ਅਕਾਲੀ ਫੂਲਾ ਸਿੰਘ ਇੱਕ ਮਹਾਨ ਰਾਜਪੂਤ ਯੋਧਾ ( Rajput Soorme )
- Sidki Rajput Soorme
- 7 ago 2020
- Tempo di lettura: 8 min
ਅਕਾਲੀ ਫੂਲਾ ਸਿੰਘ ਇੱਕ ਮਹਾਨ ਰਾਜਪੂਤ ਯੋਧਾ
ਅਕਾਲੀ ਫੂਲਾ ਸਿੰਘ ਇੱਕ ਮਹਾਨ ਰਾਜਪੂਤ ਯੋਧਾ, ਜਿਸਦੀ ਬਹਾਦਰੀ ਤੇ ਸਦਾ ਮਾਣ ਰਹੇਗਾ। ਮਿਸਲ ਸ਼ਹੀਦਾਂ ਦੇ ਜਥੇਦਾਰ ਸਨ ਜੋ ਮੁੱਖ ਤੌਰ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸਰਗਰਮੀਆਂ ਚਲਾਉਂਦੀ ਸੀ। ਅਕਾਲੀ ਫੂਲਾ ਸਿੰਘ ਜੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਸਨ। ਮਹਾਰਾਜਾ ਰਣਜੀਤ ਸਿੰਘ ਨੇ ਵੀ ਅਕਾਲੀ ਜੀ ਦੀ ਅਗਵਾਈ ਅਤੇ ਬਹਾਦਰੀ ਦਾ ਲੋਹਾ ਮੰਨਿਆ ਜਦੋਂ ਅਕਾਲ ਜੀ ਨੇ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਪ੍ਰਸਾਦਿ ਅਤੇ ਲੰਗਰ ਦੀ ਅਰਦਾਸ ਲਈ ਹਰ ਰੋਜ਼ ਲਾਹੌਰ ਤੋਂ ਭੇਟਾ ਦੇ ਰੂਪ ਵਿੱਚ ਆਉਣ ਵਾਲਾ ਰਸਦ ਦਾ ਗੱਡਾ ਬੰਦ ਕਰ ਦਿੱਤਾ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ 21 ਕੋੜਿਆਂ ਦੀ ਸਜ਼ਾ ਸੁਣਾ ਦਿੱਤੀ। । ਬਹੁਤ ਸਾਰੇ ਲੋਕ ਮੰਨਦੇ ਹਨ ਕਿ ਜਥੇਦਾਰ ਅਕਾਲੀ ਫੂਲਾ ਸਿੰਘ ਮਾਨਸੇ ਦੇ ਨੇੜਲੇ ਇੱਕ ਪਿੰਡ ਵਿੱਚ ਪੈਦਾ ਹੋਏ ਸਨ ਜੋ ਗਲਤ ਹੈ। ਇਕ ਇਤਿਹਾਸਕ ਖੋਜ ਤੋਂ ਪਤਾ ਚੱਲਦਾ ਹੈ ਕਿ ਉਸ ਪਿੰਡ ਵਿਚ 1962 ਈਸਵੀ ਤੋਂ ਪਹਿਲਾਂ ਅਕਾਲੀ ਜੀ ਦੇ ਨਾਮ ਦਾ ਕੋਈ ਨਿਸ਼ਾਨ ਨਹੀਂ ਸੀ ਤੇ ਨਾ ਹੀ ਸਾਨੂੰ ਕੋਈ ਇਤਿਹਾਸਕ ਸਰੋਤ ਮਿਲਦਾ ਹੈ। ਖੋਜ ਤੋਂ ਪਤਾ ਲੱਗਦਾ ਹੈ ਕਿ 1962 ਵਿਚ ਸੰਤ ਗੁਰਬਚਨ ਸਿੰਘ (ਕਾਲੀ ਕੰਬਲੀ ਵਾਲੇ) ਨੇ ਪਹਿਲੀ ਵਾਰ ਅਕਾਲੀ ਫੂਲਾ ਸਿੰਘ ਦੀ ਯਾਦ ਵਿਚ ਯਾਦਗਾਰ ਬਣਾਈ ਸੀ। ਜਦੋਂ ਕਿ ਜ਼ਿਲਾ ਹੁਸ਼ਿਆਰਪੁਰ ਵਿਚ ਅਕਾਲੀ ਜੀ ਦਾ ਜੱਦੀ ਪਿੰਡ ਅਜਨੋਹਾ ਹੈ ਅਤੇ ਉਨ੍ਹਾਂ ਦੀ ਯਾਦ ਵਿਚ ਇਕ ਬਹੁਤ ਪੁਰਾਣਾ ਗੁਰੂਦੁਆਰਾ ਵੀ ਬਣਾਇਆ ਹੋਇਆ ਹੈ। ਅਕਾਲੀ ਫੂਲਾ ਸਿੰਘ ਜੀ ਦੀ ਸਮਾਧ ਜੋ ਪਾਕਿਸਤਾਨ ਵਿੱਚ ਕਾਬੁਲ ਦਰਿਆ ਦੇ ਕੰਢੇ ਤੇ ਪਿੰਡ Peer Sabak ਵਿੱਚ ਹੈ ਉੱਪਰ ਵੀ ਅਕਾਲੀ ਜੀ ਦਾ ਪਿੰਡ ਅਜਨੋਹਾ ਹੀ ਲਿਖਿਆ ਹੈ।

ਇਤਿਹਾਸਕਾਰ ਵਾਸਦੇਵ ਸਿੰਘ ਪਰਹਾਰ ਵਲੋਂ ਕੀਤੀ ਗਈ ਖੋਜ ਤੋਂ ਪਤਾ ਲੱਗਦਾ ਹੈ ਕਿ ਜਥੇਦਾਰ ਅਕਾਲੀ ਫੂਲਾ ਸਿੰਘ ਦਾ ਜਨਮ 14 ਜਨਵਰੀ 1761 ਨੂੰ ਪਿੰਡ ਅਜਨੋਹਾ ਅਜੋਕਾ ਤਹਿਸੀਲ ਗੜ੍ਹਸ਼ੰਕਰ ਜ਼ਿਲਾ ਹੁਸ਼ਿਆਰਪੁਰ ਵਿੱਚ ਇੱਕ ਪਰਮਾਰ ਰਾਜਪੂਤ ਘਰਾਣੇ ਵਿੱਚ ਹੋਇਆ। ਹੁਣ ਬਹੁਤ ਲੋਕਾਂ ਨੂੰ ਗੁੱਸਾ ਲੱਗਣਾ ਕਿ ਅਕਾਲੀ ਜੀ ਦਾ ਗੋਤ ਕਿਉਂ ਲਿਖਿਆ? ਇਥ੍ਹੇ ਇਹ ਗੱਲ ਦੱਸਣੀ ਜਰੂਰੀ ਹੈ ਕਿ ਜਦੋਂ ਵੀ ਕੋਈ ਗੈਰ ਰਾਜਪੂਤ ਇਤਿਹਾਸਕਾਰ ਕਿਸੇ ਵੀ ਇਤਿਹਾਸ ਦਾ ਜ਼ਿਕਰ ਕਰਦੇ ਹਨ, ਜਦੋਂ ਕਿਸੇ ਰਾਜਪੂਤ ਯੋਧੇ ਦਾ ਨਾਮ ਲਿਖਣਾ ਪੈਂਦਾ ਹੈ ਤਾਂ ਉਹ ਆਪਣੀ ਕਲਮ ਰੋਕ ਲੈਂਦੇ ਹਨ ਕਿਉਂਕਿ ਉਹ ਕੋਈ ਵੀ ਕਰੈਡਿਟ ਰਾਜਪੂਤਾਂ ਨੂੰ ਨਹੀਂ ਦੇਣਾ ਚਾਹੁੰਦੇ। ਆਪ ਜੀ ਦੇ ਪਿਤਾ ਜੀ ਦਾ ਨਾਮ ਸਰਦਾਰ ਈਸ਼ਰ ਸਿੰਘ ਪਰਮਾਰ ਅਤੇ ਮਾਤਾ ਦਾ ਨਾਮ ਬੀਬੀ ਹਰ ਕੌਰ ਸੀ। ਸਰਦਾਰ ਈਸ਼ਰ ਸਿੰਘ ਜੋ ਮਿਸਲ ਸ਼ਹੀਦਾਂ ਦੇ ਯੋਧਾ ਵੀ ਸਨ। Carmichael Smith ਦੁਆਰਾ ਲਿਖੀ ਕਿਤਾਬ History Of Reigning Family of Lahore ਅਨੁਸਾਰ ਅਕਾਲੀ ਜੀ ਦੇ ਪਿਤਾ ਜੀ ਮਿਸਲ ਦੇ ਮੈਂਬਰ ਹੋਣ ਦੇ ਨਾਲ ਨਾਲ ਅਕਾਲ ਬੁੰਗਾ ਅੰਮ੍ਰਿਤਸਰ ਦੇ ਸੇਵਾਦਾਰ ਵੀ ਸਨ। ਪਰਿਵਾਰ ਦੀ ਰਿਹਾਇਸ਼ ਵੀ ਅੰਮ੍ਰਿਤਸਰ ਹੀ ਸੀ। 5 ਫਰਬਰੀ 1762 ਈਸਵੀ ਵਿੱਚ (ਵੱਡਾ ਘੱਲੂਘਾਰਾ) ਜਦੋਂ ਅਹਿਮਦ ਸ਼ਾਹ ਦੁੱਰਾਨੀ (ਅਬਦਾਲੀ) ਨੇ ਹਮਲਾ ਕੀਤਾ ਤਾਂ ਸਰਦਾਰ ਈਸ਼ਰ ਸਿੰਘ ਬੁਰੀ ਤਰਾਂ ਜਖਮੀ ਹੋ ਗਏ। ਆਪਣੇ ਜਖਮਾਂ ਦੀ ਤਾਬ ਨਾਂ ਝੱਲਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਵਿਰਾਜੇ। ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਜਥੇਦਾਰ ਅਕਾਲੀ ਫੂਲਾ ਸਿੰਘ ਮਾਨਸੇ ਦੇ ਨੇੜਲੇ ਇੱਕ ਪਿੰਡ ਵਿੱਚ ਪੈਦਾ ਹੋਏ ਸਨ ਜੋ ਗਲਤ ਹੈ। ਇਕ ਇਤਿਹਾਸਕ ਖੋਜ ਤੋਂ ਪਤਾ ਲੱਗਦਾ ਹੈ ਕਿ ਉਸ ਪਿੰਡ ਵਿਚ 1962 ਈਸਵੀ ਤੋਂ ਪਹਿਲਾਂ ਕੋਈ ਅਕਾਲੀ ਜੀ ਦਾ ਨਾਮ ਨਿਸ਼ਾਨ ਮੌਜ਼ੂਦ ਨਹੀਂ ਸੀ ਅਤੇ ਨਾ ਹੀ ਸਾਨੂੰ ਕੋਈ ਇਤਿਹਾਸਕ ਸਰੋਤ ਮਿਲਦਾ ਹੈ। ਖੋਜ ਤੋਂ ਪਤਾ ਲੱਗਦਾ ਹੈ ਕਿ 1962 ਵਿਚ ਸੰਤ ਗੁਰਬਚਨ ਸਿੰਘ (ਕਾਲੀ ਕੰਬਲੀ ਵਾਲੇ) ਨੇ ਪਹਿਲੀ ਵਾਰ ਉਸ ਪਿੰਡ ਵਿੱਚ ਅਕਾਲੀ ਫੂਲਾ ਸਿੰਘ ਦੀ ਯਾਦ ਵਿਚ ਯਾਦਗਾਰ ਬਣਾਈ ਸੀ। ਜਦੋਂ ਕਿ ਹੁਸ਼ਿਆਰਪੁਰ ਜ਼ਿਲੇ ਵਿਚ ਅਕਾਲੀ ਜੀ ਦਾ ਜੱਦੀ ਪਿੰਡ ਅਜਨੋਹਾ ਹੈ ਅਤੇ ਉਨ੍ਹਾਂ ਦੀ ਯਾਦ ਵਿਚ ਇਕ ਬਹੁਤ ਪੁਰਾਣਾ ਗੁਰੂਦੁਆਰਾ ਵੀ ਹੈ।
