ਮਹਾਰਾਣਾ ਪ੍ਰਤਾਪ ( Maharana Partap ) ( Rajput Soorme )
- Sidki Rajput Soorme
- 9 mag 2020
- Tempo di lettura: 5 min
Aggiornamento: 9 mag 2020
ਲੜਾਈ ਵਿੱਚ ਜਿੱਤ ਜਾਂ ਮੌਤ ਪ੍ਰਾਪਤ ਕਰਨੀ ਰਾਜਪੂਤਾਂ ਦਾ ਧਰਮ ਹੈ, ਰਾਜਪੂਤਾਂ ਨੂੰ ਮੌਤ ਦਾ ਡਰ ਸਿਖਾਇਆ ਨਹੀਂ ਜਾਂਦਾ। ਮਹਾਰਾਣਾ ਪ੍ਰਤਾਪ।

ਮਹਾਰਾਣਾ ਪ੍ਰਤਾਪ( 9 ਮਈ 1540 -15 ਜਨਵਰੀ )
ਮਹਾਰਾਣਾ ਪ੍ਰਤਾਪ। ਅਸਲੀ ਨਾਮ ਪ੍ਰਤਾਪ ਸਿੰਘ। ਮਹਾਰਾਣਾ ਪ੍ਰਤਾਪ ਮੇਵਾੜ ਪ੍ਰਦੇਸ਼ ਦਾ ਰਾਜਪੂਤ ਸ਼ਾਸਕ ਸੀ। ਜੋ ਅਜੋਕੇ ਰਾਜਸਥਾਨ ਰਾਜ ਵਿੱਚ ਉੱਤਰ-ਪੱਛਮੀ ਭਾਰਤ ਦਾ ਇੱਕ ਖੇਤਰ ਹੈ। ਪ੍ਰਸਿੱਧ ਭਾਰਤੀ ਸੰਸਕ੍ਰਿਤੀ ਵਿੱਚ ਮਹਾਰਾਣਾ ਪ੍ਰਤਾਪ ਨੂੰ ਬਹਾਦਰੀ ਦੀ ਮਿਸਾਲ ਵਜੋਂ ਮੰਨਿਆ ਜਾਂਦਾ ਹੈ। ਮਹਾਰਾਣਾ ਪ੍ਰਤਾਪ ਦਾ ਜਨਮ 9 ਮਈ 1540 ਨੂੰ ਕੁੰਭਲਗੜ੍ਹ ( ਮੇਵਾੜ) ਦੇ ਰਾਜਪੂਤ ਘਰਾਣੇ ਵਿੱਚ ਹੋਇਆ। ਪਿਤਾ ਦਾ ਨਾਮ ਉਦੇ ਸਿੰਘ ਅਤੇ ਮਾਤਾ ਜਵੰਤਾ ਸੀ। 1572 ਵਿੱਚ ਉਦੈ ਸਿੰਘ ਜੀ ਅਕਾਲ ਕਰ ਗਏ। ਰਾਜਾ ਦੀ ਗੱਦੀ ਪ੍ਰਤਾਪ ਸਿੰਘ ਨੂੰ ਮਿਲੀ। ਪ੍ਰਤਾਪ ਸਿੰਘ ਦੇ ਗੱਡੀ ਨਸ਼ੀਨ ਹੋਣ ਤੋਂ ਬਾਅਦ ਅਕਬਰ ਨੇ ਪ੍ਰਤਾਪ ਸਿੰਘ ਨੂੰ ਅਧੀਨਗੀ ਮੰਨਣ l ਰਾਜਪੂਤ ਖ਼ਾਸਕਰ ਮੁਗਲ ਬਾਦਸ਼ਾਹ ਅਕਬਰ ਦੇ ਵਿਰੋਧ ਦੇ ਪ੍ਰਸੰਗ ਵਿਚ। ਲਈ ਕਿਹਾ ਪਰ ਪ੍ਰਤਾਪ ਸਿੰਘ ਨੇ ਸਾਫ ਇਨਕਾਰ ਕਰ ਦਿੱਤਾ। 