ਰੌਸ਼ਨ ਸਿੰਘ ਰਾਜਪੂਤ ( Rajput Soorme )
- Sidki Rajput Soorme
- 18 mar 2020
- Tempo di lettura: 4 min
Aggiornamento: 20 apr 2020
ਰੌਸ਼ਨ ਸਿੰਘ ਰਾਜਪੂਤ ਦਾ ਜਨਮ ਉੱਤਰ ਪ੍ਰਦੇਸ਼ ਇੱਕ ਛੋਟੇ ਜਿਹੇ ਪਿੰਡ ਨਵਾਦਾ ਜ਼ਿਲਾ ਸ਼ਾਹਜਹਾਂਪੁਰ ਵਿਚ 22 ਜਨਵਰੀ ਨੂੰ ਹੋਇਆ ਸੀ। ਮਾਤਾ ਕੌਸ਼ਲਿਆ ਦੇਵੀ ਅਤੇ ਪਿਤਾ ਜੰਗੀ ਰਾਮ ਸਿੰਘ ਸਨ। ਰੌਸ਼ਨ ਸਿੰਘ ਰਾਜਪੂਤ ਜੋ ਪਿੰਡ ਨਵਾਦਾ ਵਿਚ ਠਾਕੁਰ ਅਖਵਾਉਂਦੇ ਸਨ । ਬਚਪਨ ਵਿਚ ਭਲਵਾਨੀ ਦਾ ਬਹੁਤ ਸ਼ੋਕ ਸੀ। ਥੋੜ੍ਹਾ ਵੱਡੇ ਹੋਣ ਤੇ ਬੰਦੂਕ ਦੀ ਨਿਸ਼ਾਨੇਵਾਜੀ ਵਿਚ ਨਿਪੁੰਨ ਬਣ ਗਿਆ। ਆਜ਼ਾਦੀ ਦਾ ਜਜ਼ਵਾ ਹੋਣ ਕਰਕੇ ਇੰਡੀਅਨ ਨੈਸ਼ਨਲ ਕਾਂਗਰਸ ਦਾ ਵਲੰਟੀਅਰ ਬਣ ਗਿਆ। ਨਵੰਬਰ 1921 ਨੂੰ ਸਰਕਾਰ ਨੇ ਇੰਡੀਅਨ ਨੈਸ਼ਨਲ ਕਾਂਗਰਸ ਵਲੰਟੀਅਰ ਕੋਰ ਉੱਤੇ ਪਾਬੰਦੀ ਲਗਾ ਦਿੱਤੀ । ਪੂਰੇ ਦੇਸ਼ ਦੇ ਕੋਨੇ ਤੋਂ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ । ਬਰੇਲੀ ਖੇਤਰ ਵਿੱਚ ਮੁਜ਼ਾਹਰਾ ਕੀਤਾ ਗਿਆ, ਜਿਸ ਵਿੱਚ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਵਲੰਟੀਅਰਾਂ ਦੀ ਅਗਵਾਈ ਠਾਕੁਰ ਰੌਸ਼ਨ ਸਿੰਘ ਨੇ ਕੀਤੀ। ਪੁਲਿਸ ਨੇ ਜਲੂਸ ਨੂੰ ਰੋਕਣਾ ਚਾਹਿਆ ਅਤੇ ਗੋਲੀਬਾਰੀ ਵੀ ਕੀਤੀ, ਰੌਸ਼ਨ ਸਿੰਘ ਨੂੰ ਅਤੇ ਹੋਰ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਕੇਸ ਦਰਜ ਕਰਕੇ ਦੋ ਸਾਲ ਦੀ ਸਖਤ ਸਜ਼ਾ ਸੁਣਾ ਕੇ ਬਰੇਲੀ ਦੀ ਕੇਂਦਰੀ ਜੇਲ੍ਹ ਵਿਚ ਭੇਜਿਆ ਗਿਆ। ਰੌਸ਼ਨ ਸਿੰਘ ਉੱਤਰ ਪ੍ਰਦੇਸ਼ ਦੇ ਉਸ ਇਲਾਕੇ ਦਾ ਰਹਿਣ ਵਾਲਾ ਸੀ ਜਿਸ ਦੀ ਆਮ ਬੋਲ ਚਾਲ ਦੀ ਭਾਸ਼ਾ ਬਹੁਤ ਹੀ ਅੱਖੜ ਹੈ। ਜੇਲ੍ਹ ਵਿੱਚ ਉਹ ਕਰਮਚਾਰੀਆਂ ਨੂੰ ਅਤੇ ਜੇਲ੍ਹਰ ਨੂੰ ਸਰਕਾਰੀ ਕੁੱਤੇ ਆਖਦਾ ਸੀ । ਇਸ ਕਾਰਨ ਜੇਲ੍ਹਰ ਨੇ ਆਪਣੇ ਕਰਮਚਾਰੀਆਂ ਨੂੰ ਰੌਸ਼ਨ ਸਿੰਘ ਨਾਲ ਸਖਤੀ ਵਰਤਣ ਲਈ ਕਿਹਾ । ਉਸ ਨੇ ਬ੍ਰਿਟਿਸ਼ ਸਰਕਾਰ ਦੇ ਅਣਮਨੁੱਖੀ ਵਿਵਹਾਰ ਦਾ ਬਦਲਾ ਲੈਣ ਲਈ ਜੇਲ੍ਹ ਵਿਚ ਹੀ ਮਨ ਬਣਾ ਲਿਆ ਸੀ । ਬਰੇਲੀ ਜੇਲ ਵਿੱਚ 2 ਸਾਲ ਸਜ਼ਾ ਕੱਟਣ ਤੋਂ ਬਾਦ ਉਹ ਸਿੱਧਾ ਸ਼ਾਹਜਹਾਨਪੁਰ ਚਲਾ ਗਿਆ ਅਤੇ ਰਾਮ ਪ੍ਰਸਾਦ ਬਿਸਮਿਲ ਨੂੰ ਮਿਲਿਆ। ਰਾਮ ਪ੍ਰਸਾਦ ਬਿਸਮਿਲ ਹਿੰਦੁਸਤਾਨ ਰਿਪਬਲੀਕਨ ਐਸੋਸੀਏਸ਼ਨ (ਐਚਆਰਏ) ਦੇ ਨੇਤਾ ਸਨ । ਬਿਸਮਿਲ ਪਹਿਲਾਂ ਹੀ ਆਪਣੀ ਇਨਕਲਾਬੀ ਪਾਰਟੀ ਲਈ ਕੁਝ sharp shooters ਲੱਭ ਰਹੇ ਸਨ । ਉਸਨੇ ਤੁਰੰਤ ਠਾਕੁਰ ਰੌਸ਼ਨ ਸਿੰਘ ਨੂੰ ਆਪਣੀ ਨਵੀਂ ਸਥਾਪਿਤ ਸੰਸਥਾ ਵਿੱਚ ਦਾਖਲ ਕਰ ਲਿਆ ਅਤੇ ਪਾਰਟੀ ਵਿੱਚ ਦਾਖਲ ਹੋਣ ਵਾਲੇ ਨਵੇਂ ਨੌਜਵਾਨਾਂ ਨੂੰ ਸ਼ੂਟਿੰਗ ਸਿਖਾਉਣ ਦਾ ਕੰਮ ਦਿੱਤਾ ਗਿਆ ।
