ਮਹਾਨ ਰਾਜਪੂਤ ਰਾਜਾ ਪੋਰਸ ਜਿਸ ਨੇ ਸਿਕੰਦਰ ਦਾ ਲੱਕ ਤੋੜ ਦਿੱਤਾ (Rajput Soorme)
- Sidki Rajput Soorme
- 18 apr 2020
- Tempo di lettura: 3 min
Aggiornamento: 20 apr 2020

ਮਹਾਨ ਰਾਜਪੂਤ ਰਾਜਾ ਪੋਰਸ ।
ਅੱਜ ਅਸੀਂ ਉਸ ਮਹਾਨ ਰਾਜਪੂਤ ਰਾਜੇ ਦੀ ਵੀਰਤਾ ਬਾਰੇ ਦੱਸਣ ਜਾ ਰਹੇ ਹਾਂ। ਕਿੰਗ ਪੋਰਸ। ਜੋ ਹਾਰ ਗਿਆ ਪਰ ਉਸ ਨੇ ਸਿਕੰਦਰ ਦਾ ਲੱਕ ਤੋੜ ਦਿੱਤਾ। ਜਿਸ ਦਾ ਅਸਲੀ ਨਾਮ ਪਰਸ਼ੋਤਮ ਪਰਮਾਨੰਦ ਚੰਦਰ ਹੈ। ਜੋ ਕਟੋਚ ਵੰਸ਼ ਦਾ ਰਾਜਾ ਸੀ। ਉਸ ਦੀ ਕਹਾਣੀ ਇੱਕ ਫਰਾਂਸੀਸੀ ਇਤਿਹਾਸਕਾਰ Plotemy ਨੇ ਲਿਖੀ ਹੈ ਜੋ ਉਸ ਨੂੰ PURUS ਲਿਖਦਾ ਹੈ। ਉਹ ਜੇਹਲਮ ਅਤੇ ਝਨਾਬ ਨਦੀ ਵਿੱਚ ਰਾਜ ਕਰਦਾ ਸੀ। ਇਹ ਕਿਹਾ ਜਾਂਦਾ ਹੈ ਕਿ ਸਿਰਫ ਦੋ ਰਾਜਿਆਂ ਨੇ ਹੀ ਸਿਕੰਦਰ ਦੇ ਹਮਲੇ ਦਾ ਵਿਰੋਧ ਕੀਤਾ, ਰਾਜਾ ਹਸਤੀ (ਜੋ ਲੜਾਈ ਹਾਰ ਗਿਆ) ਅਤੇ ਪੋਰਸ, ਜੇਹਲਮ ਅਤੇ ਚਨਾਬ (ਜਿਸ ਵਿੱਚ ਤਿੰਨ ਸੌ ਕਸਬੇ ਸਨ) ਦੇ ਵਿਚਕਾਰ ਦੁਆਬ ਦਾ ਰਾਜਾ ਸੀ। ਇਸ ਤੋਂ ਪਹਿਲਾਂ ਸਿਰਫ ਰਾਜਾ ਹਸਤੀ ਨੇ ਸਿਕੰਦਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ।ਜਿਸ ਕੋਲ ਫੋਜ ਥੋੜ੍ਹੀ ਹੀ ਸੀ। ਜਦੋਂ ਦਾ ਸਿਕੰਦਰ ਯੂਨਾਨ ਤੋਂ ਚੱਲਿਆ ਸੀ। ਉਸ ਨੇ ਸਿਰਫ ਮਾਰ ਕਾਟ ਹੀ ਕੀਤੀ ਸੀ। ਉਸ ਨੂੰ ਕੋਈ ਅੱਗੇ ਵਧਣ ਤੋਂ ਰੋਕ ਨਹੀਂ ਸੀ ਸਕਿਆ। ਕਿਉਕਿ ਰਸਤੇ ਵਿੱਚ ਸਾਰੇ ਛੋਟੇ ਛੋਟੇ ਰਾਜ ਸਨ। ਉਸ ਦੀ ਸਭ ਤੋਂ ਵੱਡੀ ਤਾਕਤ ਉਸ ਦੇ 15000 ਘੋੜਸਵਾਰ ਸਨ।
ਸਿਕੰਦਰ 326 ਬੀ.ਸੀ. ਵਿਚ ਜੇਹਲਮ ਨਦੀ ਵੱਲ ਵਧਿਆ ਅਤੇ ਦੂਜੇ ਕੰਢੇ ਪੋਰਸ ਦੀਆਂ ਫ਼ੌਜਾਂ ਖੜ੍ਹੀਆਂ ਸਨ। ਪੋਰਸ ਆਪਣੇ ਦੋਹਾਂ ਪੁੱਤਰਾਂ ਨਾਲ ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਸੈਨਾਪਤੀ ਦੇ ਵਿਰੁੱਧ 50,000 ਸਿਪਾਹੀਆਂ ਦੀ ਫੌਜ ਨਾਲ ਇਕੱਲਾ ਖੜ੍ਹਾ ਸੀ। ਇਤਿਹਾਸਕਾਰ ਪਲੂਟਾਰਕ ਦੇ ਅਨੁਸਾਰ, ਯੂਨਾਨ ਦੀ ਫੌਜ ਵਿੱਚ 20000 ਪੈਦਲ ਵਾਲੇ ਅਤੇ 15000 ਘੋੜਸਵਾਰ ਸ਼ਾਮਲ ਸਨ। ਪੋਰਸ ਨੂੰ ਅਭਿਸ਼ਾਰਾ, ਕਸ਼ਮੀਰ ਅਤੇ ਤਕਸ਼ਿਲਾ ਦੇ ਰਾਜਿਆਂ ਨੇ ਧੋਖਾ ਦਿੱਤਾ ਸੀ। ਉਹ ਯੂਨਾਨੀਆਂ ਵਿਚ ਸ਼ਾਮਲ ਹੋ ਗਏ ਸਨ। ਅਭਿਸ਼ਾਰਾ ਦੇ ਰਾਜਾ ਅੰਬੀ ਨੇ ਸਿਕੰਦਰ ਨਾਲ ਸ਼ਾਮਲ ਹੋਣ ਦਾ ਫੈਸਲਾ ਕੀਤਾ , ਜਦੋਂ ਕਿ ਕਸ਼ਮੀਰ ਦੇ ਰਾਜਾ ਨੇ ਨਿਰਪੱਖ ਰਹਿਣ ਦਾ। ਯੁੱਧ ਤੋਂ ਪਹਿਲਾਂ ਸਿਕੰਦਰ ਨੇ ਪੋਰਸ ਨੂੰ ਆਪਣੀ ਅਧੀਨਗੀ ਸਵੀਕਾਰ ਕਰਨ ਲਈ ਕਿਹਾ ਸੀ ਜਿਸ ਨੂੰ ਪੋਰਸ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
ਖਰਾਬ ਮੌਸਮ ਦੇ ਕਾਰਨ, ਨਦੀ ਵਿੱਚ ਹੜ੍ਹ ਆ ਗਿਆ ਸੀ ਅਤੇ ਜ਼ਮੀਨ ਗਿੱਲੀ ਸੀ, ਇਸ ਲਈ, ਸਿਕੰਦਰ ਦੀ ਘੋੜਸਵਾਰ ਜੋ ਮੁੱਖ ਸੈਨਾ ਸੀ ਪੋਰਸ ਦੇ ਹਾਥੀਆਂ ਨਾਲ ਲੜਨ ਵਿੱਚ ਅਸਮਰਥ ਸੀ। ਇਸ ਲਈ ਸਿਕੰਦਰ 16 ਕਿਲੋਮੀਟਰ ਦੂਰ ਜਾ ਕੇ ਨਦੀ ਪਾਰ ਕਰਨ ਦਾ ਫੈਸਲਾ। ਇੱਥੇ ਪੋਰਸ ਦੀ ਫੌਜ ਦਾ ਸਖਤ ਪਹਿਰਾ ਸੀ। ਸਿਕੰਦਰ ਦੀ ਫੌਜ ਨੂੰ ਭਾਰੀ ਨੁਕਸਾਨ ਹੋਇਆ। ਇਸ ਹਾਰ ਤੋਂ ਬਾਅਦ ਸਿਕੰਦਰ ਹਰਨਪੁਰ ਤੋਂ 60 ਕਿਲੋਮੀਟਰ ਜਾ ਕੇ ਦਰਿਆ ਪਾਰ ਕੀਤਾ। ਪੋਰਸ ਨੇ ਆਪਣਾ ਵੱਡਾ ਪੁੱਤਰ ਉਸ ਨੂੰ ਰੋਕਣ ਵਾਸਤੇ ਭੇਜਿਆ। ਜੋ ਬਹੁਤ ਹੀ ਬਹਾਦਰੀ ਨਾਲ ਲੜਿਆ ਪਰ ਅੰਤ ਵਿੱਚ ਹਾਰ ਗਿਆ ਅਤੇ ਮਾਰਿਆ ਗਿਆ।