ਮਾਤਾ ਹਰ ਕੌਰ ਜੀ ਉੱਪਰ ਇੱਕ ਬਹੁਤ ਵੱਡੀ ਮੁਸੀਬਤ ਆ ਗਈ। ਅਕਾਲੀ ਜੀ ਦੇ ਛੋਟੇ ਭਰਾ ਸੰਤ ਸਿੰਘ ਜੀ ਦਾ ਜਨਮ ਵੀ ਹੋ ਗਿਆ। ਦੋਨਾਂ ਬੱਚਿਆਂ ਦੇ ਪਾਲਣ ਪੋਸ਼ਣ ਦੀ ਜੁੰਮੇਵਾਰੀ ਮਾਤਾ ਜੀ ਤੇ ਆ ਗਈ। ਜਦੋਂ ਅਕਾਲੀ ਜੀ ਦੀ ਉਮਰ 14 ਸਾਲ ਦੀ ਹੋਈ ਤਾਂ ਇੱਕ ਦਿਨ ਮਾਤਾ ਜੀ ਦਾ ਛੱਤ ਤੋਂ ਉਤਰਦੇ ਸਮੇਂ ਪੌੜੀ ਤੋਂ ਪੈਰ ਖਿਸਕ ਗਿਆ ਅਤੇ ਬਹੁਤ ਗੰਭੀਰ ਸੱਟਾਂ ਲੱਗੀਆਂ। ਮਾਤਾ ਜੀ ਨੇ ਆਪਣੇ ਬਚਣ ਦੀ ਉਮੀਦ ਨਾ ਰੱਖਦੇ ਹੋਏ ਅੰਮ੍ਰਿਤਸਰ ਸਾਹਿਬ ਤੋਂ ਆਪਣੇ ਸਹੁਰੇ ਪਰਿਵਾਰ ਅਜਨੋਹਾ ਅਤੇ ਅਨੰਦਪੁਰ ਸਾਹਿਬ ਵਿਖੇ ਸੇਵਾ ਨਿਭਾ ਰਹੇ ਸੰਤ ਨਰੈਣ ਸਿੰਘ ਜੀ ਜੋ ਸਰਦਾਰ ਈਸ਼ਰ ਸਿੰਘ ਜੀ ਨੇ ਬਹੁਤ ਨਜ਼ਦੀਕੀਆਂ ਵਿਚੋਂ ਸਨ ਨੂੰ ਸੁਨੇਹੇ ਭੇਜੇ। ਮਾਤਾ ਜੀ ਨੇ ਦੋਨਾਂ ਪੁੱਤਰ ਦੇ ਹੱਥ ਸੰਤ ਨਰੈਣ ਸਿੰਘ ਜੀ ਦੇ ਹੱਥ ਵਿਚ ਦੇ ਦਿੱਤੇ ਅਤੇ ਕਿਹਾ ਕਿ ਇਨ੍ਹਾਂ ਦੋਨਾਂ ਬੱਚਿਆਂ ਦੀ ਜੁੰਮੇਵਾਰੀ ਹੁਣ ਤੁਹਾਡੀ ਹੈ ਇਨ੍ਹਾਂ ਨੂੰ ਵਧੀਆ ਸਿਖਿਆ ਦੇਣਾ। ਮਾਤਾ ਜੀ ਆਪ ਪਰਲੋਕ ਸੁਧਾਰ ਗਏ। ਆਪਣੀ ਮਾਤਾ ਦੇ ਸਸਕਾਰ ਤੋਂ ਬਾਅਦ ਆਪ ਆਪਣਾ ਘਰ ਬਾਰ ਛੱਡ ਕੇ ਬਾਬਾ ਨਰੈਣ ਸਿੰਘ ਪਾਸੋਂ ਅੰਮ੍ਰਿਤ ਛੱਕ ਕੇ ਸ਼ਹੀਦਾਂ ਦੀ ਮਿਸਲ ਵਿੱਚ ਦਾਖਲ ਹੋ ਕੇ ਆਪ ਨੇ ਸਾਦਾ ਜੀਵਨ ਬਿਤਾਉਣਾ ਸ਼ੁਰੂ ਕਰ ਦਿੱਤਾ। ਆਪ ਜੀ ਨੇ ਅਨੰਦਪੁਰ ਸਾਹਬ ਵਿੱਚ ਧਰਮ ਖਾਤਰ ਕਈ ਲੜਾਈਆਂ ਲੜੀਆਂ। ਆਪ ਜੀ ਦੀ ਬਹਾਦਰੀ ਅਤੇ ਸਿਆਣਪ ਸਦਕਾ ਆਪ ਜੀ ਦਾ ਮਾਨ ਸਨਮਾਨ ਤੇ ਰੁੱਤਬਾ ਸਾਰੇ ਜਥੇ ਵਿੱਚ ਬਹੁਤ ਉੱਚਾ ਹੋ ਗਿਆ ਸੀ। ਜਦ ਬਾਬਾ ਨਰੈਣ ਸਿੰਘ ਪਰਲੋਕ ਸੁਧਾਰ ਗਏ ਤਾਂ ਅਕਾਲੀ ਫੂਲਾ ਸਿੰਘ ਜੀ ਨੂੰ ਜਥੇ ਦਾ ਜਥੇਦਾਰ ਥਾਪਿਆ ਗਿਆ। ਫਿਰ ਅੰਮ੍ਰਿਤਸਰ ਸਾਹਿਬ ਦੇ ਗੁਰਦਆਰਿਆ ਦੀ ਸੇਵਾ ਸੰਭਾਲ ਲਈ ਆਪ ਅੰਮ੍ਰਿਤਸਰ ਸਾਹਿਬ ਆ ਗਏ। ਬੁਰਜ਼ ਅਕਾਲੀ ਵਿਖੇ ਆਪ ਨੇ ਆਪਣੀ ਰਿਹਾਇਸ਼ ਰੱਖੀ। ਜਦ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਨੂੰ ਆਪਣੇ ਰਾਜ ਵਿੱਚ ਮਿਲਾਉਣ ਖਾਤਰ ਹਮਲਾ ਕੀਤਾ ਤਾਂ ਭੰਗੀ ਸਰਦਾਰਾਂ ਅਤੇ ਮਹਾਰਾਜਾ ਦੀ ਅਕਾਲੀ ਫੂਲਾ ਸਿੰਘ ਨੇ ਸੁਲ੍ਹਾ ਕਰਵਾ ਕੇ ਸਿੱਖਾਂ ਨੂੰ ਆਪਸ ਵਿੱਚ ਲੜਨੋਂ ਰੋਕਿਆ ਤੇ ਭੰਗੀ ਸਰਦਾਰਾਂ ਨੂੰ ਮਹਾਰਾਜੇ ਨੇ ਜਗੀਰ ਬਖਸ਼ ਦਿੱਤੀ। ਇਸ ਨਾਲ ਅੰਮ੍ਰਿਤਸਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਕਬਜਾ ਹੋ ਗਿਆ। ਮਹਾਰਾਜਾ ਨੇ ਦਰਬਾਰ ਸਾਹਬ ਦੀ ਪ੍ਰਕਰਮਾ ਲਈ ਬਹੁਤ ਸਾਰੀ ਮਾਇਆ ਅਰਦਾਸ ਕਰਾਈ। ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਲਈ ਕਈ ਜੰਗਾਂ ਲੜੀਆਂ। ਕਸੂਰ ਦੀ ਜੰਗ ਦੌਰਾਨ ਅਕਾਲੀ ਫੂਲਾ ਸਿੰਘ ਨੇ ਆਪਣੀ ਬਹਾਦਰੀ ਦੇ ਐਸੇ ਜੋਹਰ ਵਿਖਾਏ। ਜਦ ਖਾਲਸਈ ਦਲ ਨੇ ਕਸੂਰ ਨੂੰ ਜਾ ਘੇਰਾ ਪਾਇਆ ਤਾਂ ਕੁਤਬਦੀਨ ਬਹੁਤ ਵੱਡੇ ਤੇ ਮਜਬੂਤ ਕਿਲੇ ਵਿੱਚ ਬੈਠਾ ਸੀ। ਅਕਾਲੀ ਫੂਲਾ ਸਿੰਘ ਨੇ ਤੋਪਾਂ ਬੀੜ ਕੇ ਗੋਲੇ ਵਰਸਾਏ। ਕੁਤਬਦੀਨ ਵੀ ਬੜੀ ਬਹਾਦਰੀ ਨਾਲ ਲੜਿਆ। ਉਸਨੇ ਲੜਾਈ ਨੂੰ ਕਈ ਦਿਨਾਂ ਤੱਕ ਲਮਕਾਈ ਰੱਖਿਆ। ਅੰਤ ਅਕਾਲੀ ਫੂਲਾ ਸਿੰਘ ਨੇ ਰਾਤੋ-ਰਾਤ ਕਿਲੇ ਦੀਆਂ ਦੀਵਾਰਾਂ ਹੇਠ ਸੁਰੰਗਾਂ ਲਗਾ ਕੇ ਬਾਰੂਦ ਭਰ ਦਿੱਤਾ ਤੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਬਾਰੂਦ ਨਾਲ ਕਿਲੇ ਦੀਆਂ ਦੀਵਾਰਾਂ ਨੂੰ ਉਡਾ ਦਿੱਤਾ। ਕਿਲੇ ਦੀਆਂ ਕੰਧਾਂ ਢਹਿ ਗਈਆ ਤਾਂ ਉਸੇ ਵਕਤ ਆਪ ਨੇ ਹਮਲਾ ਕਰਕੇ ਕਿਲੇ ਤੇ ਆਪਣਾ ਕਬਜ਼ਾ ਜਮਾ ਲਿਆ। ਕੁਤਬਦੀਨ ਨੂੰ ਫੜ ਕੇ ਮਹਾਰਾਜੇ ਦੇ ਸਾਹਮਣੇ ਪੇਸ਼ ਕੀਤਾ ਗਿਆ। ਕੁਤਬਦੀਨ ਦੀ ਅਰਜੋਈ ਤੇ ਮਹਾਰਾਜੇ ਨੇ ਉਸਦਾ ਗੁਨਾਹ ਬਖਸ਼ ਦਿੱਤਾ।
ਅਕਾਲੀ ਫੂਲਾ ਸਿੰਘ ਇੱਕ ਬਹੁਤ ਹੀ ਦਲੇਰ ਜਥੇਦਾਰ ਸਨ। ਅਕਾਲ ਤਖ਼ਤ ਦੇ ਜਥੇਦਾਰ ਹੁੰਦੇ ਹੋਏ ਉਨ੍ਹਾਂ ਨੂੰ ਖਬਰ ਮਿਲੀ ਕਿ ਮਹਾਰਾਜਾ ਇੱਕ ਤਵਾਇਫ ਮੋਰਾਂ ਦੇ ਕੋਠੇ ਤੇ ਜਾਣ ਲੱਗ ਪਿਆ ਹੈ। ਖਬਰ ਸੁਣ ਕੇ ਅਕਾਲੀ ਜੀ ਨੂੰ ਬਹੁਤ ਨਾਮੋਸ਼ੀ ਹੋਈ। ਸਭ ਤੋਂ ਪਹਿਲਾਂ ਜੋ ਹਰ ਰੋਜ਼ ਲਾਹੌਰ ਦਰਬਾਰ ਤੋਂ ਸ੍ਰੀ ਅੰਮ੍ਰਿਤਸਰ ਲਈ ਕੜਾਹ ਪ੍ਰਸਾਦਿ ਦੀ ਰਸਦ ਦਾ ਭਰਿਆ ਗੱਡਾ ਆਉਂਦਾ ਸੀ ਉਹ ਬੰਦ ਕਰ ਦਿੱਤਾ ਅਤੇ ਮਹਾਰਾਜੇ ਨੂੰ ਅਕਾਲ ਤਖ਼ਤ ਸਾਹਿਬ ਪੇਸ਼ ਹੋਣ ਦਾ ਹੁਕਮ ਦਿੱਤਾ। ਨਿਰਧਾਰਿਤ ਸਮੇਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਅਕਾਲ ਤਖ਼ਤ ਪੇਸ਼ ਹੋਇਆ। ਅਕਾਲੀ ਜੀ ਨੇ 21 ਕੋੜਿਆਂ ਦੀ ਸਜ਼ਾ ਸੁਣਾਈ। ਮਹਾਰਾਜਾ ਰਣਜੀਤ ਸਿੰਘ ਵੀ ਸਿਰਫ ਅਕਾਲੀ ਫੂਲਾ ਸਿੰਘ ਜੀ ਤੋਂ ਹੀ ਡਰਦਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਸਜ਼ਾ ਮਨਜ਼ੂਰ ਕਰ ਲਈ। ਅਕਾਲੀ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਦੇ ਬਾਹਰ ਇਮਲੀ ਦੇ ਦਰਖਤ ਨਾਲ ਬੰਨ੍ਹ ਲਿਆ। ਪਰ ਇਹ ਸਭ ਕੁਝ ਦੇਖ ਰਹੀ ਸੰਗਤ ਨੇ ਮਹਾਰਾਜੇ ਦੀ ਸਾਦਗੀ, ਨਿਮਰਤਾ ਤੇ ਸਿੱਖੀ ਪ੍ਰਤੀ ਸ਼ਰਧਾ ਵੇਖ ਕੇ ਮੁਆਫੀ ਦੇਣ ਦੀ ਬੇਨਤੀ ਕੀਤੀ। ਅਕਾਲੀ ਜੀ ਨੇ ਕੋੜਿਆਂ ਦੀ ਮੁਆਫੀ ਤਾਂ ਦੇ ਦਿੱਤੀ ਪਰ ਰਸਦ ਦਾ ਗੱਡਾ ਪ੍ਰਵਾਨ ਨਹੀਂ ਕੀਤਾ। ਮਹਾਰਾਜੇ ਨੇ ਮੁਆਫੀ ਮੰਗੀ ਅਤੇ ਬਾਅਦ ਵਿੱਚ ਮੋਰਾਂ ਨਾਲ ਵਿਆਹ ਕਰ ਲਿਆ।
1809 ਵਿੱਚ ਜਦੋਂ Metcafe ਅਮ੍ਰਿਤਸਰ ਆਇਆ ਤਾਂ ਅਕਾਲੀ ਜੀ ਨੇ ਆਪਣੇ ਸਾਥੀਆਂ ਨਾਲ ਉਸ ਦੀ ਟੁਕੜੀ ਤੇ ਹਮਲਾ ਕਰ ਦਿੱਤਾ। Metcafe ਮਸੀਂ ਮਸੀਂ ਬਚਿਆ ਅਤੇ ਕਿਹਾ ਕਿ ਜਿਨ੍ਹਾਂ ਲੋਕ ਦੀ ਵਜ੍ਹਾ ਨਾਲ ਸਿੱਖ ਕੌਮ ਨੂੰ ਨੁਕਸਾਨ ਹੋਇਆ ਉਹ ਅੰਮ੍ਰਿਤਸਰ ਵਿੱਚ ਨਹੀਂ ਵੜਨੇ ਚਾਹੀਦੇ।
1813 ਵਿੱਚ ਜਦੋਂ ਜੀਂਦ ਰਿਆਸਤ ਦਾ ਕੁੰਵਰ ਪ੍ਰਤਾਪ ਸਿੰਘ ਬ੍ਰਿਟਿਸ਼ ਸਰਕਾਰ ਨਾਲ ਹੋਈ ਅਣਬਣ ਕਾਰਨ ਜੀਂਦ ਤੋਂ ਭੱਜ ਕੇ ਅਕਾਲੀ ਸਾਹਿਬ ਦੀ ਸ਼ਰਣ ਆ ਗਿਆ। ਅੰਗਰੇਜਾਂ ਨੇ ਮਹਾਰਾਜਾ ਰਣਜੀਤ ਸਿੰਘ ਤੇ ਦਬਾਅ ਪਾਇਆ ਕਿ ਅਕਾਲੀ ਫੂਲਾ ਸਿੰਘ ਅਤੇ ਕੁੰਵਰ ਪ੍ਰਤਾਪ ਸਿੰਘ ਨੂੰ ਅੰਗਰੇਜਾਂ ਦੇ ਹਵਾਲੇ ਕਰ ਦਿੱਤਾ ਜਾਵੇ। ਅਕਾਲੀ ਫੂਲਾ ਸਿੰਘ ਨੇ ਜੁਆਬ ਵਿੱਚ ਕਿਹਾ ਕਿ ਖਾਲਸੇ ਦੀ ਸ਼ਰਨ ਵਿੱਚ ਆਇਆ ਸ਼ਰਧਾਲੂ ਵਾਪਸ ਨਹੀਂ ਕੀਤਾ ਜਾਂਦਾ।
ਮਹਾਰਾਜਾ ਰਣਜੀਤ ਸਿੰਘ ਦੀ ਦਿਲੀ ਤਮੰਨਾ ਸੀ ਕਿ ਉਹ ਕਸ਼ਮੀਰ ਨੂੰ ਖਾਲਸਾ ਰਾਜ ਦਾ ਇੱਕ ਸੂਬਾ ਦੇਖੇ। ਸੰਨ 1819 ਵਿਚ ਪੰਡਿਤ ਬੀਰਬਲ ਨੇ ਲਾਹੌਰ ਪਹੁੰਚ ਕੇ ਕਸ਼ਮੀਰ ਦੀ ਪਰਜਾ ਉੱਤੇ ਹੋ ਰਹੇ ਅੱਤਿਆਚਾਰਾਂ ਬਾਰੇ ਦੱਸਿਆ ਤਾਂ ਮਹਾਰਾਜੇ ਨੇ ਖਾਲਸਾ ਦਲ ਨੂੰ ਆਪਣੀ ਦੇਖ ਰੇਖ ਵਿਚ ਇਕੱਤ੍ਰ ਕਰ ਕੇ ਕਸ਼ਮੀਰ ਵਚ ਕੂਚ ਕਰ ਦਿੱਤਾ। ਵਜ਼ੀਰਾਬਾਦ ਪਹੁੰਚ ਕੇ ਇਹ ਫੈਸਲਾ ਕੀਤਾ ਗਿਆ ਕਿ ਖਾਲਸਾ ਫੌਜਾਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਵੇ। ਇਕ ਹਿੱਸਾ ਸਰਦਾਰ ਸ਼ਾਮ ਸਿੰਘ ਅਟਾਰੀ ਤੇ ਦੀਵਾਨ ਚੰਦ ਦੀ ਅਗਵਾਈ ਵਿਚ ਤੇ ਦੂਜਾ ਦਸਤਾ ਅਕਾਲੀ ਫੂਲਾ ਸਿੰਘ ਅਤੇ ਸ਼ਹਿਜਾਦਾ ਖੜਕ ਸਿੰਘ ਦੀ ਕਮਾਨ ਹੇਠ ਅੱਗੇ ਤੋਰਿਆ ਜਾਏ। ਤੀਜਾ ਜੱਥਾ ਮਹਾਰਾਜੇ ਕੋਲ ਆਪਾਤਕਾਲੀਨ ਸਥਿਤੀ ਨਾਲ ਨਜਿੱਠਣ ਲਈ ਰੱਖਿਆ ਜਾਵੇ ਤਾਂ ਜੋ ਜਦੋਂ ਵੀ ਜਿੱਥੇ ਵੀ ਜ਼ਰੂਰਤ ਪਵੇ ਮਦਦ ਪੁਚਾਈ ਜਾ ਸਕੇ। ਰਾਜੌਰੀ ਦਾ ਹਾਕਮ ਅਜ਼ੀਜ਼ ਖ਼ਾਨ ਤਾਂ ਅਜਿੱਤ ਸਿੰਘਾਂ ਨੂੰ ਚੜ੍ਹਦੇ ਆਉਂਦੇ ਦੇਖਕੇ ਰਾਤੋ ਰਾਤ ਭੱਜ ਗਿਆ ਤੇ ਉਸ ਦਾ ਪੁੱਤਰ ਰਹੀਮਉੱਲਾ ਖ਼ਾਨ ਖਾਲਸਾ ਫੌਜ ਨਾਲ ਮਿਲ ਗਿਆ। ਉਸ ਨੇ ਸਿਖ ਫੌਜ ਨੂੰ ਪਹਾੜੀ ਇਲਾਕੇ ਵਿਚ ਰਸਤੇ ਦੱਸਣ ਵਿਚ ਬੜੀ ਮਦਦ ਕੀਤੀ। ਇਸ ਦੇ ਬਦਲੇ ਪਿੱਛੋਂ ਮਹਾਰਾਜੇ ਨੇ ਰਹੀਮਉੱਲਾ ਖ਼ਾਨ ਨੂੰ ਆਪਣੇ ਪਿਤਾ ਦੀ ਥਾਂ ਤੇ ਰਾਜੌਰੀ ਦਾ ਹਾਕਮ ਥਾਪ ਦਿੱਤਾ। ਪੁਣਛ ਦੇ ਕਿਲ੍ਹੇ ਵਿਚ ਜਬਰਦਸਤ ਖ਼ਾਨ ਆਪਣੇ ਲਸ਼ਕਰ ਸਮੇਤ ਖਾਲਸਾ ਫੌਜਾਂ ਨਾਲ ਟੱਕਰ ਲੈਣ ਲਈ ਤਿਆਰ ਬੈਠਾ ਸੀ। ਅਕਾਲੀ ਫੂਲਾ ਸਿੰਘ ਦੇ ਜੱਥੇ ਨੇ ਕਿਲ੍ਹੇ ਤੇ ਹਮਲਾ ਕੀਤਾ ਤੇ ਛੋਟੀ ਜਿਹੀ ਲੜਾਈ ਪਿੱਛੋਂ ਸਾਰੇ ਮੋਰਚੇ ਵੈਰੀ ਤੋਂ ਛੁਡਵਾ ਲਏ। ਕਿਲ੍ਹੇ ਦੀ ਇੱਕ ਬਾਹੀ ਨੂੰ ਬਾਰੂਦ ਨਾਲ ਉਡਾ ਦਿੱਤਾ। ਜਬਰਦਸਤ ਖ਼ਾਨ ਪੂਰੀ ਤਰ੍ਹਾਂ ਘਿਰ ਚੁੱਕਾ ਸੀ, ਖੂਬ ਕਿਰਪਾਨ ਚੱਲੀ। ਮੁਸਲਮਾਨਾਂ ਦੇ ਭਾਅ ਦੀ ਤਾਂ ਕਿਆਮਤ ਦਾ ਦਿਨ ਆ ਗਿਆ ਸੀ। ਅੰਤ ਜਬਰਦਸਤ ਖ਼ਾਨ ਨੂੰ ਉਸ ਦੇ ਬਹੁਤ ਸਾਰੇ ਸਾਥੀਆਂ ਸਮੇਤ ਕੈਦ ਕਰ ਲਿਆ ਗਿਆ। ਜਬਰਦਸਤ ਖ਼ਾਨ ਨੂੰ ਹਰਾਉਂਦਾ ਹੋਇਆ ਖਾਲਸਾ ਦਲ ਅੱਗੇ ਵਧਿਆ ਤੇ ਕਿਲ੍ਹਾ ਸ਼ੇਰ ਗੜ੍ਹੀ ਸਮੇਤ ਹੋਰ ਕਈ ਚੌਕੀਆਂ ਵੀ ਫਤਹਿ ਕਰ ਲਈਆਂ ਤੇ ਕਸ਼ਮੀਰ ਉੱਤੇ ਖਾਲਸੇ ਦਾ ਪੂਰਾ ਕਬਜ਼ਾ ਹੋ ਗਿਆ।