ਹਿੰਦੁਸਤਾਨ ਰਿਪਬਲੀਕਨ ਐਸੋਸੀਏਸ਼ਨ (ਐਚਆਰਏ) ਕੋਲ ਆਜ਼ਾਦੀ ਦਾ ਜ਼ਜ਼ਵਾ ਸੀ ਪਰ ਪੈਸੇ ਨਹੀਂ ਸਨ। ਸਮਾਜ ਦੇ ਧਨਾਢ ਲੋਕ ਆਜ਼ਾਦੀ ਚਾਹੁੰਦੇ ਸਨ ਪਰ ਪੈਸੇ ਦੇਣ ਲਈ ਤਿਆਰ ਨਹੀਂ ਸਨ । ਜੋ ਵੀ ਪੈਸੇ ਇਕੱਠੇ ਹੁੰਦੇ ਉਹ ਕਾਂਗਰਸ ਅਤੇ ਸਵਰਾਜ ਪਾਰਟੀ ਨੂੰ ਸਨ । ਉਹ ਆਜ਼ਾਦੀ ਦੇ ਪੈਸੇ ਤੇ ਐਸ਼ ਕਰਦੇ ਸਨ । ਪਰ ਇਨ੍ਹਾਂ ਭੋਲੇ ਭਾਲੇ ਲੋਕਾਂ ਨੂੰ ਪਤਾ ਵੀ ਨਹੀਂ ਸੀ। ਫਿਰ ਠਾਕੁਰ ਰੋਸ਼ਨ ਸਿੰਘ ਅਤੇ ਰਾਮ ਪ੍ਰਸਾਦ ਬਿਸਮਿਲ ਨੇ ਹਥਿਆਰਬੰਦ ਹੋ ਕੁੱਝ ਸਰਕਾਰੀ ਪਿੱਠੂ ਅਤੇ ਅਮੀਰ ਲੋਕਾਂ ਨੂੰ ਲੁੱਟਣ ਦਾ ਫੈਸਲਾ ਕੀਤਾ । ਰਾਮ ਪ੍ਰਸਾਦ ਬਿਸਮਿਲ ਨੇ ਗੱਲ ਮੰਨ ਕੇ 25 ਦਸੰਬਰ 1924 ਨੂੰ (ਕ੍ਰਿਸਮਿਸ ਦੀ ਰਾਤ ਨੂੰ) ਬਾਲਦੇਵ ਪ੍ਰਸਾਦ ਦੇ ਘਰ ਡਾਕਾ ਮਾਰਨ ਦਾ ਫੈਸਲਾ ਲਿਆ । ਬਾਲਦੇਵ ਪ੍ਰਸਾਦ ਇੱਕ ਵਿਆਜੀ ਸ਼ਾਹੂਕਾਰ ਅਤੇ ਖੰਡ ਦਾ ਵਪਾਰੀ ਸੀ । ਡਾਕੇ ਦੌਰਾਨ ਗਾਰਡਾਂ ਨੇ ਗੋਲੀ ਚਲਾ ਦਿੱਤੀ ਅਤੇ ਇੱਕ ਗਾਰਡ ਵੀ ਮਾਰੀਆ ਗਿਆ । ਪਰ ਪਾਰਟੀ ਨੂੰ ਬਾਲਦੇਵ ਪ੍ਰਸਾਦ ਦੇ ਘਰੋਂ 4000 ਰੁਪਏ ਅਤੇ ਕੁਝ ਹਥਿਆਰ ਮਿਲ ਗਏ।
ਚੰਦਰ ਸ਼ੇਖਰ ਆਜ਼ਾਦ ਵੀ ਹਿੰਦੁਸਤਾਨ ਰਿਪਬਲੀਕਨ ਐਸੋਸੀਏਸ਼ਨ (ਐਚਆਰਏ) ਦੇ ਮੈਂਬਰ ਸਨ। ਪਾਰਟੀ ਨੂੰ ਆਜ਼ਾਦੀ ਦੀ ਲੜਾਈ ਲਈ ਹੋਰ ਪੈਸੇ ਅਤੇ ਹਥਿਆਰ ਚਾਹੀਦੇ ਸਨ। ਸਭ ਨੇ ਮਿਲ ਇੱਕ ਫੈਸਲਾ ਲਿਆ ਕਿ ਹੋਰ ਪੈਸੇ ਲਈ ਸਰਕਾਰੀ ਖਜ਼ਾਨਾ ਲੁੱਟਿਆ ਜਾਵੇ । ਫਿਰ ਇਨ੍ਹਾਂ ਨੇ ਕਾਕੋਰੀ ਰੇਲ ਡਕੈਤੀ ਕੀਤੀ ਜਿਸ ਵਿੱਚ ਸਰਕਾਰੀ ਖਜ਼ਾਨਾ ਲੁੱਟਿਆ । ਹਾਲਾਂਕਿ ਠਾਕੁਰ ਰੋਸ਼ਨ ਸਿੰਘ ਨੇ ਕਾਕੋਰੀ ਰੇਲ ਡਕੈਤੀ ਵਿਚ ਹਿੱਸਾ ਨਹੀਂ ਲਿਆ ਸੀ । ਪਰ ਸਾਜ਼ਿਸ਼ ਵਿਚ ਸ਼ਾਮਿਲ ਸੀ । ਪਾਰਟੀ ਦੇ ਕਾਫੀ ਮੈਂਬਰ ਮੁਖਬਰਾਂ ਰਾਹੀਂ ਫੜੇ ਗਏ । ਉਸ ਨੂੰ ਬਾਲਦੇਵ ਪ੍ਰਸਾਦ ਦੇ ਘਰ ਡਕੈਤੀ ਸਮੇਂ ਗਾਰਡ ਦੇ ਕਤਲ ਦੇ ਦੋਸ਼ ਵਿਚ ਫੜਿਆ ਗਿਆ । ਐਸੋਸੀਏਸ਼ਨ ਦੇ ਸਾਰੇ ਮੇਂਬਰ ਫੜੇ ਗਏ ਆਗਰਾ ਤੋਂ ਚੰਦਰ ਧਾਰ ਜੌਹਰੀ ਅਤੇ ਚੰਦਰ ਭਾਲ ਜੌਹਰੀ, ਅਲਾਹਾਬਾਦ ਤੋਂ ਸ਼ੀਤਲਾ ਸਹਾਇ, ਜੋਤੀ ਸ਼ੰਕਰ ਦੀਕਸ਼ਿਤ ਅਤੇ ਭੁਪਿੰਦਰ ਨਾਥ ਸਾਨਿਆਲ, ਬਨਾਰਸ ਤੋਂ ਮੰਮਥ ਨਾਥ ਗੁਪਤਾ, ਫਨਿੰਦ੍ਰ ਨਾਥ ਬੈਨਰਜੀ, ਦਮੋਦਰ ਸਵਰੂਪ ਸੇਠ, ਰਾਮ ਨਾਥ ਪੈਂਦੇ, ਦੇਵ ਦੱਤ ਭੱਟਾਚਾਰੀਆ, ਇੰਦਰ ਵਿਕਰਮ ਸਿੰਘ, ਮੁਕੰਦੀ ਲਾਲ, ਬੰਗਾਲ ਤੋਂ ਸਚਿੰਦਰ ਨਾਥ ਸਾਨਿਆਲ, ਯੋਗੇਸ਼ ਚੰਦਰ ਚੈਟਰਜੀ, ਰਾਜੇਂਦਰ ਲਹਿਰੀ, ਸ਼ਾਰਤ ਚੰਦਰ ਗੁਹਾ ਅਤੇ ਕਾਲੀ ਦਾਸ ਬੋਸ।