ਪੋਰਸ ਨੇ ਵੀ ਆਪਣੀ ਫ਼ੌਜ ਦਾ ਰੁੱਖ ਸਿਕੰਦਰ ਵੱਲ ਕਰ ਲਿਆ। ਸਿਕੰਦਰ ਪਹਿਲਾਂ ਇੱਕ ਫੌਜ ਦੀ ਛੋਟੀ ਟੁਕੜੀ ਲੈ ਕੇ ਅੱਗੇ ਵਧਿਆ। ਪਰ ਪੋਰਸ ਨੇ ਉਸ ਦੀ ਪੇਸ਼ ਨਹੀਂ ਜਾਣ ਦਿੱਤੀ। ਸਿਕੰਦਰ ਦੀਆਂ ਫੋਜਾਂ ਨੇ ਪਹਿਲਾਂ ਕਦੇ ਹਾਥੀਆਂ ਦਾ ਸਾਹਮਣਾ ਨਹੀਂ ਕੀਤਾ ਸੀ। ਸਿਕੰਦਰ ਖ਼ੁਦ ਜ਼ਖਮੀ ਹੋ ਗਿਆ ਅਤੇ ਉਸਦਾ ਘੋੜਾ ਬੁਸਪੇਟਲਸ ਯੁੱਧ ਵਿੱਚ ਹੀ ਮਰ ਗਿਆ।
ਸਿਕੰਦਰ ਦੇ ਸੈਨਾਪਤੀਆਂ ਵਿੱਚੋਂ ਇਕ ਡਿਓਡੋਰਸ ਲਿਖਦਾ ਹੈ ਕਿ “ਵਿਸ਼ਾਲ ਹਾਥੀ ਬਹੁਤ ਤਾਕਤ ਰੱਖਦੇ ਸਨ ਅਤੇ ਲੜਾਈ ਵਿੱਚ ਬਹੁਤ ਲਾਹੇਵੰਦ ਸਿੱਧ ਹੋਏ। ਉਨ੍ਹਾਂ ਨੇ ਕਈ ਯੂਨਾਨ ਦੇ ਸਿਪਾਹੀਆਂ ਦੀਆਂ ਹੱਡੀਆਂ ਚੂਰ ਕਰ ਦਿੱਤੀਆਂ ਅਤੇ ਕਈਆਂ ਨੂੰ ਪੈਰਾਂ ਥੱਲੇ ਕੁਚਲ ਦਿਤਾ। ਸਿਕੰਦਰ ਆਪਣੀ ਬੇਰਹਿਮੀ ਲਈ ਮਸ਼ਹੂਰ, ਸੀ। ਉਸਨੇ ਆਪਣੇ ਪਿਤਾ, ਚਚੇਰੇ ਭਰਾਵਾਂ ਅਤੇ ਹੋਰ ਮੋਹਤਵਾਰਾਂ ਦਾ ਕਤਲ ਕੀਤਾ ਸੀ। ਉਹ ਇੱਕ ਆਦਮੀ ਸੀ ਜਿਸਨੇ ਆਪਣੇ ਆਪ ਨੂੰ ਇੱਕ ਦੇਵਤਾ ਮੰਨਿਆ ਅਤੇ ਲੋਕਾਂ ਨੂੰ ਉਸ ਦੀ ਆਗਿਆ ਮੰਨਣ ਲਈ ਕਿਹਾ। ਉਹ ਇੱਕ ਆਦਮੀ ਸੀ ਜਿਸਨੇ ਸ਼ਹਿਰਾਂ ਨੂੰ ਸਾੜਿਆ ਅਤੇ ਆਪਣੇ ਦੁਸ਼ਮਣਾਂ ਦੀਆਂ ਔਰਤਾਂ ਨਾਲ ਮਾੜਾ ਵਿਵਹਾਰ ਕੀਤਾ। ਉਹ ਇਕ ਆਦਮੀ ਜਿਸਨੇ ਆਪਣੇ ਸਭ ਤੋਂ ਚੰਗੇ ਮਿੱਤਰ ਅਤੇ ਯੋਗ ਜਨਰਲ ਨੂੰ ਬਿਨਾਂ ਵਜ੍ਹਾ ਮਾਰਿਆ।ਉਸ ਨੇ ਪੋਰਸ ਦਾ ਸਿਰ ਕੱਟ ਕੇ ਜਮੀਨ ਤੇ ਲੁੜ੍ਹਕੌਣ ਦਾ ਪ੍ਰਣ ਕੀਤਾ ਸੀ ਜਿਵੇਂ ਉਸ ਨੇ ਰਾਜਾ ਦਰਿਆਸ ਨਾਲ ਕੀਤਾ ਸੀ। ‘’ ਈਥੋਪਿਕ ਟੈਕਸਟ ਵਿਚ ਕਿਹਾ ਗਿਆ ਹੈ ਕਿ ਝਨਾਬ ਦੀ ਲੜਾਈ ਵਿਚ ਸਿਕੰਦਰ ਦੇ ਬਹੁਤ ਸਾਰੇ ਘੁੜਸਵਾਰ ਖਤਮ ਹੋ ਗਏ।
