top of page
LogoMakr_0q9Tgv.png

ਇਕ ਮਹਾਨ ਰਾਜਪੂਤ ਪ੍ਰਿਥਵੀ ਰਾਜ ਚੌਹਾਨ (A Great Rajput Warrior) (Rajput Soorme)

  • Immagine del redattore: Sidki Rajput Soorme
    Sidki Rajput Soorme
  • 17 mag 2020
  • Tempo di lettura: 7 min


ਇਕ ਮਹਾਨ ਰਾਜਪੂਤ ਪ੍ਰਿਥਵੀ ਰਾਜ ਚੌਹਾਨ ।


ਇੱਕ ਅਖਾਣ ਅਨੁਸਾਰ ਕਿ ਅਗਰ ਗੁਰੂ ਤੇਗ ਬਹਾਦਰ ਵਰਗੇ ਗੁਰੂ, ਪ੍ਰਿਥਵੀ ਰਾਜ ਚੌਹਾਨ ਅਤੇ ਮਹਾਰਾਣਾ ਪ੍ਰਤਾਪ ਵਰਗੇ ਰਾਜਪੂਤ ਰਾਜੇ ਨਾ ਹੁੰਦੇ ਤਾਂ ਮੁਗਲਾਂ ਨੇ ਸਾਰਾ ਹਿੰਦੁਸਤਾਨ ਮੁਸਲਮਾਨ ਬਣਾ ਦੇਣਾ ਸੀ।


ਪ੍ਰਿਥਵੀ ਰਾਜ ਤੀਜਾ ਜਾਂ ਪ੍ਰਿਥਵੀ ਰਾਜ ਚੌਹਾਨ ਤੀਜਾ । ਪ੍ਰਿਥਵੀ ਰਾਜ ਚੌਹਾਨ ਦਾ ਜਨਮ 19 ਮਈ 1166 ਦਾ ਮੰਨਿਆ ਗਿਆ ਹੈ । ਚੌਹਾਨ ਵੰਸ਼ ਨੇ ਰਾਜਸਥਾਨ, ਹਰਿਆਣਾ, ਪੰਜਾਬ ਅਤੇ ਗੁਜਰਾਤ ਆਦਿ ਪ੍ਰਾਂਤਾਂ ਤੇ ਲਗਭਗ 9ਵੀਂ ਤੋਂ 12ਵੀਂ ਸਦੀ ਤੱਕ ਰਾਜ ਕੀਤਾ। ਜਿਸ ਰਾਜ ਦੀ ਰਾਜਧਾਨੀ ਅਜੇਮੇਰੂ (ਰਾਜਸਥਾਨ) ਜਿਸ ਨੂੰ ਅਜਕਲ ਅਜਮੇਰ ਕਿਹਾ ਜਾਂਦਾ ਹੈ। ਜਿਸ ਦਾ ਜਿਕਰ ਪ੍ਰਿਥਵੀਰਾਜ ਵਿਜੇ, ਹਮੀਰਾ ਮਹਾਂਕਾਵ ਅਤੇ ਪ੍ਰਿਥਵੀਰਾਜ ਰਾਸੋ ਆਦਿ ਕਿਤਾਬਾਂ ਵਿੱਚ ਮਿਲਦਾ ਹੈ।

9 ਵੀ ਸਦੀ ਅਤੇ ਇਸ ਤੋਂ ਬਾਅਦ

ਵਾਸੂਪਤ, ਸੰਮਤ ਰਾਜ, ਨਰਪੁਰੀ, ਅਜੈ ਰਾਜ ਪਹਿਲਾ, ਵਿਗਰਾਜ, ਚੰਦਰਰਾਜ ਪਹਿਲਾ, ਗੋਪੇਂਦਰਰਾਜ, ਦੁਰਲਭਰਾਜ ਪਹਿਲਾ, ਗੋਵਿੰਦਰਾਜ ਪਹਿਲਾ, ਚੰਦਰਰਾਜ ਦੂਜਾ, ਗੋਵਿੰਦਰਾਜ ਦੂਜਾ


10 ਵੀ -11 ਵੀਂ ਸਦੀ

ਚੰਦਨਰਾਜ, ਵਕਟੀਰਾਜ ਪਹਿਲਾ, ਸਿੰਹਰਾਜ, ਵਿਗਰਾਜ ਦੂਜਾ, ਦੁਰਲਭਰਾਜ ਦੂਜਾ, ਗੋਵਿੰਦਰਾਜ ਤੀਜਾ, ਵਕਟੀਰਾਜ ਦੂਜਾ, ਵੀਰਮ, ਚਮੁੰਡਰਾਜ, ਦੁਰਲਭਰਾਜ ਤੀਜਾ, ਵਿਗਰਾਹਰਾਜ ਪਹਿਲਾ, ਪ੍ਰਿਥਵੀਰਾਜ ਪਹਿਲਾ


12 ਵੀ ਸਦੀ

ਅਜੈਰਾਜ ਦੂਸਰਾ, ਅਰਨੋਰਾਜ, ਜਗਤ ਦੇਵ, ਵਿਗਰਾਹਰਾਜ ਚੌਥਾ, ਅਮਰਗੰਗਾ, ਪ੍ਰਿਥਵੀਰਾਜ ਦੂਜਾ, ਸੋਮੇਸ਼ਵਰ, ਪ੍ਰਿਥਵੀਰਾਜ ਤੀਜਾ, ਗੋਵਿੰਦਰਾਜ ਚੌਥਾ, ਹਰੀਰਾਜ


ਪ੍ਰਿਥਵੀਰਾਜ ਦਾ ਜ਼ਿਕਰ ਕਰਨ ਵਾਲੀਆਂ ਹੋਰ ਇਤਹਾਸ ਅਤੇ ਲਿਖਤਾਂ ਵਿੱਚ ਪ੍ਰਬੰਧ-ਚਿੰਤਮਨੀ, ਪ੍ਰਬੰਧ ਕੋਸ਼ ਅਤੇ ਪ੍ਰਿਥਵੀਰਾਜ ਪ੍ਰਬੰਧ ਸ਼ਾਮਲ ਹਨ। ਜੋ ਉਸਦੀ ਮੌਤ ਤੋਂ ਬਾਅਦ ਲਿਖੇ ਗਏ ਹਨ। ਪ੍ਰਿਥਵੀ ਰਾਜ ਦਾ ਜ਼ਿਕਰ ਖਰਤਾਰਾ- ਗੱਛਾ-ਪਤਵਾਲੀ ਵਿੱਚ ਕੀਤਾ ਗਿਆ ਹੈ, ਇੱਕ ਸੰਸਕ੍ਰਿਤ ਦਾ ਪਾਠ ਜਿਸ ਵਿੱਚ ਖਰਤਾਰਾ ਜੈਨ ਭਿਕਸ਼ੂਆਂ ਦੀਆਂ ਜੀਵਨੀਆਂ ਹਨ। ਚੰਦੇਲ ਰਾਜ ਦਾ ਕਵੀ ਜਾਗਨਿਕ ਦਾ ਆਲਾ-ਖੰਡ (ਜਾਂ ਆਲਾ ਰਸ) ਵੀ ਪ੍ਰਿਥਵੀ ਰਾਜ ਦੀ ਚੰਦੇਲਾਂ ਵਿਰੁੱਧ ਲੜਾਈ ਦਾ ਬਿਆਨ ਕਰਦਾ ਹੈ।


ਪ੍ਰਿਥਵੀ ਰਾਜ ਦਾ ਜਨਮ ਰਾਜਾ ਸੋਮੇਸ਼ਵਰ ਅਤੇ ਰਾਣੀ ਕਾਰਪਰਾ ਦੇਵੀ (ਇੱਕ ਕਲਾਚੌਰੀ ਰਾਜਕੁਮਾਰੀ) ਦੇ ਘਰ ਹੋਇਆ ਸੀ। ਪ੍ਰਿਥਵੀ ਰਾਜ ਅਤੇ ਉਸ ਦੇ ਛੋਟੇ ਭਰਾ ਹਰੀਰਾਜ ਦਾ ਜਨਮ ਗੁਜਰਾਤ ਵਿੱਚ ਹੋਇਆ ਸੀ, ਜਿਥੇ ਉਨ੍ਹਾਂ ਦੇ ਪਿਤਾ ਸੋਮੇਸ਼ਵਰ ਨੂੰ ਉਸਦੇ ਮਾਮੇ ਰਿਸ਼ਤੇਦਾਰਾਂ ਨੇ ਚੌਲੁੱਕਿਆ ਦਰਬਾਰ ਵਿੱਚ ਪਾਲਿਆ ਸੀ।ਕਿਤਾਬ ਪ੍ਰਿਥਵੀਰਾਜ ਵਿਜੈ ਦੇ ਅਨੁਸਾਰ ਪ੍ਰਿਥਵੀ ਰਾਜ ਦਾ ਜਨਮ ਜੈਠ ਮਹੀਨੇ ਦੇ 12 ਵੇਂ ਦਿਨ ਹੋਇਆ ਸੀ। ਇਸ ਪਾਠ ਵਿਚ ਉਸਦੇ ਜਨਮ ਦੇ ਸਾਲ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।


ਪ੍ਰਿਥਵੀ ਰਾਜ ਦੇ ਮੱਧਯੁਗੀ ਜੀਵਨੀ ਤੋਂ ਪਤਾ ਚੱਲਦਾ ਹੈ ਕਿ ਉਹ ਚੰਗੀ ਤਰ੍ਹਾਂ ਪੜ੍ਹਿਆ-ਲਿਖਿਆ ਸੀ।ਕਿਤਾਬ ਪ੍ਰਿਥਵੀਰਾਜ ਵਿਜੈ ਵਿੱਚ ਲਿਖਿਆ ਹੈ ਕਿ ਉਸਨੇ 6 ਭਾਸ਼ਾਵਾਂ ਵਿਚ ਮੁਹਾਰਤ ਹਾਸਲ ਕੀਤੀ। ਉਹ ਕਈ ਵਿਸ਼ਿਆਂ ਵਿਚ ਚੰਗੀ ਤਰ੍ਹਾਂ ਜਾਣਦਾ ਹੈ, ਜਿਸ ਵਿਚ ਇਤਿਹਾਸ, ਗਣਿਤ, ਚਿਕਿਤਸਾ, ਫ਼ੌਜੀ, ਪੇਂਟਿੰਗ, ਫਿਲਾਸਫੀ ਅਤੇ ਤੀਰ ਅੰਦਾਜ਼ੀ ਵਿਚ ਵਿਸ਼ੇਸ਼ ਤੌਰ ਤੇ ਮਾਹਰ ਸੀ।


ਜਦੋਂ ਪ੍ਰਿਥਵੀ ਰਾਜ ਦੂਜੇ ਦੀ ਮੌਤ ਤੋਂ ਬਾਅਦ ਪ੍ਰਿਥਵੀ ਰਾਜ ਦੇ ਪਿਤਾ ਰਾਜਾ ਸੋਮੇਸ਼ਵਰ ਨੂੰ ਚਹਿਮਣ (ਚੌਹਾਨ) ਰਾਜੇ ਦਾ ਤਾਜ ਦਿੱਤਾ ਗਿਆ, ਪ੍ਰਿਥਵੀ ਰਾਜ ਚੌਹਾਨ ਗੁਜਰਾਤ ਤੋਂ ਅਜਮੇਰ ਚਲੇ ਗਏ। ਸੋਮੇਸ਼ਵਰ ਦੀ ਮੌਤ 1177 ਵਿਚ ਹੋਈ, ਪ੍ਰਿਥਵੀ ਰਾਜ ਲਗਭਗ 11 ਸਾਲਾਂ ਦਾ ਸੀ, ਜੋ ਉਸ ਸਮੇਂ ਨਾਬਾਲਗ ਸੀ, ਆਪਣੀ ਮਾਂ ਦੇ ਨਾਲ ਕਾਰਕੁੰਨ ਵਜੋਂ ਗੱਦੀ ਤੇ ਬੈਠਾ। ਹਮੀਰਾ ਮਹਾਕਾਵ ਲਿਖਦਾ ਹੈ ਕਿ ਸੋਮੇਸ਼ਵਰ ਨੇ ਖ਼ੁਦ ਪ੍ਰਿਥਵੀਰਾਜ ਨੂੰ ਗੱਦੀ ਤੇ ਬਿਠਾਇਆ ਸੀ ਅਤੇ ਫਿਰ ਜੰਗਲ ਵਿਚ ਚਲਾ ਗਿਆ । ਰਾਜਾ ਬਣਨ ਦੇ ਸ਼ੁਰੂਆਤੀ ਸਾਲਾਂ ਦੌਰਾਨ, ਪ੍ਰਿਥਵੀ ਰਾਜ ਦੀ ਮਾਂ ਨੇ ਪ੍ਰਬੰਧਕੀ ਕੰਮ ਸੰਭਾਲੇ ਅਤੇ ਇੱਕ ਕੌਂਸਿਲ ਵੀ ਬਣਾਈ ਗਈ।


ਸਭ ਤੋਂ ਪਹਿਲਾਂ ਪ੍ਰਿਥਵੀ ਰਾਜ ਚੌਹਾਨ ਨੂੰ ਨਾਗਅਰਜੁਨ ਨਾਲ ਲੜਾਈ ਕਰਨੀ ਪਈ ਜੋ ਉਸ ਦਾ ਚਚੇਰਾ ਭਰਾ ਸੀ ਅਤੇ ਰਾਜ ਗੱਦੀ ਤੇ ਕਬਜ਼ਾ ਕਰਨਾ ਚਾਹੁੰਦਾ ਸੀ। 1182 ਵਿੱਚ ਉਸ ਨੂੰ ਭਦਨਾਕ ਵੰਸ਼ ਦੇ ਰਾਜਿਆਂ ਨਾਲ ਯੁੱਧ ਕਰਨਾ ਪਿਆ। 1182 ਵਿੱਚ ਪ੍ਰਿਥਵੀ ਰਾਜ ਚੌਹਾਨ ਨੇ ਦਿੱਲੀ ਦੇ ਨਜ਼ਦੀਕ ਕਈ ਇਲਾਕੇ ਆਪਣੇ ਕਬਜੇ ਹੇਠ ਲੈ ਲਏ। 1182–83 ਵਿੱਚ ਪ੍ਰਿਥਵੀ ਰਾਜ ਨੂੰ ਚੰਦੇਲ ਵੰਸ ਦੇ ਰਾਜੇ ਪਰਮਾਰਦੀ ਨਾਲ ਯੁੱਧ ਕਰਨਾ ਪਿਆ। ਚੰਦੇਲ ਵੰਸ਼ ਜੇਜਕਭੂਤੀ ਵਿੱਚ ਕਾਬਜ ਸੀ ਜਿਸ ਨੂੰ ਅੱਜਕਲ ਬੁੰਦੇਲਖੰਡ ਕਿਹਾ ਜਾਂਦਾ ਹੈ।