ਸੰਨ 1819 ਨੂੰ ਖਾਲਸਾ ਦਲ ਬੜੀ ਧੂਮਧਾਮ ਨਾਲ ਬਗੈਰ ਕਿਸੇ ਲੁੱਟ ਮਾਰ ਦੇ ਸ਼ੀ ਨਗਰ ਵਿਚ ਦਾਖਲ ਹੋਇਆ। ਕਸ਼ਮੀਰ ਫਤਹਿ ਦੀ ਖ਼ਬਰ ਸੁਣ ਮਹਾਰਾਜਾ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਤੇ ਅਰਦਾਸ ਕਰਵਾਈ। ਤਿੰਨ ਦਿਨਾ ਤੱਕ ਸਾਰੇ ਸ਼ਹਿਰ ਵਿਚ ਦੀਪਮਾਲਾ ਕੀਤੀ ਗਈ। ਇਸ ਸਮੇਂ ਮਹਾਰਾਜਾ ਸਾਹਿਬ ਅਕਾਲੀ ਫੂਲਾ ਸਿੰਘ ਦੀ ਬਹਾਦਰੀ ਅਤੇ ਕੌਮੀ ਜੋਸ਼ ਤੇ ਐਸੇ ਮੋਹਿਤ ਹੋਏ ਕਿ ਅਕਾਲੀ ਜੀ ਨੂੰ ਅੱਗੋਂ ਸਦਾ ਲਈ ਆਪਣੇ ਪਾਸ ਲਾਹੌਰ ਰਹਿਣ ਲਈ ਬੜਾ ਜੋਰ ਲਾਇਆ। ਪਰ ਅਕਾਲੀ ਜੀ, ਜੋ ਸਦਾ ਸੁਤੰਤਰ ਤੇ ਹਮੇਸ਼ਾਂ ਗੁਰੂ ਦੀ ਨਗਰੀ ਵਿਚ ਰਹਿਣਾ ਪਸੰਦ ਕਰਦੇ ਸਨ, ਨੇ ਬੜੇ ਪਿਆਰ ਨਾਲ ਮਹਾਰਾਜਾ ਸਾਹਿਬ ਨੂੰ ਕਿਹਾ, ਅਸੀਂ ਹਰ ਵਖਤ ਆਪ ਦੇ ਪਾਸ ਹੀ ਹਾਂ, ਜਦੋਂ ਹੁਕਮ ਕਰੋਂਗੇ ਹਾਜ਼ਰ ਹੋ ਜਾਵਾਂਗੇ, ਪਰ ਹੁਣ ਸ਼੍ਰੀ ਅੰਮ੍ਰਿਤਸਰ ਤੋਂ ਬਾਹਰ ਰਹਿਣ ਨੂੰ ਦਿਲ ਨਹੀਂ ਕਰਦਾ।
ਅਕਾਲੀ ਜੀ ਦੀ ਆਖਰੀ ਜੰਗ 1923 ਵਿੱਚ ਪੇਸ਼ਾਵਰ ਦੀ ਜੰਗ ਸੀ। ਜਿਸ ਨੂੰ Shaidu Battle between Sikhs and Afghans ਵੀ ਕਿਹਾ ਜਾਂਦਾ ਹੈ। ਅਕਾਲੀ ਫੂਲਾ ਸਿੰਘ ਨਾਲ 800 ਘੋੜਸਵਾਰ ਅਤੇ 700 ਪੈਦਲ ਨਹਿੰਗ ਖਾਲਸਾ ਫੌਜੀ ਸਨ। ਖਾਲਸਾ ਫੌਜ ਨੇ ਪਿਸ਼ਾਵਰ ਤੇ ਚੜਾਈ ਕਰਨ ਤੋਂ ਪਹਿਲਾ ਅਕਾਲ ਪੁਰਖ ਅੱਗੇ ਅਰਦਾਸ ਕੀਤੀ, ਕਿ ਖਾਲਸੇ ਦੀ ਮੈਦਾਨ'ਚ ਫ਼ਤਿਹ ਹੋਵੇ ਅਤੇ ਚੜਾਈ ਕਰਨ ਦੀ ਵਾਹਿਗੁਰੂ ਤੋਂ ਆਗਿਆ ਲਈ। ਜਦੋਂ ਹੀ ਅਰਦਾਸ ਸਮਾਪਤ ਹੋਈ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਜਨਰਲ ਵੈਨਤੂਰਾ (ਖਾਲਸਾ ਫੌਜ ਦਾ ਇਟਾਲੀਅਨ ਜਰਨੈਲ) ਦਾ ਸੁਨੇਹਾ ਮਿਲਿਆ ਕਿ ਤੋਪਾਂ ਅਤੇ ਹੋਰ ਅਸਲਾ ਬਾਰੂਦ ਲੈ ਕੇ ਆਉਣ'ਚ ਉਸ ਨੂੰ ਥੋੜੀ ਦੇਰ ਲੱਗ ਰਹੀ ਹੈ, ਇਸ ਲਈ ਸਿੱਖ ਤੋਪਖਾਨੇ ਦੇ ਪਹੁੰਚਣ ਤੱਕ ਹਮਲਾ ਰੋਕ ਲਿਆ ਜਾਵੇ। ਮਹਾਰਾਜਾ ਰਣਜੀਤ ਸਿੰਘ ਨੇ ਫੌਜਾਂ ਨੂੰ ਇਤਜ਼ਾਰ ਕਰਨ ਦਾ ਹੁਕਮ ਸੁਣਾ ਦਿੱਤਾ।
ਪਰ ਅਕਾਲੀ ਫੂਲਾ ਸਿੰਘ ਨੇ ਮਹਾਰਾਜੇ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ। ਅਕਾਲੀ ਫੂਲਾ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ੂਰੀ 'ਚ ਜਿਹੜਾ ਅੱਜ ਰਾਤ ਨੂੰ ਹਮਲਾ ਕਰਨ ਦਾ ਗੁਰਮਤਾ ਪਾ ਕੇ ਅਰਦਾਸ ਕੀਤੀ ਹੈ, ਉਸ ਤੋਂ ਕਿਸੇ ਵੀ ਹਾਲਤ'ਚ ਪਿੱਛੇ ਨਹੀੰ ਹਟਿਆ ਜਾ ਸਕਦਾ। ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਤੁਸੀੰ ਆਪਣੀ ਫੌਜ ਵਾਰੇ ਜਿਵੇਂ ਤੁਹਾਨੂੰ ਠੀਕ ਲੱਗੇ ਫੈਸਲਾ ਲੈ ਸਕਦੇ ਹੋ ਪਰ ਨਿਹੰਗ ਸਿੰਘ ਫੌਜ ਮੈਦਾਨੇ ਜੰਗ'ਚ ਜਾਣ ਲੱਗੀ ਹੈ ਅਤੇ ਕਿਸੇ ਵੀ ਹਾਲਤ'ਚ ਮੈਦਾਨ ਫਤਿਹ ਕੀਤੇ ਬਿਨਾਂ ਵਾਪਸ ਨਹੀਂ ਪਰਤੇਗੀ।
ਅਕਾਲੀ ਫੂਲਾ ਸਿੰਘ ਦੀ ਅਗਵਾਈ'ਚ ਨੁਸ਼ਹਿਰੇ ਦੇ ਮੈਦਾਨ ਵਿੱਚ 1500 ਨਿਹੰਗ ਸਿੰਘਾਂ ਨੇ 30,000 ਪਠਾਣਾਂ ਉੱਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਉੰਦੇ ਹੋਏ ਹਮਲਾ ਕਰ ਦਿੱਤਾ। ਅੱਗੋਂ ਗਾਜ਼ੀਆਂ ਨੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ ਉਹਨਾਂ ਕੋਲ 40 ਤੋਪਾਂ ਵੀ ਸਨ। ਅਸਲੇ ਬਾਰੂਦ ਦੀ ਘਾਟ ਕਾਰਨ ਅਤੇ ਪਹਾੜੀ ਚੜ੍ਹਾਈ ਕਾਰਨ ਨਿਹੰਗ ਘੋੜਿਆਂ ਦੀਆਂ ਕਾਠੀਆਂ ਤੋਂ ਉੱਤਰ ਕੇ ਕਿਰਪਾਨਾਂ ਨਾਲ ਹੀ ਪਠਾਣਾਂ ਤੇ ਟੁੱਟ ਪਏ। ਅਕਾਲੀ ਜੀ ਹਾਥੀ ਤੇ ਸਵਾਰ ਸਨ। ਮਹਾਵਤ ਨੂੰ 2 ਗੋਲੀਆਂ ਲੱਗ ਗਈਆਂ। ਉਹ ਬੁਰੀ ਤਰ੍ਹਾਂ ਜਖਮੀ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਮੈਦਾਨੇ ਜੰਗ ਅਕਾਲੀ ਨਿਹੰਗਾਂ ਦੇ ਜੋਹਰ ਦੇਖ ਰਿਹਾ ਸੀ ਅਤੇ ਉਸ ਨੂੰ ਚਿੰਤਾ ਵੀ ਖਾ ਰਹੀ ਸੀ ਕਿ ਐਨਾ ਘੱਟ ਗਿਣਤੀ ਕਾਰਨ ਨੁਕਸਾਨ ਬਹੁਤ ਹੋ ਜਾਵੇਗਾ।
ਅੰਤ 62 ਸਾਲ ਦਾ ਰਾਜਪੂਤ ਜਰਨੈਲ 14 March 1823 ਜੰਗ ਦੇ ਮੈਦਾਨ ਦੀ ਵਿੱਚ 7 ਗੋਲੀਆਂ ਲੱਗਣ ਤੋਂ ਬਾਅਦ ਸ਼ਹੀਦੀ ਪਾ ਗਿਆ। ਅੱਜ ਵੀ ਅਕਾਲੀ ਜੀ ਦੀ ਯਾਦ ਵਿਚ ਉਨ੍ਹਾਂ ਦੀ ਸੰਸਕਾਰ ਵਾਲੀ ਜਗਾਹ ਤੇ ਇੱਕ ਚਬੂਤਰਾ ਮੌਜ਼ੂਦ ਹੈ। ਜੋ ਕਾਬੁਲ ਦਰਿਆ ਦੇ ਕੰਢੇ Peer Sabaq (Peer Sabak) ਨਾਮ ਦੇ ਪਿੰਡ ਵਿੱਚ ਹੈ। ਜੋ ਲਾਹੌਰ ਤੋਂ 466 ਕਿਲੋਮੀਟਰ ਦੂਰ ਜ਼ਿਲਾ ਨੌਸ਼ਹਿਰਾ ਅਤੇ Khyber Pakhtunkhwa State ਵਿੱਚ ਹੈ।
References
Ankheela Jarnail Akali Phoola Singh Bhasha Vibhag Punjab
Rajput jo Sikh Bne Vasdev Singh Parhar
History Of Reigning Family of Lahore Carmichael Smith
Comments