ਏਟਾਹ ਤੋਂ ਬਾਬੂ ਰਾਮ ਵਰਮਾ, ਹਰਦੋਈ ਤੋਂ ਭੈਰੋਂ ਸਿੰਘ, ਕਾਨਪੁਰ ਤੋਂ ਰਾਮ ਦੁਲਾਰੇ ਤ੍ਰਿਵੇਦੀ, ਗੋਪੀ ਮੋਹਨ, ਰਾਜ ਕੁਮਾਰ ਸਿਨਹਾ, ਸੁਰੇਸ਼ ਚੰਦਰ ਭੱਟਾਚਾਰੀਆ, ਲਾਹੌਰ ਤੋਂ ਮੋਹਨ ਲਾਲ ਗੌਤਮ, ਲਾਖੀਮਪੁਰ ਤੋਂ ਹਰਨਾਮ ਸੁੰਦਰ ਲਾਲ, ਲਖਨਊ ਤੋਂ ਗੋਵਿੰਦ ਚਰਨ ਕਰ, ਸ਼ਚਿੰਦਰਾ ਨਾਥ ਵਿਸ਼ਵਾਸ਼, ਮਥੁਰਾ ਤੋਂ ਸ਼ਿਵ ਚਰਨ ਲਾਲ ਸ਼ਰਮਾ (ਸ਼ਿਵ ਚਰਨ ਲਾਲ ਦਾ ਵਾਰੰਟ ਨਕਲ ਗਿਆ ਸੀ ਪਰ ਉਹ ਪਾਂਡੀਚਰੀ ਚਲਾ ਗਿਆ ਸੀ)
ਮੇਰਠ ਤੋਂ ਵਿਸ਼ਨੂੰ ਸ਼ਰਨ ਡਬਲੀਸ਼, ਓਰਾਈ ਤੋਂ ਵੀਰ ਭੱਦਰ ਤਿਵਾੜੀ, ਪੂਨੇ ਤੋਂ ਰਾਮ ਕ੍ਰਿਸ਼ਨ ਖੱਤਰੀ, ਰਾਇਬਰੇਲੀ ਤੋਂ ਬਨਵਾਰੀ ਲਾਲ, ਸ਼ਾਹਜਹਾਂ ਪੁਰ ਤੋਂ ਰਾਮ ਪ੍ਰਸਾਦ ਬਿਸਮਿਲ, ਬਨਾਰਸੀ ਲਾਲ, ਹਰਿਗੋਵਿੰਦ, ਪ੍ਰੇਮ ਕ੍ਰਿਸ਼ਨ ਖੰਨਾ, ਇੰਦਰ ਭੂਸ਼ਣ ਮਿੱਤਰਾ, ਠਾਕੁਰ ਰੌਸ਼ਨ ਸਿੰਘ, ਰਾਮ ਦੱਤ ਸ਼ੁਕਲਾ ਮਦਨ ਲਾਲ, ਰਾਮ ਰਤਨ ਸ਼ੁਕਲਾ,ਅਸ਼ਫ਼ਾਕੁੱਲਾ ਖਾਨ, ਪ੍ਰਤਾਪਗੜ੍ਹ ਤੋਂ ਸਚਿੰਦਰ ਬਖਸ਼ੀ ਅਤੇ ਚੰਪਾਰਨ ਤੋਂ ਕਮਲ ਨਾਥ ਤਿਵਾੜੀ। ਇਨ੍ਹਾਂ ਵਿਚੋਂ ਕੁਝ ਨੂੰ ਸਜ਼ਾ ਹੋਈ ਕਾਫੀ ਲੋਕ ਛੱਡ ਦਿੱਤੇ। ਸਿਰਫ ਚੰਦਰ ਸ਼ੇਖਰ ਆਜ਼ਾਦ ਸੀ ਜੋ ਫੜਿਆ ਨਹੀਂ ਗਿਆ। ਉਸ ਨੇ ਇਲਾਹਾਬਾਦ ਵਿੱਚ ਮੁਕਾਬਲਾ ਕਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ।
ਠਾਕੁਰ ਰੌਸ਼ਨ ਸਿੰਘ ਤੇ ਮੁਕੱਦਮਾ ਚਲਾਇਆ ਗਿਆ ਅਤੇ ਜੱਜ ਨੇ ਆਈ ਪੀ ਸੀ ਦੀ ਧਾਰਾ 121 (ਏ) ਅਤੇ 120 (ਬੀ) ਦੇ ਤਹਿਤ ਮੌਤ ਦੀ ਸਜ਼ਾ ਸੁਣਾਈ। 19 ਦਸੰਬਰ 1927 ਨੂੰ ਯੋਧਾ ਫਾਂਸੀ ਦਾ ਰੱਸਾ ਚੁੰਮਦਾ ਹੋਇਆ ਅਲਾਹਾਬਾਦ ਦੀ ਨੈਨੀ ਜੇਲ੍ਹ ਵਿੱਚ ਸ਼ਹੀਦ ਹੋ ਗਿਆ।