ਲਗਭਗ 1177 ਰਾਜ ਗੱਦੀ ਉੱਤੇ ਚੜ੍ਹਦਿਆਂ, ਨੌਜਵਾਨ ਪ੍ਰਿਥਵੀਰਾਜ ਨੂੰ ਇੱਕ ਰਾਜ ਵਿਰਾਸਤ ਵਿੱਚ ਮਿਲਿਆ ਜੋ ਉੱਤਰ ਵਿੱਚ ਸੱਤਨਵਿਸ਼ਵਰ (ਅੱਜ ਥਾਨੇਸਰ ਸ਼ਹਿਰ ਜੋ 7 ਵੀਂ ਸਦੀ ਦੇ ਰਾਜਾ ਹਰਸ਼ਾ ਦੀ ਰਾਜਧਾਨੀ ਸੀ ) ਤੋਂ ਦੱਖਣ ਵਿੱਚ ਮੇਵਾੜ ਤੱਕ ਫੈਲਿਆ ਹੋਇਆ ਸੀ। ਕੁਝ ਸਾਲਾਂ ਵਿਚ ਹੀ, ਪ੍ਰਿਥਵੀਰਾਜ ਨੇ ਨਿੱਜੀ ਤੌਰ 'ਤੇ ਪ੍ਰਸ਼ਾਸਨ ਦਾ ਨਿਯੰਤਰਣ ਕਰ ਲਿਆ ਸੀ, ਪਰ ਸੱਤਾ ਸੰਭਾਲਣ ਤੋਂ ਥੋੜ੍ਹੀ ਦੇਰ ਬਾਅਦ ਹੀ, ਉਸ ਨੂੰ ਆਪਣੇ ਚਚੇਰੇ ਭਰਾ, ਨਾਗਅਰਜੁਨ ਦੁਆਰਾ ਬਗ਼ਾਵਤ ਦਾ ਸਾਹਮਣਾ ਕਰਨਾ ਪਿਆ ਸੀ। ਬਗ਼ਾਵਤ ਨੂੰ ਖਤਮ ਕਰ ਦਿੱਤਾ ਗਿਆ। 1182 ਵਿੱਚ ਪ੍ਰਿਥਵੀ ਰਾਜ ਚੌਹਾਨ ਨੇ ਦਿੱਲੀ ਦੇ ਨਜ਼ਦੀਕ ਕਈ ਇਲਾਕੇ ਆਪਣੇ ਕਬਜੇ ਹੇਠ ਲੈ ਲਏ।

1182 ਵਿਚ ਪ੍ਰਿਥਵੀਰਾਜਾ ਨੇ ਜੇਜਕਭੂਤੀ ਦੇ ਸ਼ਾਸਕ ਪਰਮਾਰਦੀਨ ਦੇਵਾ ਚੰਦੇਲ ਨੂੰ ਹਰਾਇਆ। ਹਾਲਾਂਕਿ ਚੰਦੇਲਾਂ ਵਿਰੁੱਧ ਚਲਾਈ ਗਈ ਮੁਹਿੰਮ ਨੇ ਪ੍ਰਿਥਵੀਰਾਜਾ ਨੂੰ ਮਸ਼ਹੂਰ ਕਰ ਦਿੱਤਾ, ਪਰ ਇਸ ਦੇ ਨਾਲ ਨਾਲ ਉਸਦੇ ਦੁਸ਼ਮਣਾਂ ਦੀ ਗਿਣਤੀ ਵੀ ਵੱਧ ਗਈ। ਇਸਨੇ ਚੰਦੇਲਾਂ ਅਤੇ ਗੜ੍ਹਵਾਲਾਂ (ਉੱਤਰੀ ਭਾਰਤ ਦਾ ਸੱਤਾਧਾਰੀ ਪਰਿਵਾਰ) ਨੂੰ ਆਪਣੇ ਨਾਲ ਮਿਲਾ ਲਿਆ।

ਪ੍ਰਿਥਵੀਰਾਜ ਨੇ ਆਪਣਾ ਰੁੱਖ ਗੁਜਰਾਤ ਦੇ ਸ਼ਕਤੀਸ਼ਾਲੀ ਰਾਜ ਵੱਲ ਕੀਤਾ। ਹਮਲਾਵਰ ਮੁਹਿੰਮਾਂ ਦੌਰਾਨ ਉਸ ਦਾ ਕੰਨੌਜ ਦੇ ਸ਼ਾਸਕ ਜੈ ਚੰਦਰ ਨਾਲ ਟਾਕਰਾ ਹੋਇਆ। ਜੈ ਚੰਦਰ ਪ੍ਰਿਥਵੀਰਾਜ ਦੀਆਂ ਵਧ ਰਹੀਆਂ ਹੱਦਾਂ ਤੋਂ ਬਹੁਤ ਚਿੰਤਤ ਸੀ। ਇਥੇ ਪ੍ਰਿਥਵੀ ਰਾਜ ਚੌਹਾਨ ਦਾ ਅਤੇ ਰਾਜਾ ਜੈ ਚੰਦਰ ਦੀ ਪੁੱਤਰੀ ਸੰਯੋਗਤਾ ਦੇ ਸੰਬੰਧਾਂ ਦਾ ਜ਼ਿਕਰ ਵੀ ਮਿਲਦਾ ਹੈ। ਜੋ ਚੰਦਰ ਬਰਦਾਈ ਦੇ ਮਹਾਂਕਾਵਿ ਪ੍ਰਿਥਵੀ ਰਾਜ ਰਾਸੋ ਵਿੱਚ ਮਿਲਦਾ ਹੈ


