top of page
LogoMakr_0q9Tgv.png

ਮਹਾਂਦਾਨੀ ਸਰਦਾਰ ਕੁੰਦਨ ਸਿੰਘ ਜੀ ਪਰਮਾਰ

  • Immagine del redattore: Sidki Rajput Soorme
    Sidki Rajput Soorme
  • 27 mar 2021
  • Tempo di lettura: 3 min



ਮਹਾਂਦਾਨੀ ਸਰਦਾਰ ਕੁੰਦਨ ਸਿੰਘ ਜੀ ਪਰਮਾਰ।

"ਮਹਾਂਦਾਨੀ" ਦਾ ਖਿਤਾਬ ਜੋ ਸ਼ਰੋਮਣੀ ਕਮੇਟੀ ਨੇ ਦਿੱਤਾ ਸੀ। ਕੁੰਦਨ ਸਿੰਘ ਪਰਮਾਰ ਪਿੰਡ ਬੱਡੋਂ ਜ਼ਿਲਾ ਹੁਸ਼ਿਆਰਪੁਰ ਜੋ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਦੇ ਸਹੁਰਾ ਸਾਹਿਬ ਜੀ ਸਨ । ਕੁੰਦਨ ਸਿੰਘ ਪਰਮਾਰ 20ਵੀਂ ਸਦੀ ਦੇ ਸ਼ੁਰੂ ਵਿੱਚ ਆਪਣੇ ਰਿਸ਼ਤੇਦਾਰਾਂ ਨਗੀਨਾ ਸਿੰਘ ਤੇ ਬਚਿੱਤਰ ਸਿੰਘ ਦੇ ਨਾਲ ਰੇਲਵੇ ਲਾਈਨਾਂ ਵਿਛਾਉਣ ਤੇ ਮਿਲਟਰੀ ਦੇ ਸਮਾਂ ਦੀ ਸਪਲਾਈ ਦੀ ਠੇਕੇਦਾਰੀ ਕਰਦੇ ਸਨ । ਇਸ ਸਮੇਂ ਦੌਰਾਨ ਉਨ੍ਹਾਂ ਨੇ ਗੁਰੂ ਘਰਾਂ ਦੀ ਉਸਾਰੀ ਲਈ ਬਹੁਤ ਹੀ ਸੇਵਾ ਕੀਤੀ ਜਿਨ੍ਹਾਂ ਵਿਚ ਗੁਰਦੁਆਰਾ ਲਹਿਰ ਸਾਹਿਬ, ਬਾਬਾ ਨਿਧਾਨ ਸਿੰਘ ਜੀ ਨਾਦੇੜ ਦੀ ਪਹਿਲੀ ਉਸਾਰੀ, ਮਨੀਕਰਨ ਸਾਹਿਬ ਦੇ ਗੁਰਦੁਆਰੇ ਦੀ ਉਸਾਰੀ, ਕਲਕੱਤਾ ਦੇ ਦੁਰਗਾ ਮੰਦਰ, ਪਿੰਡ ਬੱਡੋਂ ਵਿਖੇ ਬਾਬਾ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਗੁਰਦੁਆਰਾ ਅਤੇ ਸ਼ਹੀਦ ਬਾਬਾ ਕਰਮ ਸਿੰਘ ਜੋ ਸਾਹਿਜ਼ਾਦਾ ਅਜੀਤ ਸਿੰਘ ਜੀ ਉਚੀ ਬਸੀ ਦੇ ਪਠਾਣ ਜਾਬਰ ਖ਼ਾਂ ਜਿਸ ਨੇ ਬ੍ਰਾਹਮਣ ਦੀਆਂ ਦੋ ਬੇਟੀਆਂ ਨੁੰ ਕੈਦ ਕੀਤਾ ਸੀ, ਨੂੰ ਜਿੰਦਾ ਫੜ ਕੇ ਪਿੰਡ ਬੱਡੋਂ ਵਿਖੇ ਠਹਿਰੇ ਸਨ ਕਿਊਕਿ ਉਨ੍ਹਾਂ ਨਾਲ ਬਾਬਾ ਉਦੇ ਸਿੰਘ ਪੁਆਰ ਵੀ ਸਨ ਜਿਨਾਂ ਦੇ ਕਾਫੀ ਰਿਸ਼ਤੇਦਾਰ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੱਸਦੇ ਸਨ। ਇਸ ਲੜਾਈ ਵਿੱਚ ਬਾਬਾ ਕਰਮ ਸਿੰਘ ਜੀ ਜ਼ਿਆਦਾ ਫੱਟੜ ਹੋ ਗਏ ਸਨ। ਅੱਗੇ ਜਾਣ ਤੋਂ ਅਸਮਰਥ ਸਨ। ਉਨ੍ਹਾਂ ਨੂੰ ਇਲਾਜ ਲਈ ਇੱਥੇ ਛੱਡ ਗਏ ਸਨ ਪਰ ਓਹ 3 ਮਹੀਨੇ ਬਾਅਦ ਆਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਯਾਦ ਗੁਰਦੁਆਰਾ ਸ਼ਹੀਦਾ ਦੀ ਉਸਾਰੀ ਕੀਤੀ ਗਈ। ਇਸ ਤੋਂ ਇਲਾਵਾ ਬਾਬਾ ਨਿਧਾਨ ਸਿੰਘ ਜੀ ਦੇ ਪਿੰਡ ਨਡਾਲੋਂ ਵਿਖੇ ਸਨਾਤਨ ਧਰਮ ਸਕੂਲ 1904, ਵਿਚ ਉਸਾਰੀ ਲਈ ਯੋਗਦਾਨ ਪਾਇਆ। ਪਿੰਡ ਨਡਾਲੋਂ ਦੇ ਸਕੂਲ ਦਾ ਹੈਡਮਾਸਟਰ ਹਿੰਦੂ ਰਾਜਪੂਤ ਸੀ ਆਪਣੇ ਦਫਤਰ ਵਿੱਚ ਵੀ ਹੁੱਕਾ ਪੀਂਦਾ ਸੀ। ਕੁੰਦਨ ਸਿੰਘ ਸਾਹਿਬ ਨੇ ਕਿਹਾ ਕਿ ਸਕੂਲ ਵਿੱਚ ਹੁੱਕਾ ਨਾ ਪੀਓ, ਸਕੂਲ ਵਿੱਚ ਸਾਰੇ ਬੱਚੇ ਸਿੱਖ ਰਾਜਪੂਤਾਂ ਦੇ ਹਨ। ਉਸ ਨੇ ਜੁਆਬ ਦਿੱਤਾ ਕਿ ਤੁਸੀਂ ਆਪਣਾ ਸਕੂਲ ਬਣਵਾ ਲਵੋ। ਇਸ ਕਰਕੇ ਕੁੰਦਨ ਸਿੰਘ ਪਰਮਾਰ ਨੇ ਪਿੰਡ ਬੱਡੋਂ ਵਿਖੇ ਖਾਲਸਾ ਹਾਈ ਸਕੂਲ ਬਣਵਾ ਦਿੱਤਾ ।1904 ਵਿੱਚ ਪਿੰਡ ਪਾਲਦੀ ਵਿਖੇ ਸੰਤ ਅਤਰ ਸਿੰਘ ਖਾਲਸਾ ਹਾਈ ਸਕੂਲ ਤੇ ਪਿੰਡ ਕਾਲਰਾ ਵਿਚ ਖਾਲਸਾ ਹਾਈ ਸਕੂਲ ਬਣਾਉਣ ਦਾ ਕੰਮ ਵੀ ਕੀਤਾ। ਸ. ਕੁੰਦਨ ਸਿੰਘ ਬਹੁਤ ਹੀ ਧਾਰਮਿਕ ਸ਼ਖ਼ਸੀਅਤ ਸਨ ਉਨ੍ਹਾਂ ਨੇ ਪ੍ਰੀਵਾਰ ਵਲੋਂ ਬੱਬਰ ਅਕਾਲੀ ਲਹਿਰ ਲੲੀ ਲੰਗਰ ਵਾਸਤੇ ਪਿੰਡ ਕਿਸ਼ਨਪੁਰਾ ਨੇੜੇ ਕਾਲਾ ਬੱਕਰਾ ਵਿਖੇ ਅੱਠ ਕਿਲੇ ਜ਼ਮੀਨ ਲੈ ਕੇ ਦਿਤੀ ਗਈ ਸੀ ਜਿਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ । ਅਖੰਡ ਪਾਠ ਸਾਹਿਬ ਦੀ ਲਗਾਤਾਰ ਲੜੀ ਚਲਦੀ ਹੈ। ਸਾਲ 1925 ਵਿਚ ਪਿੰਡ ਹਰਗੋਬਿੰਦ ਗੜ ਪੂਰਾ ਪਿੰਡ 600 ਕਿਲਾ ਮਹਾਰਾਜਾ ਕਪੂਰਥਲਾ ਤੋਂ ਖਰੀਦਿਆ , ਇਥੇ ਸੌ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਸਨ। ਇਸ ਕਰਕੇ ਲੋਕ ਇਸ ਨੂੰ ਭੋਗਪੁਰ ਕਹਿੰਦੇ ਹਨ । ਸਾਲ 1925 ਵਿਚ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਤਾਂ ਕਮੇਟੀ ਕੋਲ ਆਪਣਾ ਕੰਮ ਚਲਾਉਣ ਲਈ ਪੈਸਾ ਨਹੀਂ ਸੀ। ਉਸ ਸਮੇਂ ਫੰਡ ਇਕੱਠਾ ਕਰਨ ਲਈ ਅੰਮ੍ਰਿਤਸਰ ਵਿੱਚ ਇਕੱਠ ਬੁਲਾਇਆ ਗਿਆ । ਇਕੱਠੇ ਵਿੱਚ ਫੰਡ ਇਕੱਠਾ ਕਰਨ ਲਈ ਜਿੰਨਾ ਕਿਸੇ ਕੋਲੋਂ ਸਰਦਾ ਸੀ ਜਮਾਂ ਕਰਵਾ ਦਿੱਤਾ। ਨਾਭਾ ਰਿਆਸਤ ਦੇ ਰਾਜੇ ਨੇ 15 ਹਜ਼ਾਰ ਅਤੇ ਪਟਿਆਲਾ ਦੇ ਰਾਜੇ ਨੇ 25 ਹਜ਼ਾਰ ਲਿਖਵਾਏ। ਸਟੇਜ ਸਕੱਤਰ ਨੇ ਕਿਹਾ ਕਿ ਕਿਸੇ ਨੇ ਹੋਰ ਮਾਇਆ ਦੇਣੀ ਹੋਵੇ ਤਾਂ ਆਪਣਾ ਨਾਮ ਦੱਸ ਦੇਵੇ। ਸ. ਕੁੰਦਨ ਸਿੰਘ ਜੀ ਬਰਤਨ ਸਾਫ ਕਰਨ ਦੀ ਸੇਵਾ ਕਰ ਰਹੇ ਸਨ। ਬੋਲੇ‌ ਕਿ ਮੇਰੇ ਵਲੋਂ ਸਵਾ ਲੱਖ ਦਮੜਾ ਹਾਜ਼ਰ ਹੈ, ਸਟੇਜ ਸਕੱਤਰ ਨੇ ਸਟੇਜ ਤੇੰ ਟਿੱਚਰ ਕਰਦੇ ਬੋਲਿਆ "ਸਿੰਘਾਂ ਵਾਲਾ ਸਵਾ ਲੱਖ ਜਾਂ ਸੱਚੀਂ ਵਾਲਾ ਲੱਖ"। ਸਾਰੇ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਸਧਾਰਨ ਜਿਹੇ ਆਦਮੀ ਨੇ ਜੇਬ ਵਿੱਚੋਂ ਚੈੱਕਬੁੱਕ ਕੱਢ ਕੇ ਸਵਾ ਲੱਖ ਦੇ ਚੈੱਕ ਸੈਕਟਰੀ ਦੇ ਹੱਥ ਫੜਾ ਦਿੱਤਾ। ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ "ਮਹਾਂਦਾਨੀ" ਦਾ ਖਿਤਾਬ ਦਿੱਤਾ ਗਿਆ। ਅੱਜ ਉਨ੍ਹਾਂ ਦੇ ਸਾਰੇ ਵੰਸ਼ਜ ਬਾਹਰਲੇ ਦੇਸ਼ਾਂ ਵਿੱਚ ਹਨ। ਗੁਰਦੁਆਰਾ ਰਣਜੀਤ ਗੜ੍ਹ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੀ ਲਗਾਤਾਰ ਲੜੀ ਚਲਦੀ ਹੈ।

 
 
 

Comments


bottom of page