾਰਾਜਾ ਸੀ ਜਦੋਂ ਉਸ ਨੂੰ ਦਰਬਾਰ ਵਿੱਚ ਬੁਲਾ ਲਿਆ ਅਤੇ ਪਿੰਡ ਡਮੁੰਢਾ ਦੇ ਆਲੇ ਦੁਆਲੇ ਦੇ ਕਈ ਪਿੰਡ ਉਸ ਨੂੰ ਮਾਮਲਾ ਇਕੱਠਾ ਕਰਨ ਅਤੇ ਬਣਦਾ ਹਿੱਸਾ ਸਰਕਾਰੀ ਖਜਾਨੇ ਵਿੱਚ ਜਮ੍ਹਾਂ ਕਰਨ ਦੀ ਜੁੰਮੇਵਾਰੀ ਦਿੱਤੀ।
ਇਹ ਖੜਕ ਸਿੰਘ ਮਿਨਹਾਸ ਦਾ ਵੰਸ਼ ਹੈ ਜੋ ਅੱਜ ਜਤਿੰਦਰ ਜੇ ਮਿਨਹਾਸ ਦੇ ਰੂਪ ਵਿੱਚ "ਸੰਤ ਵਤਨ ਸਿੰਘ ਅਤੇ ਲੰਬੜਦਾਰ ਭਗਵੰਤ ਸਿੰਘ ਮਿਨਹਾਸ ਟਰੱਸਟ" ਦੀ ਸੇਵਾ ਨਿਭਾ ਰਿਹਾ ਹੈ। ਜਤਿੰਦਰ ਜੇ ਮਿਨਹਾਸ ਜੋ ਕਿ ਸਮਾਜ ਸੇਵੀ ਹੋਣ ਦੇ ਨਾਲ ਨਾਲ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ International Adviser ਅਤੇ donner ਵੀ ਹਨ।
ਇਤਿਹਾਸਕ ਵੇਰਵੇ। ਸਿੱਖ ਰਾਜਪੂਤਾਂ ਦੇ ਪਿੰਡਾਂ ਦਾ ਇਤਿਹਾਸ। ਲੇਖਕ ਵਾਸਦੇਵ ਸਿੰਘ ਪਰਹਾਰ ਅਤੇ NRI ਜਤਿੰਦਰ ਜੇ ਮਿਨਹਾਸ
Kommentare