ਰਾਜਪੂਤ ਅਤੇ ਕਸ਼ੱਤਰੀ ਕੌਣ ਹਨ ? ਇਨ੍ਹਾਂ ਦਾ ਕੀ ਕੰਮ ਸੀ ?
- Sidki Rajput Soorme
- 14 mar 2020
- Tempo di lettura: 3 min
Aggiornamento: 28 mar 2020
ਰਾਜਪੂਤ ਕੌਣ ਹਨ ? ਕਸ਼ੱਤਰੀ ਕੌਣ ਹਨ ? ਇਨ੍ਹਾਂ ਦਾ ਕਿ ਕੰਮ ਸੀ ?
ਅੱਜ ਤੋਂ ਤਕਰੀਬਨ 4 ਹਜ਼ਾਰ ਸਾਲ ਪਹਿਲਾਂ ਹਿੰਦੂ ਰਿਸ਼ੀਆਂ ਨੇ ਸਮਾਜ ਨੂੰ 4 ਹਿੱਸਿਆਂ ਵਿੱਚ ਵੰਡ ਦਿੱਤਾ। ਜਿਨ੍ਹਾਂ ਵਿੱਚ ਇੱਕ ਕਸ਼ੱਤਰੀ ( ਪੰਜਾਬੀ ਵਿੱਚ ਖੱਤਰੀ ) ਹਨ। ਇਨ੍ਹਾਂ ਦਾ ਕੀ ਕੰਮ ਸੀ ? ਇਹ ਲੋਕ ਸ਼ਾਸਕ, ਪ੍ਰਬੰਧਕ ਅਤੇ ਯੁੱਧ ਕਰਦੇ ਸਨ। ਖੱਤਰੀਆਂ ਨੂੰ ਛੋਟੀ ਉਮਰ ਤੋਂ ਹੀ ਬ੍ਰਾਹਮਣਾਂ ਦੇ ਆਸ਼ਰਮ ਵਿੱਚ ਸ਼ਾਸਨ ਅਤੇ ਯੁੱਧ ਦੀ ਸਿਖਿਆ ਲੈਣ ਲਈ ਭੇਜਿਆ ਜਾਂਦਾ ਸੀ। ਯੁੱਧ ਗੁਰੂ ਲੜਾਈ ਦੀ ਸਿਖਿਆ ਦਿੰਦਾ ਸੀ ਅਤੇ ਅਧਿਆਤਮਕ ਗੁਰੂ ਧਰਮ ਅਤੇ ਸ਼ਾਸਨ ਦੀ ਸਿਖਿਆ ਦਿੰਦਾ ਸੀ। ਖੱਤਰੀ ਆਪਣੇ ਆਪ ਨੂੰ ਉੱਚਾ ਸਮਝਦੇ ਸਨ। ਖੱਤਰੀਆਂ ਦੇ ਵਿਆਹ ਦੂਸਰੇ ਖੱਤਰੀਆਂ ਦੇ ਘਰਾਣਿਆਂ ਵਿੱਚ ਹੁੰਦੇ ਸਨ। ਖੱਤਰੀ, ਸ਼ੂਦਰ ਦੀ ਲੜਕੀ ਨਾਲ ਵਿਆਹ ਕਰਵਾ ਸਕਦਾ ਸੀ ਪਰ ਸ਼ੂਦਰ ਖੱਤਰੀ ਲੜਕੀ ਨਾਲ ਵਿਆਹ ਨਹੀਂ ਕਰਵਾ ਸਕਦਾ ਸੀ। ਅਗਰ ਖੱਤਰੀ ਉਸ ਪਤਨੀ ਨੂੰ ਛੱਡ ਦਿੰਦਾ ਸੀ ਤਾਂ ਉਹ ਦੁਬਾਰਾ ਸ਼ੂਦਰ ਨਾਲ ਵਿਆਹ ਕਰਵਾਉਂਦੀ ਸੀ ਅਤੇ ਸ਼ੂਦਰ ਦੀ ਧਰਮ ਪਤਨੀ ਅਖਵਾਉਂਦੀ ਸੀ। ਜੋ ਕਿ ਪੰਜਾਬ ਤੋਂ ਬਾਹਰ ਅੱਜ ਤੱਕ ਵੀ ਇਸ ਤਰ੍ਹਾਂ ਹੀ ਹੁੰਦਾ ਹੈ। ਕਾਫੀ ਸਾਲ ਪਹਿਲਾਂ ਦੀ ਇੱਕ ਕਹਾਵਤ ਮਸ਼ਹੂਰ ਹੈ, ਕਿ ਜਦੋਂ ਇੱਕ ਹਿੰਦੀ ਫਿਲਮ ਸਟਾਰ ਜੱਟ ਦਾ ਵਿਆਹ ਇੱਕ ਹਿੰਦੂ ਬ੍ਰਾਹਮਣ ਕੰਨਿਆਂ ਨਾਲ ਹੋਣ ਲੱਗਾ ਤਾਂ ਪੰਡਿਤ ਨੇ ਪੁੱਛਿਆ ਤੇਰੀ ਜਾਤ ਕੀ ਹੈ? ਫਿਲਮ ਸਟਾਰ ਨੇ ਕਿਹਾ ਕਿ ਮਾਰੀ ਜਾਤ ਜੱਟ ਹੈ। ਪੰਡਿਤ ਨੇ ਪੁੱਛਿਆ ਤੁਸੀਂ ਬ੍ਰਾਹਮਣ ਹੋ? ਉੱਤਰ ਮਿਲਿਆ, ਨਹੀਂ । ਫਿਰ ਪੁੱਛਿਆ ਤੁਸੀਂ ਖੱਤਰੀ ਹੋ? ਉੱਤਰ ਮਿਲਿਆ ਨਹੀਂ । ਫਿਰ ਪੁੱਛਿਆ ਤੁਸੀਂ ਵੈਸ਼ (ਬਾਣੀਆਂ) ਹੋ? ਫਿਰ ਉੱਤਰ ਮਿਲਿਆ, ਨਹੀਂ । ਅਖੀਰ ਪੰਡਿਤ ਨੇ ਆਖਿਆ ਤੁਸੀਂ ਸ਼ੂਦਰ ਹੋ ਅਤੇ ਇਸ ਕੰਨਿਆਂ ਨਾਲ ਵਿਆਹ ਨਹੀਂ ਕਰ ਸਕਦੇ। ਫਿਰ ਉਸ ਨੇ ਉਪਾਅ ਪੁੱਛਿਆ ਤਾਂ ਪੰਡਿਤ ਬੋਲਿਆ ਇਸ ਕੰਨਿਆਂ ਨੂੰ ਪਹਿਲਾਂ ਬ੍ਰਾਹਮਣ ਦੀ ਗੋਦ ਵਿੱਚ ਬਿਠਾਉਣਾ ਪੈਣਾ ਹੈ । ਪਹਿਲਾਂ ਉਸ ਦੀ ਪਤਨੀ ਕਹਿਲਾਏਗੀ ਅਤੇ ਫਿਰ ਤੁਹਾਡੇ ਨਾਲ ਵਿਆਹ ਹੋਵੇਗਾ ਅਤੇ ਤੁਹਾਡੀ ਧਰਮ ਪਤਨੀ ਕਹਿਲਾਏਗੀ। ਅਖੀਰ ਇਸ ਤਰ੍ਹਾਂ ਹੀ ਕੀਤਾ ਗਿਆ।
ਇਨ੍ਹਾਂ ਕਸ਼ੱਤਰੀਆਂ ਵਿੱਚੋਂ ਹੀ ਰਾਜੇ ਬਣਦੇ ਸਨ। ਰਾਜੇ ਦੇ ਵੰਸ਼ਜ ਰਾਜਪੂਤ ਅਖਵਾਉਂਦੇ ਸਨ। ਰਾਜੇ ਦਾ ਪੁੱਤਰ ਕੁੰਵਰ, ਰਾਜੇ ਦਾ ਪੋਤਰਾ ਭੰਵਰ ਅਤੇ ਰਾਜੇ ਦਾ ਪੜਪੋਤਰਾ ਤੰਵਰ ਅਖਵਾਉਂਦਾ ਸੀ। ਰਾਜ ਘਰਾਣੇ ਦੀਆਂ ਔਰਤਾਂ ਵੀ ਸ਼ਾਸਤਰ ਅਤੇ ਸ਼ਾਸਨ ਵਿਦਿਆ ਲੈਂਦੀਆਂ ਸਨ। ਲੋੜ ਪੈਣ ਤੇ ਮਰਦਾਂ ਦਾ ਸਾਥ ਦਿੰਦਿਆਂ ਸਨ। ਪਤੀ ਇੱਕ ਤੋਂ ਜਿਆਦਾ ਵਿਆਹ ਕਰਵਾ ਸਕਦੇ ਸਨ ਪਰ ਔਰਤ ਨਹੀਂ। ਪਤੀ ਦੀ ਮੌਤ ਹੋਣ ਤੇ ਪਤਨੀ ਸਤੀ ਹੁੰਦੀ ਸੀ (ਮਤਲਬ ਪਤੀ ਦੀ ਚਿਖਾ ਵਿੱਚ ਜਿੰਦਾ ਸੜ ਜਾਂਦੀ ਸੀ)। ਇਹ ਪ੍ਰਥਾ ਅਜੇ ਤਕ ਵੀ ਰਾਜਪੂਤਾਨਾਂ (ਰਾਜਸਥਾਨ ਅਤੇ ਆਲੇ ਦੁਆਲੇ) ਵਿੱਚ ਪ੍ਰਚੱਲਤ ਹੈ । ਪਰ ਗੈਰ ਕਾਨੂੰਨੀ ਹੈ। ਜਿਵੇਂ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਭੱਟੀ ਰਾਜਪੂਤ ਰਾਜਾ ਸੀ। ਉਸ ਦੀਆਂ ਬਹੁਤ ਰਾਣੀਆਂ ਸਨ। ਜਿਨ੍ਹਾਂ ਵਿੱਚ ਸਿਰਫ 2 ਰਾਜਪੂਤ ਕੰਨਿਆਂਵਾਂ ਸਨ, ਜੋ ਕਾਂਗੜੇ ਰਾਜਾ ਸੰਸਾਰ ਚੰਦ ਕਟੋਚ ਦੀਆਂ ਬੇਟੀਆਂ ਸਨ, ਕੁਮਾਰੀ ਮਹਿਤਾਬ ਦੇਵੀ ਅਤੇ ਕੁਮਾਰੀ ਰਾਜ ਬੰਸੋ। ਰਾਜ ਬੰਸੋ ਦੀ ਮੌਤ ਮਹਾਰਾਜਾ ਤੋਂ ਪਹਿਲਾਂ ਹੋ ਗਈ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸੰਸਕਾਰ ਸਮੇਂ ਰਾਜਪੂਤੀ ਰਵਾਇਤਾਂ ਅਨੁਸਾਰ ਰਾਣੀ ਮਹਿਤਾਬ ਦੇਵੀ ਨੇ ਆਪਣੀ ਗੋਦ ਵਿੱਚ ਮਹਾਰਾਜਾ ਦਾ ਸਿਰ ਰੱਖਿਆ ਅਤੇ ਆਪਣੀਆਂ 5 ਗੋਲੀਆਂ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸਤੀ ਹੋ ਗਈ। ਕਹਿੰਦੇ ਹਨ ਕਿ ਚਿਤਾ ਵਿੱਚ 6 ਔਰਤਾਂ ਜਿੰਦਾ ਸੜੀਆਂ ਪਰ ਕਿਸੇ ਨੂੰ ਇੱਕ ਵੀ ਚੀਖ ਸੁਣਾਈ ਨਹੀਂ ਦਿੱਤੀ। ਇੱਥੇ ਇੱਕ ਗੱਲ ਦੱਸ ਦੇਵਾਂ ਕਿ ਬਹੁਤ ਲੋਕ ਮਹਾਰਾਜਾ ਰਣਜੀਤ ਸਿੰਘ ਨੂੰ ਭੱਟੀ ਜਾਟ ਕਹਿੰਦੇ ਹਨ ਪਰ ਭੱਟੀ ਜਾਟ ਨਹੀਂ ਰਾਜਪੂਤ ਹੁੰਦੇ ਹਨ।
ਗੱਲ ਅੱਗੇ ਤੋਰੀਏ ਕਿ ਰਾਜਪੂਤ ਵੀ ਕਸ਼ੱਤਰੀ ਹੀ ਹੁੰਦੇ ਹਨ। ਅੱਜਕਲ ਭਾਪੇ, ਅਰੋੜੇ ਜਾਂ ਇਸ ਤਰ੍ਹਾਂ ਹੋਰ ਵੀ ਵੰਸ਼ ਹਨ ਜੋ ਖੱਤਰੀ ਹਨ। ਇਹ ਸਾਰੇ ਲੋਕ ਗੁਰੂ ਨਾਨਕ ਜੀ ਦੀ ਸਿਖਿਆ ਨਾਲ ਸਿੱਖ ਬਣ ਗਏ। ਅੱਜ ਵੀ ਇਹ ਲੋਕ ਜੱਟਾਂ ਨਾਲੋਂ ਜਾਂ ਰਾਜਪੂਤਾਂ ਨਾਲੋਂ ਸਿੱਖੀ ਵਿੱਚ ਜਿਆਦਾ ਪੱਕੇ ਹਨ। ਗੁਰੂ ਨਾਨਕ ਦੇਵ ਜੀ ਮਹਿਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਸੋਢੀ ਖੱਤਰੀ ਵੰਸ਼ਾਂ ਨਾਲ ਸੰਬੰਧਿਤ ਹਨ। ਇਹ ਪ੍ਰੰਪਰਾ ਗੁਰੂ ਨਾਨਕ ਦੇਵ ਜੀ ਨੇ ਚਲਾਈ ਕਿ ਦੁਨੀਆਂ ਦੇ ਸਭ ਲੋਕ ਬਰਾਬਰ ਹਨ। ਕੋਈ ਉੱਚਾ ਅਤੇ ਨੀਵਾਂ ਨਹੀਂ ਹੈ। ਗੁਰੂ ਗੋਬਿੰਦ ਸਿੰਘ ਨੇ ਸ਼ੂਦਰ ਲੋਕਾਂ ਨੂੰ ਸ਼ਾਸਤਰ ਵਿੱਦਿਆ ਦੇ ਕੇ ਇੱਕ ਫੌਜ ਤਿਆਰ ਕੀਤੀ ਜਿਸ ਨੂੰ ਅੱਜਕਲ ਅਸੀਂ ਨਿਹੰਗ ਸਿੰਘਾਂ ਦੀ ਫੌਜ ਕਹਿੰਦੇ ਹਾਂ। ਗੁਰੂ ਗੋਬਿੰਦ ਸਿੰਘ ਨੇ ਸਭ ਨੂੰ ਕਸ਼ੱਤਰੀ ਦਾ ਰੁਤਬਾ ਦਿੱਤਾ। ਕਿਉਂਕਿ ਇਸ ਤੋਂ ਪਹਿਲਾਂ ਕੋਈ ਵੀ ਸ਼ੂਦਰ ਸ਼ਾਸਤਰ ਵਿੱਦਿਆ ਨਹੀਂ ਲੈ ਸਕਦਾ ਸੀ। ਅੱਜ ਹਰੇਕ ਨਿਹੰਗ ਸਿੰਘ ਆਪਣੇ ਆਪ ਨੂੰ ਕਸ਼ੱਤਰੀ ਅਖਵਾਉਂਦਾ ਹੈ।
댓글