1190-91 ਵਿੱਚ ਪ੍ਰਿਥਵੀਰਾਜ ਇਕ ਮਸ਼ਹੂਰ ਜਰਨੈਲ ਦੇ ਰੂਪ ਵਿਚ ਪ੍ਰਸਿੱਧੀ ਪ੍ਰਾਪਤ ਕਰ ਰਿਹਾ ਸੀ ਤਾਂ ਉਸੇ ਸਮੇ ਗੌਰ ਰਾਜ ( ਅਜੋਕਾ ਅਫਗਾਨਿਸਤਾਨ ) ਦਾ ਰਾਜਾ ਮੁਹੰਮਦ ਗੌਰੀ ਉੱਤਰੀ ਭਾਰਤ ਵਿਚ ਆਪਣਾ ਰਾਜ ਕਾਇਮ ਦੇ ਸੁਪਨੇ ਦੇਖ ਰਿਹਾ ਸੀ। ਇਸ ਵਿਚ ਸਿੰਧ, ਮੁਲਤਾਨ ਅਤੇ ਪੰਜਾਬ ਨੂੰ ਉਸ ਦੇ ਗ਼ਜ਼ਨਾ ਅਤੇ ਗੌਰ ਦੇ ਰਾਜ ਵਿੱਚ ਪੂਰੀ ਤਰ੍ਹਾਂ ਸ਼ਾਮਲ ਕਰਨਾ ਸੀ। 1190 ਦੇ ਅੰਤ ਤਕ, ਮੁਹੰਮਦ ਗੌਰੀ ਨੇ ਬਠਿੰਡਾ ਉੱਤੇ ਕਬਜ਼ਾ ਕਰ ਲਿਆ, ਜੋ ਪ੍ਰਿਥਵੀ ਰਾਜ ਦੀ ਕਮਾਨ ਹੇਠ ਸੀ। ਜਦੋਂ ਮੁਹੰਮਦ ਗੌਰੀ ਦੀਆਂ ਫ਼ੌਜਾਂ ਅੱਗੇ ਵਧਣ ਲੱਗੀਆਂ ਤਾਂ ਦਿੱਲੀ ਵਿਚ ਚੌਹਾਨ ਰਾਜ ਦੇ ਨੁਮਾਇੰਦੇ ਨੇ ਪ੍ਰਿਥਵੀ ਰਾਜ ਨੂੰ ਕਾਰਵਾਈ ਬੇਨਤੀ ਕੀਤੀ, ਜਿਸਨੇ ਤੁਰੰਤ ਮੁਹੰਮਦ ਗੌਰੀ ਦੇ ਵਿਰੁੱਧ ਮਾਰਚ ਕੀਤਾ।

ਦੋਵੇਂ ਫ਼ੌਜਾਂ 1191 ਵਿਚ ਦਿੱਲੀ ਦੇ ਉੱਤਰ ਵਿਚ ਲਗਭਗ 70 ਮੀਲ (110 ਕਿਲੋਮੀਟਰ) ਦੂਰ, ਤਰਾਈਆਂ (ਹੁਣ ਹਰਿਆਣਾ ਰਾਜ ਵਿਚ) ਵਿਚ ਮਿਲੀਆਂ। ਇਸ ਨੂੰ ਤਰਾਈਆਂ ਦੀ ਪਹਿਲੀ ਜੰਗ ਵੀ ਕਿਹਾ ਜਾਂਦਾ ਹੈ। ਭਿਆਨਕ ਲੜਾਈ ਦੇ ਦੌਰਾਨ, ਮੁਹੰਮਦ ਗੌਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸ ਦੀਆਂ ਫ਼ੌਜਾਂ ਵਿੱਚ ਬੇਚੈਨੀ ਪੈ ਗਈ। ਮੁਹੰਮਦ ਗੌਰੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਮੁਹੰਮਦ ਗੌਰੀ ਫੜਿਆ ਗਿਆ ਪਰ ਪ੍ਰਿਥਵੀ ਰਾਜ ਚੌਹਾਨ ਨੇ ਉਸ ਨੂੰ ਛੱਡ ਦਿੱਤਾ ਅਤੇ ਉਹ ਵਾਪਸ ਚਲਾ ਗਿਆ।


ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਹਾਂਸੀ ਵਿਖੇ ਸਥਿਤ ਪ੍ਰਿਥਵੀ ਰਾਜ ਚੌਹਾਨ ਦਾ ਕਿਲ੍ਹਾ ਹੈ ਜੋ ਇਤਿਹਾਸ ਪ੍ਰੇਮੀਆਂ ਲਈ ਕਿਸੇ ਅਜੂਬੇ ਤੋਂ ਘੱਟ ਨਹੀਂ ਹੈ। ਹਾਂਸੀ ਵਿਚਲਾ ਪ੍ਰਿਥਵੀ ਰਾਜ ਚੌਹਾਨ ਦਾ ਇਹ ਕਿਲ੍ਹਾ ਭਾਵੇਂ ਅੱਜ ਵਧੀਆ ਹਾਲਤ ਵਿਚ ਨਹੀਂ ਹੈ ਪਰ ਫਿਰ ਵੀ ਇਸ ਕਿਲ੍ਹੇ ਦੀ ਵਿਸ਼ਾਲਤਾ ਤੇ ਮਜ਼ਬੂਤੀ ਦੇ ਨਾਲ-ਨਾਲ ਵਿਓਂਤ ਵੇਖ ਕੇ ਪ੍ਰਿਥਵੀ ਰਾਜ ਚੌਹਾਨ ਦੀ ਵਿਉਂਤਬੰਦੀ ਦਾ ਪਤਾ ਲੱਗਦਾ ਹੈ। ਹਾਂਸੀ ਦੇ ਇਸ ਕਿਲ੍ਹੇ ਨੇ ਅਨੇਕਾਂ ਰੰਗ ਵੇਖੇ ਹਨ। ਇਹ ਕਿਲ੍ਹਾ ਮਰ੍ਹਾਠਿਆਂ ਦੇ ਕਬਜ਼ੇ ਵਿੱਚ ਵੀ ਰਿਹਾ ਹੈ ਤੇ 1761 ਵਿੱਚ ਪਾਣੀਪਤ ਦੀ ਤੀਸਰੀ ਲੜਾਈ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਕਿਲ੍ਹੇ ਦਾ ਮਾਲਕ ਬਣ ਗਿਆ ਸੀ। ਕਿਹਾ ਜਾਂਦਾ ਹੈ ਕਿ ਵੈਰਾਗੀ ਬੰਦਾ ਸਿੰਘ ਬਹਾਦਰ ਨੇ ਵੀ ਹਾਂਸੀ ਦੇ ਕਿਲ੍ਹੇ ਉਪਰ ਹਮਲਾ ਕੀਤਾ ਸੀ ਤੇ ਸਿੱਖਾਂ ਦੀ ਰਾਮਗੜ੍ਹੀਆ ਮਿਸਲ ਨੇ ਵੀ ਇਥੇ ਝੰਡਾ ਝੁਲਾਇਆ ਸੀ। ਹਾਂਸੀ ਤੋਂ ਹੀ ਜਾਰਜ ਥਾਮਸ ਆਪਣੀ ਰਿਆਸਤ ਨੂੰ ਕੰਟਰੋਲ ਕਰਦਾ ਰਿਹਾ ਸੀ।