ਠਾਕੁਰ ਰੌਸ਼ਨ ਸਿੰਘ ਨੇ ਅਲਾਹਾਬਾਦ ਦੀ ਨੈਨੀ ਜੇਲ੍ਹ ਵਿਚੋਂ ਆਪਣੇ ਚਚੇਰੇ ਭਰਾ ਹੁਕਮ ਸਿੰਘ ਨੂੰ ਲਿਖਿਆ ਜਿਸ ਨੂੰ ਆਖਰੀ ਖਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ। “ਮਨੁੱਖ ਦੀ ਜ਼ਿੰਦਗੀ ਰੱਬ ਦੀ ਇੱਕ ਸਰਬੋਤਮ ਕਿਰਤ ਹੈ ਅਤੇ ਮੈਂ ਆਪਣੀ ਜਿੰਦਗੀ ਦੂਜਿਆਂ ਲਈ ਕੁਰਬਾਨ ਕਰ ਕੇ ਸਾਬਤ ਕਰ ਦਿੱਤਾ ਹੈ । ਮੇਰੇ ਭੈਣੋ ਅਤੇ ਭਰਾਵੋ ਮੈਂ ਆਪਣੇ ਜੱਦੀ ਪਿੰਡ ਨਵਾਦਾ ਦਾ ਪਹਿਲਾ ਆਦਮੀ ਹਾਂ ਜਿਸਨੇ ਤੁਹਾਡੇ ਸਾਰਿਆਂ ਦਾ ਸਿਰ ਫਖਰ ਨਾਲ ਉੱਚਾ ਕਰ ਦਿੱਤਾ ਹੈ । ਇਸ ਪ੍ਰਾਣੀ ਮਨੁੱਖੀ ਸਰੀਰ ਲਈ ਕਿਉਂ ਪਛਤਾਵਾ ਕਰਨਾ, ਇਸ ਨੇ ਕਿਸੇ ਵੀ ਦਿਨ ਖਤਮ ਹੋ ਜਾਣਾ ਸੀ। ਮੈਨੂੰ ਖੁਸ਼ੀ ਹੈ ਕਿ ਮੈਂ ਆਪਣੀ ਜਿੰਦਗੀ ਦੇ ਆਖਰੀ ਪਲਾਂ ਵਿੱਚ ਆਜ਼ਾਦੀ ਦੀ ਵੱਧ ਤੋਂ ਵੱਧ ਭਗਤੀ ਕਰ ਸਕਿਆ । ਮੇਨੂ ਪਤਾ ਹੈ ਜੋ ਆਦਮੀ ਆਪਣੇ ਫਰਜ਼ ਅਤੇ ਧਰਮ ਲਈ ਮਰਦਾ ਹੈ ਉਹ ਸਦਾ ਹੀ ਜਿਉਂਦਾ ਰਹਿੰਦਾ ਹੈ। ਤੁਹਾਨੂੰ ਮੇਰੀ ਮੌਤ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ । ਮੈਂ ਸ਼ਾਂਤੀ ਨਾਲ ਰੱਬ ਦੀ ਗੋਦ ਵਿੱਚ ਸੌਣ ਜਾ ਰਿਹਾ ਹਾਂ।

Comments