1572 ਤੋਂ ਲੈ ਕੇ 1597 ਤੱਕ ਮਹਾਰਾਣਾ ਪ੍ਰਤਾਪ ਨੇ ਹਮੇਸ਼ਾ ਮੇਵਾੜ ਨੂੰ ਆਜ਼ਾਦ ਰੱਖਿਆ।
ਮਹਾਰਾਣਾ ਪ੍ਰਤਾਪ ਜੀ ਇੱਕ ਹੀ ਝਟਕੇ ਵਿੱਚ ਘੋੜੇ ਸਮੇਤ ਦੁਸ਼ਮਣ ਸੈਨਿਕ ਨੂੰ ਕੱਟ ਦਿੰਦੇ ਸਨ। ਜਦੋਂ ਇਬਰਾਹਿਮ ਲਿੰਕਨ ਭਾਰਤ ਦੇ ਦੌਰੇ ਉੱਪਰ ਆਏ ਸਨ, ਤਦ ਉਹਨਾਂ ਨੇ ਆਪਣੀ ਮਾਂ ਨੂੰ ਪੁੱਛਿਆ ਕਿ ਹਿੰਦੂਸਤਾਨ ਤੋਂ ਤੁਹਾਡੇ ਲਈ ਕੀ ਲੈ ਕੇ ਆਵਾਂ? ਤਾਂ ਮਾਂ ਨੇ ਜਵਾਬ ਦਿੱਤਾ ਕਿ ਉਸ ਮਹਾਨ ਦੇਸ਼ ਦੀ ਵੀਰ ਭੂਮੀ ਹਲਦੀ ਘਾਟੀ ਤੋਂ ਇੱਕ ਮੁੱਠੀ ਧੂਲ ਦੀ ਲੈ ਆਉਣਾ। ਜਿੱਥੋਂ ਦਾ ਰਾਜਾ ਆਪਣੀ ਪ੍ਰਜਾ ਦੇ ਪ੍ਰਤੀ ਇੰਨਾ ਵਫਾਦਾਰ ਸੀ, ਕਿ ਉਸਨੇ ਅੱਧਾ ਹਿੰਦੂਸਤਾਨ ਦੀ ਬਜਾਇ ਆਪਣੀ ਮਾਤ੍ਰ ਭੂਮੀ ਨੂੰ ਚੁਣਿਆ। “ ਬੁੱਕ ਆਫ ਪ੍ਰੈਜੀਡੈਂਟ ਯੂ.ਐੱਸ.ਏ.” ਕਿਤਾਬ ਵਿੱਚ ਤੁਸੀਂ ਇਹ ਘਟਨਾ ਦੇ ਬਾਰੇ ਪੜ੍ਹ ਸਕਦੇ ਹੋ।
ਮਹਾਰਾਣਾ ਪ੍ਰਤਾਪ ਦੇ ਭਾਲੇ ਦਾ ਵਜਨ 80 ਕਿਲੋਗਰਾਮ ਸੀ ਅਤੇ ਕਵਚ ਦਾ ਵਜਨ ਵੀ 80 ਕਿਲੋਗਰਾਮ ਹੀ ਸੀ। ਕਵਚ, ਭਾਲਾ, ਢਾਲ ਅਤੇ ਹੱਥ ਵਿੱਚ ਤਲਵਾਰ ਆਦਿ ਦਾ ਜੇਕਰ ਵਜਨ ਮਿਲਾਈਏ ਤਾਂ ਕੁੱਲ ਵਜਨ 207 ਕਿਲੋਗਰਾਮ ਸੀ। ਅੱਜ ਵੀ ਮਹਾਰਾਣਾ ਪ੍ਰਤਾਪ ਦੀ ਤਲਵਾਰ , ਕਵਚ ਆਦਿ ਸਾਰਾ ਸਮਾਨ ਉਦੈਪੁਰ ਰਾਜ ਘਰਾਨੇ ਦੇ ਕੋਲ ਮਿਊਜੀਅਮ ਵਿੱਚ ਸੁਰੱਖਿਅਤ ਰੱਖਿਆ ਹੋਇਆ ਹੈ। ਅਕਬਰ ਨੇ ਕਿਹਾ ਸੀ ਕਿ ਜੇਕਰ ਮਹਾਰਾਣਾ ਪ੍ਰਤਾਪ ਮੇਰੇ ਸਾਹਮਣੇ ਸਿਰ ਝੁਕਾ ਦੇਵੇ ਤਾਂ ਅੱਧਾ ਹਿੰਦੂਸਤਾਨ ਦਾ ਵਾਰਿਸ ਮਹਾਰਾਣਾ ਪ੍ਰਤਾਪ ਨੂੰ ਬਣਾ ਦਿਆਂਗਾਂ, ਪਰ ਬਾਦਸ਼ਾਹਤ ਅਕਬਰ ਦੀ ਹੀ ਰਹੇਗੀ। ਲੇਕਿਨ ਮਹਾਰਾਣਾ ਪ੍ਰਤਾਪ ਨੇ ਕਿਸੀ ਵੀ ਤਰ੍ਹਾਂ ਉਸਦੀ ਅਧੀਨਤਾ ਨੂੰ ਸਵੀਕਾਰ ਨਹੀਂ ਕੀਤਾ। ਹਲਦੀ ਘਾਟੀ ਦੀ ਲੜਾਈ ਵਿੱਚ ਮੇਵਾੜ ਦੇ 20000 ਸੈਨਿਕ ਸਨ ਅਤੇ ਅਕਬਰ ਦੀ ਸੈਨਾ ਵਿੱਚ 85000 ਸੈਨਿਕਾਂ ਨੇ ਯੁੱਧ ਵਿੱਚ ਹਿੱਸਾ ਲਿਆ।
ਮਹਾਰਾਣਾ ਪ੍ਰਤਾਪ ਦੇ ਘੋੜੇ ਦਾ ਨਾਮ ਚੇਤਕ ਸੀ । ਜਿਸ ਸਥਾਨ ਉੱਪਰ ਚੇਤਕ ਨੇ ਵੀਰਗਤੀ ਨੂੰ ਪ੍ਰਾਪਤ ਕੀਤਾ ਸੀ, ਅੱਜ ਉਸ ਸਥਾਨ ਉੱਪਰ ਚੇਤਕ ਦੀ ਯਾਦ ਵਿੱਚ ਇੱਕ ਮੰਦਿਰ ਵੀ ਬਣਿਆ ਹੋਇਆ ਹੈ। ਮਹਾਰਾਣਾ ਪ੍ਰਤਾਪ ਨੇ ਜਦੋਂ ਮਹਿਲਾਂ ਦਾ ਤਿਆਗ ਕੀਤਾ, ਉਦੋਂ ਉਨ੍ਹਾਂ ਦੇ ਨਾਲ ਲੁਹਾਰ ਜਾਤੀ ਦੇ ਹਜਾਰਾਂ ਲੋਕਾਂ ਨੇ ਵੀ ਆਪਣੇ ਘਰ-ਬਾਰ ਛੱਡ ਦਿੱਤੇ ਅਤੇ ਦਿਨ-ਰਾਤ ਆਪਣੇ ਰਾਜੇ ਲਈ ਤਲਵਾਰਾਂ ਅਤੇ ਹੋਰ ਹਥਿਆਰ ਬਣਾਉਣ ਦਾ ਕੰਮ ਕੀਤਾ। ਇਸੇ ਸਮਾਜ ਨੂੰ ਅੱਜ ਗੁਜਰਾਤ, ਮੱਧਪ੍ਰਦੇਸ਼, ਰਾਜਸਥਾਨ ਆਦਿ ਵਿੱਚ ਗੱਡੀਆਂ ਲੁਹਾਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਅਸੀਂ ਪ੍ਰਣਾਮ ਕਰਦੇ ਹਾਂ ਇਹਨਾਂ ਸਵਾਭੀਮਾਨੀ ਲੋਕਾਂ ਨੂੰ। ਹਲਦੀ ਘਾਟੀ ਦੇ ਯੁੱਧ ਦੇ 300 ਸਾਲ ਬਾਅਦ ਵੀ ਉੱਥੋਂ ਦੀ ਜਮੀਨ ਵਿੱਚ ਤਲਵਾਰਾਂ ਪਾਈਆਂ ਗਈਆਂ। ਆਖਿਰੀ ਵਾਰ ਤਲਵਾਰਾਂ ਦਾ ਜਖੀਰਾ 1985 ਵਿੱਚ ਹਲਦੀ ਘਾਟੀ ਵਿੱਚੋਂ ਮਿਲਿਆ ਸੀ।
ਮਹਾਰਾਣਾ ਪ੍ਰਤਾਪ ਜੀ ਨੂੰ ਸ਼ਸ਼ਤਰ ਵਿਦਿਆ ਸ਼੍ਰੀ ਜੈਮਲ ਮੇਤੜਿਆ ਜੀ ਨੇ ਦਿੱਤੀ ਸੀ, ਜੋ 8000 ਰਾਜਪੂਤ ਵੀਰਾਂ ਨੂੰ ਲੈ ਕੇ 60000 ਮੁਸਲਮਾਨਾਂ ਨਾਲ ਲੜੇ ਸੀ। ਇਸੇ ਯੁੱਧ ਵਿੱਚ 48000 ਸੈਨਿਕ ਮਾਰੇ ਗਏ ਸਨ ਅਤੇ ਜਿਸ ਵਿੱਚ 8000 ਰਾਜਪੂਤ ਅਤੇ 40000 ਮੁਸਲਮਾਨ ਸਨ। ਮਹਾਰਾਣਾ ਪ੍ਰਤਾਪ ਜੀ ਦੇ ਦਿਹਾਂਤ ਉੱਪਰ ਅਕਬਰ ਵੀ ਰੌ ਪਿਆ ਸੀ। ਮੇਵਾੜ ਦੇ ਆਦਿਵਾਸੀ ਭੀਲ ਸਮਾਜ ਦੇ ਲੋਕਾਂ ਨੇ ਹਲਦੀ ਘਾਟੀ ਦੇ ਯੁੱਧ ਸਮੇਂ ਅਕਬਰ ਦੀ ਫੌਜ ਨੂੰ ਆਪਣੇ ਤੀਰਾਂ ਨਾਲ ਰੌਂਦ ਕੇ ਰੱਖ ਦਿੱਤਾ ਸੀ। ਇਸ ਸਮਾਜ ਦੇ ਲੋਕ ਮਹਾਰਾਣਾ ਪ੍ਰਤਾਪ ਜੀ ਨੂੰ ਆਪਣਾ ਬੇਟਾ ਮੰਨਦੇ ਸਨ, ਅਤੇ ਉਹ ਉਨ੍ਹਾਂ ਨਾਲ ਬੜੇ ਪ੍ਰੇਮ ਨਾਲ ਰਹਿੰਦੇ ਸਨ। ਅੱਜ ਵੀ ਮੇਵਾੜ ਦੇ ਰਾਜਚਿੰਨ ਉੱਪਰ ਇੱਕ ਪਾਸੇ ਰਾਜਪੂਤ ਨੇ ,ਤਾਂ ਦੂਸਰੇ ਪਾਸੇ ਉੱਪਰ ਭੀਲ ਸਮਾਜ। ਮਹਾਰਾਣਾ ਪ੍ਰਤਾਪ ਜੀ ਦਾ ਘੋੜਾ ਚੇਤਕ ਮਹਾਰਾਣਾ ਜੀ ਨੂੰ 26 ਫੁੱਟ ਦਾ ਦਰਿਆ ਪਾਰ ਕਰਕੇ ਵੀਰ ਗਤੀ ਨੂੰ ਪ੍ਰਾਪਤ ਹੋਇਆ ਸੀ। ਉਸਦੀ ਇੱਕ ਲੱਤ ਟੁੱਟਣ ਦੇ ਬਾਅਦ ਵੀ ਉਹ ਦਰਿਆ ਨੂੰ ਪਾਰ ਕਰ ਗਿਆ ਸੀ। ਜਿੱਥੇ ਉਹ ਜਖਮੀ ਹੋਇਆ ਸੀ, ਅੱਜ ਉੱਥੇ ਖੋੜੀ ਇਮਲੀ ਦਾ ਦਰਖਤ ਹੈ, ਜਿੱਥੇ ਚੇਤਕ ਦੀ ਮੌਤ ਹੋਈ ਸੀ, ਉੱਥੇ ਇੱਕ ਮੰਦਿਰ ਬਣਿਆ ਹੋਇਆ ਹੈ। ਮਹਾਰਾਣਾ ਪ੍ਰਤਾਪ ਜੀ ਦਾ ਘੋੜਾ ਬਹੁਤ ਹੀ ਤਾਕਤਵਰ ਅਤੇ ਵਫਾਦਾਰ ਸੀ । ਉਸਦੇ ਮੂੰਹ ਦੇ ਅੱਗੇ ਦੂਸ਼ਮਣ ਦੇ ਹਾਥੀਆਂ ਨੂੰ ਭ੍ਰਮਿਤ ਕਰਨ ਲਈ ਹਾਥੀ ਦੀ ਸੂੰਡ ਲਗਾਈ ਜਾਂਦੀ ਸੀ, ਇਹ ਹੇਤਕ ਅਤੇ ਚੇਤਕ ਨਾਮ ਦੇ ਦੌ ਘੋੜੇ ਸਨ। ਮਰਨ ਤੋਂ ਪਹਿਲਾਂ ਮਹਾਰਾਣਾ ਪ੍ਰਤਾਪ ਜੀ ਨੇ ਆਪਣਾ ਖੋਹਿਆ ਹੋਇਆ 85% ਮੇਵਾੜ ਫਿਰ ਤੋਂ ਜਿੱਤ ਲਿਆ ਸੀ । ਸੋਨੇ-ਚਾਂਦੀ ਅਤੇ ਮਹਿਲਾਂ ਨੁੂੰ ਛੱਡਕੇ ਮਹਾਰਾਣਾ ਪ੍ਰਤਾਪ ਜੀ ਨੇ 20 ਸਾਲ ਜੰਗਲਾਂ ਵਿੱਚ ਹੀ ਗੁਜ਼ਾਰੇ ਸਨ। ਮਹਾਰਾਣਾ ਪ੍ਰਤਾਪ ਜੀ ਦਾ ਵਜਨ 110 ਕਿਲੋਗਰਾਮ ਅਤੇ ਲੰਬਾਈ 7 ਫੁੱਟ 5 ਇੰਚ ਸੀ, ਆਪਣੇ ਕੋਲ ਦੋ ਮਿਆਨ ਵਾਲੀ ਤਲਵਾਰ ਅਤੇ 80 ਕਿਲੋ ਦਾ ਖੰਡਾ ਰੱਖਦੇ ਸਨ। ਮਹਾਰਾਣਾ ਪ੍ਰਤਾਪ ਦੇ ਘੋੜੇ ਦੇ ਬਾਰੇ ਤਾਂ ਸਭ ਜਾਣਦੇ ਹੀ ਨੇ, ਸਭ ਨੇ ਚੇਤਕ ਅਤੇ ਹੇਤਕ ਬਾਰੇ ਸੁਣਿਆ ਅਤੇ ਪੜ੍ਹਿਆ ਹੀ ਹੈ, ਪਰੰਤੂ ਬਹੁਤ ਘੱਟ ਲੋਕ ਹਨ , ਜੋ ਮਹਾਰਾਣਾ ਪ੍ਰਤਾਪ ਜੀ ਦੇ ਹਾਥੀ ਬਾਰੇ ਜਾਣਦੇ ਹੋਣ।। ਇਸ ਹਾਥੀ ਦਾ ਨਾਮ ਸੀ ‘ਰਾਮਪ੍ਰਸਾਦ’।