ਪ੍ਰਿਥਵੀ ਰਾਜ ਚੌਹਾਨ ਦਾ ਇਹ ਕਿਲ੍ਹਾ ਲਗਪਗ 30 ਕਿੱਲਿਆਂ ਵਿਚ ਫੈਲਿਆ ਹੋਇਆ ਹੈ ਤੇ ਜ਼ਮੀਨ ਤੋਂ ਇਕ ਸੌ ਪੰਜਾਹ ਫੁੱਟ ਦੇ ਕਰੀਬ ਉੱਚਾ ਚੁੱਕ ਕੇ ਚੌਹਾਨ ਨੇ ਕਿਲ੍ਹੇ ਨੂੰ ਇਸ ਹਿਸਾਬ ਨਾਲ ਬਣਾਇਆ ਸੀ ਕਿ ਕਹਿੰਦੇ-ਕਹਾਉਂਦੇ ਹਮਲਾਵਰ ਵੀ ਕਿਲ੍ਹੇ ਨੂੰ ਆਸਾਨੀ ਨਾਲ ਫਤਿਹ ਨਹੀਂ ਸਨ ਕਰ ਸਕਦੇ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਚੌਹਾਨ ਨੇ 34 ਫੁੱਟ ਚੌੜੀਆਂ ਕੰਧਾਂ ਵਾਲੇ ਇਸ ਕਿਲ੍ਹੇ ਦੀਆਂ ਚਾਰੇ ਨੁੱਕਰਾਂ ਉਪਰ ਛਤਰੀਨੁਮਾ ਮੋਰਚੇ ਤਾਂ ਬਣਾਏ ਹੀ ਸਨ, ਉਸ ਨੇ ਕਿਲ੍ਹੇ ਦੇ ਚਾਰ-ਚੁਫੇਰੇ ਡੁੰਘੀ ਖੱਡ ਵੀ ਪੁਟਵਾਈ ਸੀ। ਇਹ ਖੱਡ ਹਰ ਵੇਲੇ ਪਾਣੀ ਭਰਿਆ ਰਹਿੰਦਾ ਸੀ।

ਇਤਿਹਾਸ ਗਵਾਹ ਹੈ ਕਿ ਪ੍ਰਿਥਵੀ ਰਾਜ ਚੌਹਾਨ ਨੇ ਦਿੱਲੀ ਦੇ ਤਖਤ ’ਤੇ ਬਹਿਣ ਉਪਰੰਤ ਦਿੱਲੀ ਤੋਂ ਲਗਪਗ ਇਕ ਸੌ ਚਾਲ੍ਹੀ ਕਿਲੋਮੀਟਰ ਦੂਰ ਪੱਛਮ ਵਾਲੇ ਪਾਸਿਓਂ ਹਮਲਾਵਰਾਂ ਨੂੰ ਰੋਕਣ ਦੇ ਇਰਾਦੇ ਨਾਲ ਇਸ ਵਿਸ਼ਾਲ ਕਿਲ੍ਹੇ ਦਾ ਨਿਰਮਾਣ ਕੀਤਾ ਸੀ ਅਤੇ ਜਿਸ ਥਾਂ ’ਤੇ ਚੌਹਾਨ ਨੇ ਕਿਲ੍ਹੇ ਦਾ ਨਿਰਮਾਣ ਕੀਤਾ ਸੀ, ਉਸ ਥਾਂ ਨੂੰ ਹਾਂਸੀ ਕਿਹਾ ਜਾਣ ਲੱਗਾ। ਹਾਂਸੀ ਦੇ ‘ਹਾਂਸੀ’ ਨਾਮਕਰਨ ਸਬੰਧੀ ਵਿਦਵਾਨਾਂ ਦੀ ਵੱਖੋ-ਵੱਖਰੀ ਰਾਇ ਹੈ। ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਚੌਹਾਨ ਨੇ ਆਪਣੀ ਲੜਕੀ ਹਾਂਸਵਤੀ ਦੇ ਨਾਂ ’ਤੇ ਇਸ ਥਾਂ ਦਾ ਨਾਮਕਰਨ ਹਾਂਸੀ ਕੀਤਾ ਸੀ। ਕੁਝ ਵਿਦਵਾਨਾਂ ਦਾ ਇਹ ਵੀ ਕਹਿਣਾ ਹੈ ਕਿ ਚੌਹਾਨ ਵੰਸ਼ੀ ਰਾਜੇ ਅਨੰਗਪਾਲ ਦਾ ਗੁਰੂ ਹਾਂਸਕਰ ਸੀ ਤੇ ‘ਹਾਂਸੀ’ ਸ਼ਬਦ ਇੱਥੋਂ ਲਿਆ ਗਿਆ ਹੈ।

