ਪਿੰਡ ਭੁੰਗਰਨੀ ਗੁਰੂ ਹਰਿ ਰਾਇ ਸਾਹਿਬ ਦੇ ਚਰਨਾਂ ਦੀ ਛੋਹ ਪਰਾਪਤ, ਕਰਾਂਤੀਕਾਰੀਆਂ ਅਤੇ ਸ਼ਹੀਦਾਂ ਦਾ ਪਿੰਡ ਭੁੰਗਰਨੀ।
- Sidki Rajput Soorme
- 27 mar 2021
- Tempo di lettura: 2 min

ਇਹ ਪਿੰਡ ਇੱਕ ਇਤਿਹਾਸਕ ਪਿੰਡ ਹੈ ਜਿਸ ਵਿੱਚ ਸੱਤਵੇਂ ਪਾਤਸ਼ਾਹ ਆਪਣੀ ਦੋਆਬੇ ਦੀ ਪ੍ਰਚਾਰਕ ਫੇਰੀ ਦੌਰਾਨ 2200 ਘੋੜ ਸਵਾਰਾਂ ਸਮੇਤ ਹਰੀਆਂ ਵੇਲਾਂ ਤੋਂ ਬਾਅਦ ਅਤੇ ਡਰੋਲੀ ਕਲਾਂ ਤੋਂ ਪਹਿਲਾਂ ਰੁਕੇ ਸਨ। ਇਸ ਪਿੰਡ ਵਿੱਚ ਹੀ ਸ਼ਹੀਦ ਪਿਆਰਾ ਸਿੰਘ ਅਤੇ ਸ਼ਹੀਦ ਹੌਲਦਾਰ ਗਿਆਨ ਸਿੰਘ ਵਰਗੇ ਪੈਦਾ ਹੋਏ ਹਨ। ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦਾ ਜੱਦੀ ਪਿੰਡ ਵੀ ਭੁੰਗਰਨੀ ਹੀ ਹੈ। ਡਾ. ਹਰਦੇਵ ਸਿੰਘ ਵਰਗੇ ਮਹਾਂ ਦਾਨੀ ਵੀ ਇਸ ਪਿੰਡ ਵਿੱਚ ਹੀ ਪੈਦਾ ਹੋਏ ਹਨ। ਹਜ਼ੂਰ ਸਾਹਿਬ ਅਤੇ ਮਹਾਰਾਸ਼ਟਰ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਚੇਅਰਮੈਨ ਸ. ਭੁਪਿੰਦਰ ਸਿੰਘ ਵੀ ਇੱਥੇ ਹੀ ਪੈਦਾ ਹੋਏ।ਇਹ ਹੀ ਇੱਕ ਅਜਿਹਾ ਪਿੰਡ ਹੈ ਜਿਸ ਦੇ ਅਜ਼ਾਦ ਹਿੰਦ ਫੌਜ ਵਿੱਚ ਪੰਜ ਲੜਾਕੇ ਸਨ।
1 ਸ. ਬਿਕਰਮ ਸਿੰਘ ਸਪੁੱਤਰ ਸ. ਪ੍ਰਦੁਮੰਣ ਸਿੰਘ
2 ਸ. ਕਿਸ਼ਨ ਸਿੰਘ ਸਪੁੱਤਰ ਸ. ਪ੍ਰਦੁਮੰਣ ਸਿੰਘ
3 ਸ. ਬਿਸ਼ਨ ਸਿੰਘ ਸਪੁੱਤਰ ਸ. ਜਮੀਅਤ ਸਿੰਘ
4 ਸ. ਕਰਤਾਰ ਸਿੰਘ ਸਪੁੱਤਰ ਸ.ਪੰਜਾਬ ਸਿੰਘ
5 ਸ.ਲੱਖਾ ਸਿੰਘ ਸਪੁੱਤਰ ਸ. ਜਵਾਲਾ ਸਿੰਘ
ਪਰ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਸਾਡੇ ਬਚਿਆਂ ਨੁੰ ਇਨ੍ਹਾਂ ਗੱਲਾਂ ਦਾ ਪਤਾ ਹੀ ਨਹੀਂ। ਕਿਉਂਕਿ ਬਚਿਆਂ ਦੇ ਮਾਤਾ ਪਿਤਾ ਉਨ੍ਹਾਂ ਨੁੰ ਇਹ ਗੱਲਾਂ ਦੱਸਦੇ ਹੀ ਨਹੀਂ। ਇਨ੍ਹਾਂ ਸਾਰਿਆਂ ਨੇ ਤੇ ਇਤਿਹਾਸ ਰਚ ਦਿੱਤਾ ਪਰ ਅੱਗੇ ਕਸੂਰ ਸਾਡਾ ਹੈ ਕਿ ਅਸੀਂ ਇਨ੍ਹਾਂ ਨੁੰ ਜਿੰਦਾ ਨਹੀਂ ਰੱਖ ਸਕੇ ਕਿਉਂਕਿ ਕਿਸੇ ਨੇ ਇਨ੍ਹਾਂ ਦਾ ਇਤਿਹਾਸ ਲਿਖ ਕੇ ਇਨ੍ਹਾਂ ਨੁੰ ਅਮਰ ਨਹੀਂ ਕੀਤਾ। ਕੱਲ ਦੀਆਂ ਪੀੜ੍ਹੀਆਂ ਇਸ ਗੱਲ ਤੋਂ ਅਣਜਾਣ ਰਹਿ ਜਾਣਗੀਆਂ। ਇਨ੍ਹਾਂ ਦੇ ਬੱਚੇ ਅੱਜ ਵੀ ਪਿੰਡ ਵਿੱਚ ਜਾਂ ਬਾਹਰ ਰਹਿ ਰਹੇ ਹਨ। ਇੱਕ ਇਕੱਲਾ ਤੇ ਦੋ ਗਿਆਰਾਂ ਦੇ ਅਖਾਣ ਨੁੰ ਮੁੱਖ ਰੱਖ ਕੇ ਇਨ੍ਹਾਂ ਮਹਾਨ ਹਸਤੀਆਂ ਦਾ ਇਤਿਹਾਸ ਲਿਖੀਏ। ਇਹ ਪੜ੍ਹ ਕੇ ਕਈਆਂ ਅੱਖਾਂ ਵਿੱਚ ਪਾਣੀ ਵੀ ਆਉਣਾ ਹੈ। ਜੋ ਵੀ ਇਨ੍ਹਾਂ ਬਾਰੇ ਕਿਸੇ ਨੁੰ ਜਾਣਕਾਰੀ ਹੈ ਓਹ ਇਕੱਠੀ ਕਰੋ ਅਤੇ ਦੱਸੋ। ਜੋ ਵੀ ਇਨ੍ਹਾਂ ਦਾ ਰਿਸ਼ਤੇਦਾਰ ਪੁੱਤਰ ਪੋਤਰਾ ਇਹ ਪੜ੍ਹਦਾ ਹੋਵੇ Descendents Of Bist Doab ਪੇਜ ਤੇ ਜਾ ਕੇ ਕਮੇੰਟ ਲਿਖੇ। ਧੰਨਵਾਦ ਸਹਿਤ। ਦੋਆਬਾ ਇਤਿਹਾਸ।
Commenti