ਜਨਰਲ ਜੋਰਾਵਰ ਸਿੰਘ ਰਾਜਪੂਤ ( Rajput Soorme )
- Sidki Rajput Soorme
- 5 apr 2020
- Tempo di lettura: 4 min
Aggiornamento: 20 apr 2020

ਜਨਰਲ ਜੋਰਾਵਰ ਸਿੰਘ ਰਾਜਪੂਤ
ਜਨਰਲ ਜੋਰਾਵਰ ਸਿੰਘ ਰਾਜਪੂਤ ਦਾ ਜਨਮ ਪਿੰਡ ਕਹਿਲੂਰ ਜ਼ਿਲਾ ਬਿਲਾਸਪੁਰ ( ਹਿਮਾਚਲ ਪ੍ਰਦੇਸ਼ ) ਵਿੱਚ ਇੱਕ ਰਾਜਪੂਤ ਪਰਿਵਾਰ ਵਿੱਚ ਹੋਇਆ। ਅੱਜ ਵੀ ਉਸ ਦੇ ਵੰਸ਼ਜ ਹਿਮਾਚਲ ਵਿੱਚ ਰਹਿ ਰਹੇ ਹਨ। ਪਰ ਅਫਸੋਸ ਇਸ ਗੱਲ ਦਾ ਹੈ ਕਿ ਸਿੱਖ ਆਗੂਆਂ ਦੀਆਂ ਗਲਤ ਨੀਤੀਆਂ ਕਾਰਨ ਉਹ ਸਿੱਖ ਨਹੀਂ ਰਹੇ ਹਿੰਦੂ ਬਣ ਗਏ। ਕਹਿਲੂਰ ਦੀ ਪੈਦਾਇਸ਼ ਹੋਣ ਕਰ ਕੇ ਉਸ ਨੂੰ ਜ਼ੋਰਾਵਰ ਸਿੰਘ ਕਹਿਲੂਰੀਆ ਵੀ ਕਿਹਾ ਜਾਂਦਾ ਸੀ। ਮੇਜਰ ਜੀ. ਕਾਰਮੀਕਲ ਸਮਿੱਥ, ਸੀ. ਹਚੀਸਨ ਅਤੇ ਵੋਗੇਲ ਦੀਆਂ ਕਿਤਾਬਾਂ ਵਿੱਚ ਉਸ ਦੀ ਬਹਾਦੁਰੀ ਦੇ ਜ਼ਿਕਰ ਮਿਲਦੇ ਹਨ। ਇੱਕ ਸਿੱਖ ਰਾਜਪੂਤ ਪਰਿਵਾਰ ਦੇ ਘਰ ਜੰਮੇ ਇੱਕ ਫੌਜੀ ਜਰਨੈਲ, ਜਿਸਨੇ ਸਿੱਖ ਰਾਜ ਸਮੇਂ ਵਿੱਚ ਲੱਦਾਖ ਅਤੇ ਬਾਲਤਿਸਤਾਂਨ ਨੂੰ ਜਿੱਤ ਲਿਆ ਸੀ ਅਤੇ ਖਾਲਸੇ ਦਾ ਝੰਡਾ ਤਿੱਬਤ ਦੇ ਅੰਦਰੂਨੀ ਹਿੱਸੇ ਤੱਕ ਲੈ ਗਿਆ ਸੀ। ਜ਼ੋਰਾਵਰ ਸਿੰਘ ਰਾਜਪੂਤ ਦੇ ਜਨਮ ਸਥਾਨ ਦੇ ਬਾਰੇ ਹਚੀਸਨ ਅਤੇ ਵੋਗੇਲ ਨੇ ਦਰਜ ਕੀਤਾ ਹੈ ਕਿ ਉਹ ਕਹਿਲੂਰ (ਬਿਲਾਸਪੁਰ) ਦਾ ਵਸਨੀਕ ਸੀ, ਜੋ ਹੁਣ ਹਿਮਾਚਲ ਪ੍ਰਦੇਸ਼ ਵਿੱਚ ਹੈ। 