ਪ੍ਰਿਥਵੀ ਰਾਜ ਚੌਹਾਨ ਦਾ ਹਾਂਸੀ ਵਿਚਲਾ ਕਿਲ੍ਹਾ ਏਨਾ ਸਾਧਨ-ਸੰਪੰਨ ਸੀ ਕਿ ਚੌਹਾਨ ਦੇ ਹੋਰ ਕਿਲ੍ਹਿਆਂ ਦਾ ਪ੍ਰਬੰਧ ਇਥੋਂ ਹੁੰਦਾ ਸੀ ਤੇ ਇਸ ਕਿਲ੍ਹੇ ਵਿੱਚ ਚੌਹਾਨ ਨੇ ਅਸਲਾ ਬਣਾਉਣ ਦਾ ਕਾਰਖਾਨਾ ਵੀ ਸਥਾਪਤ ਕੀਤਾ ਸੀ। ਕਿਹਾ ਜਾਂਦਾ ਹੈ ਕਿ ਇਸ ਕਿਲ੍ਹੇ ਵਿੱਚ ਬਣਿਆ ਅਸਲਾ ਅਰਬ ਮੁਲਕਾਂ ਨੂੰ ਨਿਰਯਾਤ ਵੀ ਕੀਤਾ ਜਾਂਦਾ ਸੀ ਤੇ ਅਸਲੇ ਕਾਰਨ ਇਸ ਥਾਂ ਨੂੰ ‘ਹਾਂਸੀਗੜ੍ਹ’ ਕਿਹਾ ਜਾਣ ਲੱਗਾ। ਸ਼ਬਦ ‘ਹਾਂਸੀਗੜ੍ਹ’ ਦਾ ਵਿਗੜਿਆ ਰੂਪ ਹਾਂਸੀ ਹੈ।ਭਾਰਤੀ ਪੁਰਾਤਤਵ ਵਿਭਾਗ ਨੇ ਖੁਦਾਈ ਕਰਕੇ ਇਥੋਂ ਬੁਧ ਕਾਲ, ਗੁਪਤ ਕਾਲ ਤੇ ਕੁਸ਼ਾਣ ਕਾਲ ਨਾਲ ਸਬੰਧਤ ਕਈ ਤਰ੍ਹਾਂ ਦੇ ਮਿੱਟੀ ਦੇ ਭਾਂਡੇ, ਇੱਟਾਂ, ਸਿੱਕੇ, ਸਿੱਕੇ ਬਣਾਉਣ ਦੇ ਠੱਪੇ, ਨਸ਼ਟ ਹੋਈਆਂ ਮੂਰਤੀਆਂ ਤੇ ਯੁੱਧਾਂ ਵਿੱਚ ਮਾਰੇ ਗਏ ਸੈਨਿਕਾਂ ਦੇ ਪਿੰਜਰ ਵੀ ਲੱਭੇ ਹਨ।

ਹਿਸਾਰ ਤੋਂ ਤੀਹ ਕਿਲੋਮੀਟਰ ਦੂਰ ਹਾਂਸੀ ਵਿਚਲੇ ਕਿਲ੍ਹੇ ਨੂੰ ਭਾਵੇਂ ਪ੍ਰਿਥਵੀ ਰਾਜ ਚੌਹਾਨ ਨੇ ਬਣਵਾਇਆ ਸੀ ਪਰ ਤਰਾਈਆਂ ਦੀ ਦੂਸਰੀ ਲੜਾਈ ਸਮੇਂ ਚੌਹਾਨ ਦੇ ਹਾਰ ਜਾਣ ਕਾਰਨ ਕਿਲ੍ਹਾ ਸ਼ਹਾਬੂਦੀਨ ਗੌਰੀ ਦੇ ਅਧਿਕਾਰ ਵਿੱਚ ਗਿਆ ਸੀ।


