ਬਾਬਾ ਬੰਦਾ ਸਿੰਘ ਬਹਾਦਰ ਇੱਕ ਮਹਾਨ ਰਾਜਪੂਤ ਯੋਧਾ
- Sidki Rajput Soorme
- 27 mar 2021
- Tempo di lettura: 2 min

ਬੰਦਾ ਸਿੰਘ ਬਹਾਦਰ ਨੇ ਬਹੁਤ ਸਾਰੇ ਓਹ ਕੰਮ ਕੀਤੇ ਜੋ ਦੁਨੀਆਂ ਵਿੱਚ ਪਹਿਲਾਂ ਕਦੇੰ ਨਹੀਂ ਹੋਏ ਸਨ
1. ਬਾਬਾ ਬੰਦਾ ਸਿੰਘ ਬਹਾਦਰ ਨੁੰ Father of Democracy ਕਿਹਾ ਜਾਂਦਾ ਹੈ ਕਿਉਂਕਿ ਉਸ ਨੇ ਰਾਜੇ ਦੀ ਥਾਂ ਬਾਬਾ ਬਾਜ਼ ਸਿੰਘ ਨੁੰ ਗੱਦੀ ਤੇ ਬਿਠਾਇਆ ਪਰ ਉਸ ਨੁੰ ਰਾਜੇ ਦੇ ਦਰਜੇ ਦੀ ਥਾਂ ਜਨਤਾ ਦਾ ਸੇਵਕ ਥਾਪਿਆ ਜਿਸ ਨੁੰ ਅੱਜਕਲ ਅਸੀਂ ਗਵਰਨਰ ਕਹਿੰਦੇ ਹਾਂ।
2. ਨਿਆਂ ਲਈ ਪੰਜ ਪੰਜ ਬੰਦਿਆਂ ਦੇ ਜਥੇ ਬਣਾਏ ਜੋ ਬਾਅਦ ਵਿੱਚ ਪੰਚਾਇਤ ਬਣ ਗਈ।
3. ਸਿੱਖ ਰਾਜ ਦਾ ਪਹਿਲਾ ਸਿੱਕਾ ਬਾਬਾ ਬੰਦਾ ਸਿੰਘ ਬਹਾਦਰ ਦੇ ਜਾਰੀ ਕੀਤਾ। ਜੋ ਕਿ ਆਪਣੀ ਵੱਖਰੀ ਪਛਾਣ ਰੱਖਦਾ ਸੀ।
ਸਿੱਕੇ ਦੇ ਇੱਕ ਪਾਸੇ ਲਿਖਿਆ ਹੁੰਦਾ ਸੀ
ਦੇਗੋ ਤੇਗ਼ੋ ਫ਼ਤਹਿ ਓ ਨੁਸਰਤਿ ਬੇ-ਦਿਰੰਗ। ਯਾਫ਼ਤ ਅਜ ਨਾਨਕ ਗੁਰੂ ਗੋਬਿੰਦ ਸਿੰਘ।
ਅਰਥਾਤ- ਦੇਗ ਅਤੇ ਤੇਗ ਨਾਲ ਬੇਰੋਕ ਜਿੱਤ ਪ੍ਰਾਪਤ ਹੋਈ। ਇਹ ਸੱਭ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਸਦਕਾ ਹੈ।
ਖਾਲਸਾ ਰਾਜ ਵਿਚ ਇਕ ਵਖਰਾ ਸਿੱਕਾ ਚਲਾਇਆ, ਜਿਸਦੀ ਕੀਮਤ ਮੁਗਲਾਂ ਦੇ ਸਿਕੇ ਤੋਂ ਵਧ ਰਖੀ। ਸਿਕੇ ਉਤੇ ਫ਼ਾਰਸੀ ਵਿਚ ਖੁਦਵਾਇਆ,
ਸਿਕਾ ਜਦ ਬਰ ਹਰ ਦੋ ਆਲਮ, ਤੇਗੇ ਨਾਨਕ ਵਹਿਬ ਅਸਤ ਫਤਹਿ ਗੋਬਿੰਦ ਸਿੰਘ ਸ਼ਾਹਿ ਸ਼ਹਾਨ, ਵਜ਼ਲਿ ਸਚਾ ਸਾਹਿਬ ਅਸਤ
ਜਿਸਦਾ ਮਤਲਬ ਸੀ ਕਿ ਦੁਨਿਆ ਭਰ ਵਾਸਤੇ ਸਿਕਾ ਜਾਰੀ ਕੀਤਾ ਹੈ। ਇਹ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ। ਮੈਨੂੰ ਸ਼ਾਹਾਂ ਤੇ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਜਿਤ ਬਖਸ਼ੀ ਹੈ। ਇਹ ਸਚੇ ਸਾਹਿਬ ਦੀ ਮੇਹਰ ਹੈ। ਸਿਕੇ ਦੇ ਦੂਜੇ ਪਾਸੇ ਲਿਖਵਾਇਆ। ਸਿੱਖ ਰਾਜ ਦੇ ਪਹਿਲੇ ਸਿੱਕੇ ਬਾਬਾ ਬੰਦਾ ਸਿੰਘ ਬਹਾਦਰ ਨੇ 1710 ਵਿੱਚ ਜਾਰੀ ਕੀਤੇ। ਇਹ ਦੁਨੀਆਂ ਦੇ ਪਹਿਲੇ ਸਿੱਕੇ ਸਨ ਜੋ ਰਾਜੇ ਦੇ ਨਾਮ ਤੇ ਨਹੀਂ ਜਾਰੀ ਹੋਏ ਸਨ।18 ਵੀਂ ਸਦੀ ਵਿਚ ਹਾਦੀ ਕਾਮਵਨ ਖਾਨ ਦੁਆਰਾ ਰਚਿਤ ਕਿਤਾਬ ਤਾਜ਼ਾਕੀਰਤਸ ਸਲਾਤਿਨ ਏ ਚਘਤਾਈ ਵਿੱਚ ਵੀ ਜ਼ਿਕਰ ਆਉਂਦਾ ਹੈ।
4. ਆਪਣੇ ਰਾਜ ਵਿੱਚੋ ਜਿਮੀਂਦਾਰੀ ਪ੍ਰਥਾ ਖਤਮ ਕੀਤੀ ਅਤੇ ਜਮੀਨਾਂ ਗਰੀਬ ਮਜ਼ਾਰਿਆਂ ਦੇ ਨਾਮ ਲਿਖੀਆਂ ਹਾਲਾਂ ਕਿ ਤਕਰੀਬਨ ਸਾਰੀਆਂ ਜ਼ਮੀਨਾਂ ਦੇ ਮਾਲਕ ਰਾਜਪੂਤ ਅਤੇ ਮੁਸਲਮਾਨ ਸਨ ਪਰ ਬਾਬਾ ਬੰਦਾ ਸਿੰਘ ਬਹਾਦਰ ਵੀ ਰਾਜਪੂਤ ਹੋਣ ਕਰਕੇ ਬਹੁਤਾ ਵਿਦਰੋਹ ਨਹੀਂ ਹੋਇਆ।
5. ਆਕਾਲ ਤਖਤ ਸਾਹਿਬ ਦੀ ਸਿੱਖੀ ਮੋਹਰ ਜਾਰੀ ਕਰਵਾਈ ਜੋ ਅੱਜ ਤੱਕ ਚਲ ਰਹੀ ਹੈ।
6. ਮੋਹਰਾਂ ਅਤੇ ਸਿੱਕਿਆਂ ਤੇ ਗੁਰੂ ਸਾਹਿਬਾਨ ਦੇ ਸ਼ੁਕਰਾਨੇ ਅਤੇ ਰੱਬ ਦੀ ਰਜ਼ਾ ਵਾਲੇ ਅੱਖਰ ਲਿਖਵਾਏ ਜੋ ਦੁਨੀਆਂ ਵਿੱਚ ਪਹਿਲੀ ਵਾਰ ਹੋਇਆ ਸੀ। ਨਹੀਂ ਤੇ ਮੋਹਰਾਂ ਅਤੇ ਸਿੱਕਿਆਂ ਤੇ ਰਾਜੇ ਦਾ ਨਾਮ ਲਿਖਿਆ ਜਾਂਦਾ ਸੀ।
7. ਸਰਕਾਰੀ ਕਾਗਜ਼ਾਂ ਤੇ ਜਬਰ ਬ ਅਮਨ ਦਹਿਰ ਲਿਖਿਆ ਜਾਂਦਾ ਸੀ
ਜਰਬ -ਬ-ਅਮਾਨ-ਦਾਹਿਰ -ਮੁਸਵਰਤ ਸਹਿਰ ਜ਼ੀਨਤ-ਤਖਤ-ਮੁਬਾਰਕ-ਬਖਤ
ਜਿਸ ਦਾ ਮਤਲਬ ਸੀ ਕਿ ਇਹ ਫੁਰਮਾਨ ਸੰਸਾਰ ਦੇ ਸ਼ਾਂਤੀ ਅਸਥਾਨ ਸ਼ਹਿਰਾਂ ਦੀ ਮੂਰਤ ਧੰਨਭਾਗੀ ਰਾਜਧਾਨੀ ਤੋਂ ਜਾਰੀ ਹੋਇਆ ਹੈ।ਮੋਹਰਾਂ ਤੇ ਲਿਖਵਾਇਆ
ਦੇਗ ਤੇਗ ਫਤਹਿ ਨੁਸਰਤ ਬੇਦਰੰਗ, ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ
ਸਰਹੰਦ ਫਤਹਿ ਹੋਣ ਤੋ ਬਾਦ ਬੰਦਾ ਸਿੰਘ ਨੇ ਇਕ ਨਵਾਂ ਸੰਮਤ ਆਰੰਭ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਸਥਾਪਤ ਇਹ ਪਹਿਲਾ ਸਿਖ ਰਾਜ ਪੂਰਨ ਧਰਮ ਨਿਰਪਖ ਰਾਜ ਸੀ। ਹਰ ਤਰਹ ਦੇ ਨਸ਼ਿਆਂ, ਅਫੀਮ ਤਮਾਕੂ,ਚਰਸ ਗਾਂਜਾਂ ਤੇ ਪਾਬੰਦੀ ਲਗਾਈ। ਔਰਤਾਂ, ਬਜੁਰਗਾਂ ਦੀ ਇਜ਼ਤ ਹਿਫ਼ਾਜ਼ਤ ਲਈ ਸੁਰਖਿਆ ਮੁਹਇਆ ਕਰਵਾਈ। ਜਾਤ, ਪਾਤ ਉਚ ਨੀਚ ਦੇ ਭੇਦ ਭਾਵ ਮਿਟਾਕੇ ਕਾਬਲੀਅਤ ਰਖਣ ਵਾਲੇ ਲੋਕਾਂ ਨੂੰ ਉਚੇ ਅਹੁਦੇ ਦਿਤੇ ਤੇ ਸਮਾਜਿਕ ਬਰਾਬਰੀ ਲਈ ਅਨੇਕ ਪ੍ਰਬੰਧ ਕੀਤੇ ਸਭ ਦਾ ਇਕੇ ਜਿਹਾ ਸਤਕਾਰ ਹੁੰਦਾ। ਗੁਰੂ ਗੋਬਿੰਦ ਸਿੰਘ ਜੀ ਕਰਕੇ ਰਾਜ ਦੀ ਭਾਸ਼ਾ ਫਾਰਸੀ ਰੱਖੀ ਗਈ। ਸਿੱਕਿਆਂ ਅਤੇ ਮੋਹਰਾਂ ਤੇ ਵੀ ਫਾਰਸੀ ਹੀ ਲਿਖੀ ਜਾਂਦੀ ਸੀ।


Comments