ਰਾਮਪ੍ਰਸਾਦ ਹਾਥੀ ਦਾ ਉਲੇਖ ਅਲ-ਬਦਾਯੁਨੀ, ਜੋਕਿ ਮੁਗਲਾਂ ਦੇ ਵੱਲੋਂ ਹਲਦੀ ਘਾਟੀ ਯੁੱਧ ਦੀ ਲੜਾਈ ਉੱਪਰ, ਇੱਕ ਗ੍ਰੰਥ ਲਿਖਿਆ ਗਿਆ ਸੀ, ਵਿੱਚ ਦਰਜ ਹੈ।
ਉਹ ਲਿਖਦਾ ਹੈ ਕਿ ਜਦੋਂ ਮਹਾਰਾਣਾ ਪ੍ਰਤਾਪ ਉੱਪਰ ਅਕਬਰ ਦੀ ਸੈਨਾ ਨੇ ਚੜ੍ਹਾਈ ਕੀਤੀ ਸੀ, ਉਸ ਸਮੇਂ ਦੋ ਚੀਜਾਂ ਨੂੰ ਬੰਦੀ ਬਣਾਉਣ ਦੀ ਮੰਗ ਕੀਤੀ ਗਈ ਸੀ, ਇੱਕ ਖੁਦ ਮਹਾਰਾਣਾ ਪ੍ਰਤਾਪ ਅਤੇ ਦੂਸਰਾ ਉਹਨਾਂ ਦਾ ਹਾਥੀ ਰਾਮਪ੍ਰਸਾਦ।
ਅੱਗੇ ਅਲ-ਬਦਾਯੁਨੀ ਲਿਖਦਾ ਹੈ ਕਿ ਉਹ ਹਾਥੀ ਇਨ੍ਹਾਂ ਸਮਝਦਾਰ ਅਤੇ ਤਾਕਤਵਰ ਸੀ , ਉਸਨੇ ਹਲਦੀਘਾਟੀ ਦੇ ਯੁੱਧ ਵਿੱਚ ਇਕੱਲੇ ਨੇ ਹੀ ਅਕਬਰ ਦੇ 13 ਹਾਥੀਆਂ ਨੂੰ ਮਾਰ ਦਿੱਤਾ ਸੀ। ਇਸ ਤੋਂ ਅੱਗੇ ਇਸ ਗ੍ਰੰਥ ਵਿੱਚ ਲਿਖਿਆ ਹੋਇਆ ਹੈ ਕਿ ਉਸ ਹਾਥੀ ਨੂੰ ਫੜਨ ਲਈ ਉਨ੍ਹਾਂ ਨੇ 7 ਵੱਡੇ ਹਾਥੀਆਂ ਦਾ ਇੱਕ ਚੱਕਰਵਿਊ ਬਣਾਇਆ ਸੀ ਅਤੇ ਉਨ੍ਹਾਂ ਉੱਪਰ 14 ਮਹਾਂਵਤਾਂ ਨੂੰ ਬਿਠਾਇਆ ਸੀ, ਤਾਂ ਕਿਤੇ ਜਾ ਕੇ ਉਹ ਮਹਾਰਾਣਾ ਪ੍ਰਤਾਪ ਜੀ ਦੇ ਹਾਥੀ ਰਾਮਪ੍ਰਸਾਦਿ ਨੂੰ ਫੜਨ ਵਿੱਚ ਕਾਮਯਾਬ ਹੋਏ ਸਨ। ਜਦੋਂ ਰਾਮਪ੍ਰਸਾਦ (ਹਾਥੀ) ਨੂੁੰ ਅਕਬਰ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਅਕਬਰ ਨੇ ਇਸ਼ਦਾ ਨਾਮ ਪੀਰਪ੍ਰਸਾਦ ਰੱਖ ਦਿੱਤਾ।