ਗਜਨੀ ਦਾ ਸ਼ਹਾਬੂਦੀਨ ਗੌਰੀ 1191 ਵਿੱਚ ਤਰਾਈਆਂ ਦੇ ਪਹਿਲੇ ਯੁੱਧ ਵਿੱਚ ਪ੍ਰਿਥਵੀ ਰਾਜ ਚੌਹਾਨ ਤੋਂ ਹਾਰ ਗਿਆ ਸੀ ਤੇ ਹਾਰ ਦਾ ਬਦਲਾ ਲੈਣ ਦੇ ਇਰਾਦੇ ਨਾਲ ਉਸ ਨੇ ਚੌਹਾਨ ਉਪਰ 1192 ਵਿੱਚ ਇਕ ਲੱਖ ਵੀਹ ਹਜ਼ਾਰ ਸੈਨਿਕਾਂ ਨਾਲ ਦੁਬਾਰਾ ਹਮਲਾ ਕੀਤਾ ਸੀ। ਭਾਵੇਂ ਇਸ ਸਮੇਂ ਚੌਹਾਨ ਦਾ ਸਾਥ 150 ਦੇ ਕਰੀਬ ਹੋਰ ਭਾਰਤੀ ਰਾਜਪੂਤ ਰਾਜਿਆਂ ਨੇ ਦਿੱਤਾ ਸੀ, ਫਿਰ ਵੀ ਚੌਹਾਨ ਤਰਾਈਆਂ ਦੀ ਇਸ ਦੂਸਰੀ ਲੜਾਈ ਵਿੱਚ ਗੌਰੀ ਤੋਂ ਹਾਰ ਗਿਆ

ਇਸ ਬਿਰਤਾਂਤ ਚੰਦਰਬਰਦਾਈ ਦੀ ਲਿਖਤ ਪ੍ਰਿਥਵੀ ਰਾਜ ਰਾਸੋ ਤੋਂ ਮਿਲਦਾ ਹੈ। ਚੰਦਰਬਰਦਾਈ ਪ੍ਰਿਥਵੀਰਾਜ ਚੌਹਾਨ ਦਾ ਉਘਾ ਦਰਬਾਰੀ, ਮੰਤਰੀ, ਸੈਨਾਪਤੀ ਅਤੇ ਰਾਜ ਕਵੀ ਸੀ। ਤਰਾਈਆਂ ਦੀ ਦੂਜੀ ਲੜਾਈ ਵਿੱਚ ਪ੍ਰਿਥਵੀ ਰਾਜ ਚੌਹਾਨ ਦੀ ਹਾਰ ਹੋ ਗਈ। ਪ੍ਰਿਥਵੀ ਰਾਜ ਚੌਹਾਨ ਅਤੇ ਸੈਨਾਪਤੀ ਚੰਦਰ ਬਰਦਾਈ ਨੂੰ ਕੈਦ ਕਰ ਲਿਆ ਗਿਆ ਅਤੇ ਅਫਗਾਨਿਸਤਾਨ ਲਿਜਾਇਆ ਗਿਆ। ਚੰਦਰ ਬਰਦਾਈ ਨੇ ਇੱਕ ਵਿਉਂਤ ਬਣਾਈ ਅਤੇ ਮੁਹੰਮਦ ਗੌਰੀ ਨੂੰ ਉਕਸਾਇਆ ਕਿ ਪ੍ਰਿਥਵੀ ਰਾਜ ਚੌਹਾਨ ਬਿਨਾ ਦੇਖੇ ਵੀ ਤੀਰ ਦਾ ਨਿਸ਼ਾਨਾ ਲਗਾ ਸਕਦਾ ਹੈ। ਗੌਰੀ ਦੇਖਣ ਲਈ ਮੰਨ ਗਿਆ। ਜਦੋਂ ਤਮਾਸਾ ਦੇਖਣ ਲਈ ਸੱਭ ਇਕੱਠੇ ਹੋਏ, ਪ੍ਰਿਥਵੀ ਰਾਜ ਨੂੰ ਤੀਰ ਕਮਾਨ ਦੇ ਦਿੱਤਾ ਗਿਆ ਅਤੇ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਗਈ। ਪ੍ਰਿਥਵੀ ਰਾਜ ਨੂੰ ਪਤਾ ਸੀ ਕਿ ਗੋਰੀ ਕਿਥੇ ਖੜ੍ਹਾ ਹੈ। ਇੱਕ ਲੋਹੇ ਦੇ ਤਵੇ ਨੂੰ ਖੜਕਾਇਆ ਗਿਆ ਜਿਸ ਤੇ ਨਿਸ਼ਾਨਾ ਲਾਉਣਾ ਸੀ ਪਰ ਪ੍ਰਿਥਵੀ ਰਾਜ ਨੇ ਤੀਰ ਗੌਰੀ ਨੂੰ ਮਾਰ ਦਿੱਤਾ। ਗੋਰੀ ਥਾਂ ਤੇ ਹੀ ਖਤਮ ਹੋ ਗਿਆ। ਫਿਰ ਪਹਿਲਾਂ ਬਣਾਈ ਯੋਜਨਾ ਅਨੁਸਾਰ ਪ੍ਰਿਥਵੀ ਰਾਜ ਚੌਹਾਨ ਅਤੇ ਸੈਨਾਪਤੀ ਚੰਦਰ ਬਰਦਾਈ ਨੇ ਗਲਵੱਕੜੀ ਪਾਈ ਅਤੇ ਦੋਵਾਂ ਨੇ ਆਪਣੇ ਆਪ ਨੂੰ ਮੌਤ ਦੇ ਹਵਾਲੇ ਕਰ ਦਿੱਤਾ। ਪ੍ਰਿਥਵੀਰਾਜ ਰਾਸੋ ਜੋ ਚੰਦਰ ਬਰਦਾਈ ਦੇ ਗ੍ਰਿਫਤਾਰ ਹੋਣ ਤੇ ਅਧੂਰੀ ਸੀ ਨੂੰ ਉਸ ਦੇ ਪੁੱਤਰ ਨੇ ਪੂਰਾ ਕੀਤਾ।

 
 
 

Comentarios


bottom of page