20ਵੀਂ ਸਦੀ ਦੇ ਲੇਖਕ ਨਰਸਿੰਹ ਦਾਸ ਨਰਗਿਸ ਨੇ ਵੀ ਉੜਦੂ ਵਿੱਚ ਕਿਤਾਬ ਲਿਖੀ ਹੈ ਜਿਸ ਵਿੱਚ ਉਹ ਜ਼ੋਰਾਵਰ ਸਿੰਘ ਦੀ ਬਹਾਦੁਰੀ ਦੇ ਕਾਰਨਾਮੇ ਲਿਖਦਾ ਹੈ। ਵੱਡੀ ਗੱਲ ਕਿ ਇਹ ਉਹ ਸੂਰਮਾ ਸੀ ਜੋ ਸਿੱਖ ਰਾਜ ਦੀਆਂ ਹੱਦਾਂ ਨੂੰ ਚੀਨ ਤੱਕ ਲੈ ਗਿਆ। ਬਚਪਨ ਵਿੱਚ ਰਾਣਾ ਜਸਵੰਤ ਸਿੰਘ ਨੇ ਉਸ ਨੂੰ ਸ਼ਾਸਤਰ ਵਿੱਦਿਆ ਦਿੱਤੀ।
ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਜੰਮੂ ਦਾ ਰਾਜਾ ਗੁਲਾਬ ਸਿੰਘ ਆ ਗਿਆ ਤਾਂ ਜ਼ੋਰਾਵਰ ਸਿੰਘ ਰਾਜਪੂਤ ਖਾਲਸਾ ਫੌਜ ਵਿੱਚ ਭਰਤੀ ਹੋ ਕੇ ਇੱਕ ਜਰਨੈਲ ਦੀ ਉਪਾਧੀ ਤੱਕ ਪਹੁੰਚ ਗਿਆ। ਫਿਰ ਖਾਲਸਾ ਰਾਜ ਦੀ ਰਾਜਪੂਤੀ ਫੌਜ ਨੇ ਲੇਹ, ਲੱਦਾਖ ਅਤੇ ਤਿੱਬਤ ਵੱਲ ਵਧਣਾ ਸ਼ੁਰੂ ਕੀਤਾ। ਜਿਸ ਦੀ ਅਗਵਾਈ ਜਨਰਲ ਜ਼ੋਰਾਵਰ ਸਿੰਘ ਕਹਿਲੂਰੀਆ ਰਾਜਪੂਤ ਕਰਦਾ ਸੀ। ਮਹਾਰਾਜਾ ਰਣਜੀਤ ਸਿੰਘ ਜਿਸ ਨੂੰ ਬਾਕੀ ਸਰਦਾਰਾਂ ਨਾਲੋਂ ਰਾਜਪੂਤ ਅਤੇ ਖੱਤਰੀ ਸਰਦਾਰਾਂ ਤੇ ਜਿਆਦਾ ਵਿਸ਼ਵਾਸ਼ ਸੀ। ਇਸ ਦੇ ਦੋ ਕਾਰਨ ਹੋ ਸਕਦੇ ਹਨ, ਪਹਿਲਾ ਕਿ ਉਹ ਆਪ ਭੱਟੀ ਰਾਜਪੂਤ ਸੀ ਦੂਜਾ ਜੋ ਸਿੱਖ ਸਰਦਾਰਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਕੀਤਾ ਸੀ ਉਹ ਅਜੇ ਬਹੁਤ ਪੁਰਾਣੀ ਘਟਨਾ ਨਹੀਂ ਸੀ। ਸ਼ਾਇਦ ਇਹ ਸਭ ਤੋਂ ਵੱਡਾ ਕਾਰਨ ਸੀ ਕਿ ਮਹਾਰਾਜੇ ਦੇ ਦਰਬਾਰੀ ਜਿਆਦਾਤਰ ਰਾਜਪੂਤ ਸਨ। ਅਫਗਾਨਿਸਤਾਨ ਤੇ ਕਬਜਾ ਕਰਨ ਲਈ ਉਸ ਨੇ ਸਿੰਘ ਨਲੂਆ ਨੂੰ ਚੁਣਿਆ ਜੋ ਇੱਕ ਕਪੂਰ ਕਸ਼ੱਤਰੀਯ ਸੀ। ਅੱਜ ਵੀ ਬਜਾਜ ਆਟੋ ਅੰਮ੍ਰਿਤਸਰ ਹਰੀ ਸਿੰਘ ਦੇ ਵੰਸ਼ਜ ਹਨ। ਕਪੂਰ ਜੋ ਬਜਾਜੀ ( ਕੱਪੜੇ ) ਦਾ ਕੰਮ ਕਰਨ ਲੱਗੀ ਪਿਆ ਉਹ ਬਜਾਜ ਅਖਵਾਉਣ ਲੱਗ ਪਏ। ਪਰ ਇਹ ਗੱਲ ਬਾਕੀ ਸਰਦਾਰਾਂ ਨੂੰ ਭਾਉਂਦੀ ਨਹੀਂ ਸੀ।
ਸਭ ਤੋਂ ਪਹਿਲਾਂ ਜ਼ੋਰਾਵਰ ਸਿੰਘ ਰਾਜਪੂਤ ਨੇ ਕਿਸ਼ਤਵਾੜੀ ਦੇ ਪੁਰਾਣੇ ਕਿਲ੍ਹੇ ਦੀ ਮੁਰੰਮਤ ਕਰਵਾਈ। ਇਥੋਂ ਉਸਨੇ ਲੱਦਾਖ ਵਿਚ ਕਈ ਮੁਹਿੰਮਾਂ ਦੀ ਅਗਵਾਈ ਕੀਤੀ, ਜੁਲਾਈ 1834 ਵਿਚ ਲੜੀ ਇਹ ਪਹਿਲੀ ਮੁਹਿਮ ਸੀ। ਲੱਦਾਖ ਦੀਆਂ ਘਾਟੀਆਂ ਅਤੇ ਨਦੀਆਂ ਬਰਫ ਨਾਲ ਢੱਕੀਆਂ ਰਹਿੰਦੀਆਂ ਸਨ। ਉਨ੍ਹਾਂ ਨੇ ਚਮੜੇ ਦੀਆਂ ਹਲਕੀਆਂ ਤੋਪਾਂ ਬਣਵਾਈਆਂ। ਜਿਸ ਨਾਲ ਪਹਾੜੀ ਇਲਾਕਿਆਂ ਤੇ ਆਸਾਨੀ ਨਾਲ ਚੜ੍ਹਿਆ ਜਾ ਸਕੇ। ਇਹ ਹੀ ਤੋਪਾਂ ਸਨ ਜੋ ਸਭਰਾਵਾਂ ਦੀ ਲੜਾਈ ਦੌਰਾਨ ਖਾਲਸਾ ਫੌਜ ਨੇ ਵਰਤੀਆਂ। ਜਿਸ ਦਾ ਇਲਜ਼ਾਮ ਡੋਗਰਿਆਂ ਤੇ ਲੱਗਾ ਪਰ ਇਹ ਤੋਪਾਂ ਛੋਟੀ ਮਾਰ ਵਾਲੀਆਂ ਸਨ। ਰਾਣੀ ਜਿੰਦਾਂ ਨੇ ਜਾਣ ਬੁੱਝ ਕੇ ਅੰਗਰੇਜਾਂ ਨਾਲ ਲੜਾਈ ਦੀ ਛੁਰੂਆਤ ਕੀਤੀ ਅਤੇ ਖਾਲਸਾ ਰਾਜ ਦਾ ਖਾਤਮਾ ਕਰਵਾ ਦਿੱਤਾ।
ਇਥੋਂ ਹੀ ਖਾਲਸਾ ਫੌਜ ਜੇਸੂਰੂ ਘਾਟੀ ਵਿਚ ਦਾਖਲ ਹੋਈ। ਕਸ਼ਮੀਰ ਦੇ ਕਈ ਛੋਟੇ ਛੋਟੇ ਰਾਜਾਂ ਨੂੰ ਸਿੱਖ ਰਾਜ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਉਹ ਲੱਦਾਖ ਦੀ ਰਾਜਧਾਨੀ ਲੇਹ ਵੱਲ ਵਧਿਆ । ਲੱਦਾਖੀ ਰਾਜਾ, ਤਲ-ਪਾਲ ਨਾਮਗਿਆਲ, ਨੇ 20,000 ਰੁਪਏ ਦੀ ਸਲਾਨਾ ਭੁਗਤਾਨ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਅਧਿਕਾਰ ਨੂੰ ਮੰਨਿਆ। ਪਰ ਲੱਦਾਖੀਆਂ ਨੇ ਜਲਦੀ ਹੀ ਬਗਾਵਤ ਸ਼ੁਰੂ ਕਰ ਦਿੱਤੀ ਅਤੇ ਜ਼ੋਰਾਵਰ ਸਿੰਘ ਨੇ ਦੂਜਾ ਹਮਲਾ ਕੀਤਾ। ਜਨਰਲ ਜ਼ੋਰਾਵਰ ਸਿੰਘ ਨੇ ਬਗਾਵਤ ਨੂੰ ਦਬਾ ਦਿੱਤਾ। ਮੌਜ਼ੂਦਾ ਪ੍ਰਧਾਨ ਮੰਤਰੀ ਨੂੰ ਲੱਦਾਖ ਦਾ ਨਵਾਂ ਸ਼ਾਸਕ ਨਿਯੁਕਤ ਕੀਤਾ । ਪਰ ਜ਼ੋਰਾਵਰ ਸਿੰਘ ਰਾਜਪੂਤ ਨੂੰ 1840 ਵਿਚ ਲੱਦਾਖ ਨੂੰ ਸਿੱਖ ਰਾਜ ਨਾਲ ਜੋੜਨ ਤੋਂ ਪਹਿਲਾਂ ਦੋ ਹੋਰ ਹਮਲੇ ਕਰਨੇ ਪਏ। ਉਸੇ ਸਾਲ ਜ਼ੋਰਾਵਰ ਸਿੰਘ ਨੇ ਕਾਰਗਿਲ ਦੇ ਉੱਤਰ ਪੱਛਮ ਵਿਚ ਸਿੰਧ ਘਾਟੀ ਵਿਚ ਇਕ ਮੁਸਲਿਮ ਰਿਆਸਤ ਬਾਲਤਿਸਤਾਂਨ 'ਤੇ ਹਮਲਾ ਕੀਤਾ। ਸ਼ਾਸਕ ਅਹਿਮਦ ਸ਼ਾਹ ਨੂੰ ਦੇਸ਼-ਨਿਕਾਲਾ ਦੇ ਦਿੱਤਾ ਅਤੇ ਉਸ ਦੇ ਵੱਡੇ ਪੁੱਤਰ ਨੂੰ ਮੁਹੰਮਦ ਸ਼ਾਹ ਨੂੰ ਬਾਲਤਿਸਤਾਂਨ ਦੇ ਨਵੇਂ ਰਾਜੇ ਵਜੋਂ ਸਥਾਪਿਤ ਕੀਤਾ। ਜ਼ੋਰਾਵਰ ਸਿੰਘ ਨੇ ਅੱਗੇ ਆਪਣਾ ਧਿਆਨ ਪੱਛਮੀ ਤਿੱਬਤ ਵੱਲ ਕੀਤਾ। ਤਿੱਬਤ ਦੀ ਜਿੱਤ ਇਕ ਸੁਪਨਾ ਸੀ ਜੋ ਕਿ ਸਿੱਖ ਸਮੇਂ ਦੇ ਦਰਬਾਰ ਦੇ ਇਤਿਹਾਸਕਾਰ ਸੋਹਨ ਲਾਲ ਸੂਰੀ ਨੇ ਰਿਕਾਰਡ ਕੀਤਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਮਾਰਚ 1836 ਵਿਚ ਪਿੰਡ ਜੰਡਿਆਲਾ ਸ਼ੇਰ ਖ਼ਾਨ ਵਿਖੇ ਉਸਨੇ ਮਹਾਰਾਜਾ ਨੂੰ ਕਿਹਾ ਕਿ ਉਹ ਪੂਰੇ ਲੱਦਾਖ ਉੱਤੇ ਕਬਜ਼ਾ ਕਰ ਸਕਦਾ ਹੈ। ਕਿਉਂਕਿ ਇਸ ਸਮੇਂ ਤੱਕ ਮਹਾਰਾਜਾ ਨੂੰ ਪਹਿਲਾ ਅਧਰੰਗ ਦਾ ਦੌਰਾ ਪੈ ਚੁੱਕਾ ਸੀ। ਪਰ ਮਹਾਰਾਜਾ ਲੱਦਾਖ ਬਹੁਤ ਦੂਰ ਹੋਣ ਕਰ ਕੇ ਤਿਆਰ ਨਹੀਂ ਸੀ। 