ਇਹ ਮੰਨਿਆ ਜਾਂਦਾ ਹੈ ਕਿ ਖੂਨ ਖਰਾਬੇ ਤੋਂ ਬਚਣ ਲਈ ਪੋਰਸ ਨੇ ਸਿਕੰਦਰ ਨੂੰ ਇਕੱਲਾ ਲੜਨ ਲਈ ਚੁਣੌਤੀ ਦਿੱਤੀ ਜਿਸ ਨੂੰ ਸਿਕੰਦਰ ਨੇ ਇਨਕਾਰ ਕਰ ਦਿੱਤਾ। ਫਿਰ ਉਸ ਨੇ ਬਾਕੀ ਫੋਜ ਨਾਲ ਪੋਰਸ ਤੇ ਹਮਲਾ ਕੀਤਾ। 6 ਫੁੱਟ 8 ਇੰਚ ਉੱਚਾ ਪੋਰਸ ਅੰਤ ਤਕ ਲੜਦਾ ਰਿਹਾ ਪਰ ਅਖੀਰ ਵਿਚ 9 ਗਹਿਰੇ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਗ੍ਰਿਫਤਾਰ ਹੋ ਗਿਆ। ਉਸਨੂੰ ਕੈਦੀ ਬਣਾ ਲਿਆ ਗਿਆ। ਅਖੀਰ ਜਦੋਂ ਸਿਕੰਦਰ ਨੇ ਪੋਰਸ ਨੂੰ ਪੁੱਛਿਆ ਕਿ ਤੂੰ ਹੁਣ ਮੇਰਾ ਕੈਦੀ ਹੈਂ। ਤੇਰੇ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਵੇ। ਉਸ ਨੇ ਉੱਤਰ ਦਿੱਤਾ ਮੈਂ ਇੱਕ ਰਾਜਪੂਤ ਰਾਜਾ ਹਾਂ। ਤੂੰ ਉਹ ਹੀ ਸਲੂਕ ਕਰ ਜੋ ਇੱਕ ਰਾਜਾ ਦੂਜੇ ਰਾਜੇ ਨਾਲ ਯੁੱਧ ਵਿੱਚ ਕਰਦਾ ਹੈ। ਸਿਕੰਦਰ ਨੇ ਇਸ ਤਰਾਂ ਦਾ ਜੁਆਬ ਜ਼ਿੰਦਗੀ ਵਿੱਚ ਕਦੀਂ ਕਿਸੇ ਤੋਂ ਨਹੀਂ ਸੁਣਿਆ ਸੀ। ਹੁਣ ਉਸ ਨੂੰ ਸਮਝ ਗਿਆ ਸੀ ਕਿ ਭਾਰਤ ਦਾ ਇਹ ਸਿਰਫ ਦੂਸਰਾ ਰਾਜਾ ਹੈ ਜਿਸ ਨਾਲ ਮੇਰਾ ਸਾਹਮਣਾ ਹੋਇਆ ਹੈ। ਅੱਗੇ ਵਧਣ ਲਈ ਇਸ ਤਰ੍ਹਾਂ ਦੇ ਹੋਰ ਬਹੁਤ ਰਾਜਿਆਂ ਦਾ ਸਾਹਮਣਾ ਪਵੇਗਾ। ਉਸ ਨੇ ਬਾਕੀ ਹੋਏ ਇਲਾਕੇ ਵੀ ਰਾਜਪੂਤ ਰਾਜਾ ਪੁਰਸ਼ੋਤਮ ਪਰਮਾਨੰਦ ਚੰਦਰ ਨੂੰ ਸੌਂਪ ਦਿੱਤੇ ਅਤੇ ਵਾਪਸੀ ਦਾ ਮਨ ਬਣਾ ਲਿਆ। ਸਿਕੰਦਰ ਜਿਸ ਨੇ ਜਿੱਤੇ ਹੋਏ ਸਾਰੇ ਇਲਾਕੇ ਪੋਰਸ ਦੇ ਹਵਾਲੇ ਕਰ ਦਿੱਤੇ। ਯੂਨਾਨ ਵਾਪਸ ਜਾਂਦਾ ਸਿਕੰਦਰ 323 ਬੀ.ਸੀ. ਵਿਚ ਬਾਬਲ ਪਹੁੰਚਿਆ। 33 ਸਾਲ ਦੀ ਉਮਰ ਵਿਚ ਅਤੇ 28 ਜੂਨ ਨੂੰ 323 ਬੀ.ਸੀ. ਬਿਨਾ ਘਰ ਪਹੁੰਚੇ ਸਿਕੰਦਰ ਦੀ ਮੌਤ ਹੋ ਗਈ ।
Comments