ਰਾਮਪ੍ਰਸਾਦ ਨੂੰ ਮੁਗਲਾਂ ਨੇ ਗੰਨੇ ਦਾ ਰਸ ਅਤੇ ਪਾਣੀ ਪਿਆਉਣਾ ਚਾਹਿਆ , ਪਰ ਉਸ ਸਵਾਮੀਭਗਤ ਹਾਥੀ ਨੇ 18 ਦਿਨ ਤੱਕ ਮੁਗਲਾਂ ਤੋਂ ਦਾਣਾ ਵੀ ਨਾ ਖਾਧਾ, ਨਾ ਹੀ ਪਾਣੀ ਪੀਤਾ, ਅਤੇ ਅੰਤ ਉਹ ਆਪਣੇ ਦੇਸ਼ ਅਤੇ ਸਵਾਮੀਭਗਤੀ ਵਿੱਚ ਵੀਰਗਤੀ ਨੂੰ ਪ੍ਰਾਪਤ ਹੋਇਆ।। ਅਸੀਂ ਅੱਜ ਰਾਮਪ੍ਰਸਾਦ ਦੀ ਸਵਾਮੀਭਗਤੀ ਅਤੇ ਦੇਸ਼ਭਗਤੀ ਅੱਗੇ ਸਿਰ ਝੁਕਾਉਂਦੇ ਹਾਂ ਅਤੇ ਉਹਨਾਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹਾਂ।ਮਹਾਰਾਣੀ ਅਜਾਬ ਦੇ ਤੋਂ ਪੈਦਾ ਹੋਈ ਸਨਤਾਨ ਅਮਰ ਸਿੰਘ ਉਨ੍ਹਾਂ ਦੇ ਉਤਰਾ ਅਧਿਕਾਰੀ ਬਣੇ।
ਮਹਾਰਾਣਾ ਪ੍ਰਤਾਪ ਇਕ ਵਾਰ ਸ਼ਿਕਾਰ 'ਤੇ ਜਾਣ ਦੀ ਤਿਆਰੀ 'ਚ ਸੀ। ਅਚਾਨਕ ਉਨ੍ਹਾਂ ਦੀ ਇਕ ਨਾੜੀ 'ਚ ਖਿੱਚ ਪੈ ਗਈ। ਕਈ ਸਾਲ ਇਲਾਜ ਚੱਲਿਆ ਪਰ ਕੋਈ ਅਸਰ ਨਾ ਹੋਇਆ। ਆਖਿਰ 'ਚ 29 ਜਨਵਰੀ 1597 ਨੂੰ ਮਹਾਰਾਣਾ ਪ੍ਰਤਾਪ ਦੀ ਮੌਤ ਹੋਈ। ਇਤਿਹਾਸ ਦੀ ਡਾਇਰੀ' 'ਚ ਇੱਕ ਹੋਰ ਦਿਲਚਸਪ ਗੱਲ ਦਰਜ ਹੈ, ਜਿਸ ਨੂੰ ਸਾਰੀ ਉਮਰ ਅਕਬਰ ਆਪਣਾ ਗੁਲਾਮ ਨਹੀਂ ਬਣਾ ਸਕਿਆ ਉਹ ਹੀ ਅਕਬਰ ਮਹਾਰਾਣਾ ਪ੍ਰਤਾਪ ਦੀ ਮੌਤ ਦੀ ਖਬਰ ਸੁਣ ਕੇ ਸੁੰਨ ਰਹਿ ਗਿਆ ਤੇ ਉਸ ਦੀਆਂ ਅੱਖਾਂ 'ਚ ਹੰਝੂ ਆ ਗਏ ਸੀ।
ਸਾਨੂੰ ਹਮੇਸਾਂ ਹੀ ਸਾਡੇ ਮਹਾਨ ਪੂਰਵਜਾਂ ਅਤੇ ਆਪਣੇ ਦੇਸ਼ ਦੀ ਮਹਾਨ ਸੰਸਕ੍ਰਿਤੀ ਅਤੇ ਸੱਭਿਅਤਾ ਉੱਪਰ ਮਾਣ ਹੈ।
Σχόλια