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ। ਹੁਣ ਮਹਾਰਾਜਾ ਖੜਕ ਸਿੰਘ ਰਾਜਾ ਬਣ ਗਿਆ। 2 ਸਾਲ ਬਾਅਦ ਮਹਾਰਾਜਾ ਸ਼ੇਰ ਸਿੰਘ ਦੇ ਸਮੇਂ ਮੌਕਾ ਮਿਲਿਆ।
ਅਪ੍ਰੈਲ 1841 ਵਿਚ, ਜਦੋਂ ਲੱਦਾਖ ਦੀ ਜਿੱਤ ਪੂਰੀ ਹੋ ਗਈ, ਉਸਨੇ ਤਿੱਬਤ ਵਿਚ ਇਕ ਵੱਡੀ ਸੈਨਾ ਦੀ ਅਗਵਾਈ ਕੀਤੀ ਅਤੇ ਛੇ ਮਹੀਨਿਆਂ ਦੇ ਅੰਦਰ-ਅੰਦਰ ਲੱਗ ਭੱਗ ਸਾਰਾ ਤਿੱਬਤ ਜਿੱਤ ਲਿਆ। ਕੁਝ ਸਮੇਂ ਬਾਅਦ ਜਨਰਲ ਜ਼ੋਰਾਵਰ ਸਿੰਘ ਰਾਜਪੂਤ ਦੀ ਫੌਜ ਦਾ ਇੱਕ ਤਾਕਤਵਰ ਤਿੱਬਤੀ ਫੌਜ ਨਾਲ ਆਹਮੋਂ ਸਾਹਮਣਾ ਹੋਇਆ। ਹਮਲਾਵਰਾਂ ਦਾ ਸਾਹਮਣਾ ਮਾਨਸਰੋਵਰ ਝੀਲ ਦੇ ਨੇੜੇ, ਤੀਰਥਪੁਰੀ ਵਿਖੇ ਕੀਤਾ। ਜ਼ੋਰਾਵਰ ਸਿੰਘ ਲੇਹ ਜਾਂ ਕਿਸੇ ਹੋਰ ਜਗ੍ਹਾ ਤੋਂ ਕੋਈ ਮਜ਼ਬੂਤੀ ਪ੍ਰਾਪਤ ਨਹੀਂ ਕਰ ਸਕਿਆ ਕਿਉਂਕਿ ਭਾਰੀ ਬਰਫ ਪੈਣ ਕਾਰਨ ਸਾਰੇ ਰਾਹ ਬੰਦ ਹੋ ਗਏ ਸਨ। ਉਸ ਨੇ ਮਾਨਸਰੋਵਰ ਝੀਲ ਦੇ ਆਸ ਪਾਸ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ। ਇਸ ਜੰਗ ਦੌਰਾਨ ਵਿੱਚ ਜਨਰਲ ਜ਼ੋਰਾਵਰ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਅਖੀਰ 12 ਦਸੰਬਰ 1841 ਨੂੰ ਮੌਤ ਹੋ ਗਈ । ਮ੍ਰਿਤਕ ਸ਼ਰੀਰ ਦੁਸ਼ਮਣਾਂ ਦੇ ਕਬਜੇ ਵਿੱਚ ਆ ਗਿਆ। ਉਸ ਕਬੀਲੇ ਦੀਆਂ ਰਵਾਇਤਾਂ ਅਨੁਸਾਰ ਉਹ ਬਹਾਦਰਾਂ ਦੇ ਅੰਗ ਆਪਣੇ ਘਰਾਂ ਵਿੱਚ ਰੱਖਦੇ ਹਨ। ਜਨਰਲ ਜ਼ੋਰਾਵਰ ਸਿੰਘ ਨੂੰ ਇੱਕ ਬਹੁਤ ਬਹਾਦਰ ਮੰਨਦੇ ਹੋਏ ਉਨ੍ਹਾਂ ਨੇ ਉਸ ਦੇ ਵਾਲ ਤੱਕ ਵੰਡ ਕੇ ਘਰਾਂ ਵਿੱਚ ਰੱਖ ਲਏ। ਉਸ ਦਾ ਸਿਰ ਇੱਕ ਥਾਂ ਤੇ ਦੱਬ ਦਿੱਤਾ। ਅੱਜ ਵੀ ਉਹ ਲੋਕ ਕਹਿੰਦੇ ਹਨ ਕਿ ਇੱਥੇ ਸ਼ੇਰ ਸੁੱਤਾ ਹੈ। ਹਾਲਾਂਕਿ ਇਹ ਮਹਾਨ ਵਿਜੇਤਾ ਇਸ ਮੁਹਿੰਮ ਨੂੰ ਅੱਧ ਵਿੱਚ ਹੀ ਛੱਡ ਜਾਂਦਾ ਹੈ ਪਰ ਉਸ ਦੀ ਮਿਹਨਤ ਸਦਕਾ ਤਿੱਬਤ ਜਿੱਤਿਆ ਜਾਂਦਾ ਹੈ।
ਅਖੀਰ 3 ਅੱਸੂ ਸੰਮਤ 1899 (16/17 ਸਤੰਬਰ 1842) ਨੂੰ ਤਿੱਬਤੀ ਸਰਕਾਰ ਦੇ ਅਧਿਕਾਰੀ ਕਲੋਨ ਅਤੇ ਬਖਸ਼ੀ ਸ਼ਜਪੂਹ, ਚੀਨੀ ਸੈਨਾਵਾਂ ਦੇ ਕਮਾਂਡਰ, ਮਹਾਰਾਜਾ ਸ਼ੇਰ ਸਿੰਘ ਜੀ, ਰਾਜਾ ਗੁਲਾਬ ਸਿੰਘ, ਮੁਕਤ-ਉਦ-ਦੌਲਾ ਦੀਵਾਨ ਹਰੀ ਚੰਦ ਆਦਿ ਦੀ ਮੀਟਿੰਗ ਬੁਲਾਈ ਗਈ । ।ਸਤੰਬਰ 1842 ਵਿਚ ਇਕ ਪਾਸੇ ਚੀਨੀ ਅਤੇ ਲਸਾ ਸਰਕਾਰਾਂ ਦੇ ਨੁਮਾਇੰਦਿਆਂ ਅਤੇ ਦੂਜੇ ਪਾਸੇ ਰਾਜਾ ਗੁਲਾਬ ਸਿੰਘ ਅਤੇ ਖਾਲਸਾ ਸਰਕਾਰ ਦੁਆਰਾ ਇਕ ਸੰਧੀ 'ਤੇ ਦਸਤਖਤ ਕੀਤੇ ਗਏ ਸਨ। ਜਿਸ ਨੂੰ ਚੁਸ਼ੂਲ ਦੀ ਸੰਧੀ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ । ਜਿਸਨੇ ਸਿੱਖ ਅਤੇ ਇਸ ਲਈ ਭਾਰਤੀ, ਸਰਹੱਦੀ ਖੇਤਰਾਂ ਨੂੰ ਆਪਣੀ ਮੌਜੂਦਾ ਅੰਤਰਰਾਸ਼ਟਰੀ ਸੀਮਾ ਤਕ ਪਹੁੰਚਾ ਦਿੱਤਾ ਸੀ। ਇਸ ਤਰ੍ਹਾਂ ਸਾਰਾ ਲੱਦਾਖ ਅਤੇ ਤਿੱਬਤ ਭਾਰਤ ਦਾ ਹਿੱਸਾ ਬਣ ਗਿਆ।


Comments