Shaheed Baba Mati Dev Ji ( Rajput Soorme )
- Sidki Rajput Soorme
- 17 feb 2020
- Tempo di lettura: 4 min
Aggiornamento: 20 apr 2020
We are going to narrate Rajput Warriors. Shaheed Baba Mati Dev Ji .ਬਾਬਾ ਜੀ ਦੇ ਜੀਵਨ ਤੇ ਇੱਕ ਛੋਟਾ ਇਤਿਹਾਸ ਦੱਸਣ ਲੱਗੇ ਹਾਂ। ਇਹ ਇਸ ਕਰ ਕੇ ਜਰੂਰੀ ਆ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਬਚਿਤ੍ਰ ਸਿੰਘ, ਜਨਰਲ ਜ਼ੋਰਾਵਰ ਸਿੰਘ ਅਤੇ ਹੋਰ ਬਹੁਤ ਸਾਰੇ ਯੋਧੇ ਇਸ ਪਰਿਵਾਰ ਦੇ ਵੰਸ਼ਜ ਹਨ l ਬਾਬਾ ਬੰਦਾ ਸਿੰਘ ਬਹਾਦਰ ਦੀ ਪਤਨੀ ਜਿਸ ਨੂੰ ਸਾਡੇ ਪ੍ਰਚਾਰਕ ਦੱਸਦੇ ਨੇ ਕਿ ਆਪਣੀ ਸ੍ਰੀ ਸਾਹਿਬ ਨਾਲ ਆਤਮਹੱਤਿਆ ਕਰ ਲਈ ਜੋ ਕਿ ਗਲਤ ਹੈ। ਬੰਦਾ ਸਿੰਘ ਬਹਾਦਰ ਦੀ ਹਾਰ ਤੋਂ ਬਾਅਦ ਉਸ ਦੇ ਦੋ ਸਰਦਾਰ ਜੋ ਬਚ ਗਏ ਸਨ (ਇਕ ਪਿੰਡ ਡਰੋਲੀ ਕਲਾਂ ਜਿਲਾ ਜਲੰਧਰ ਅਤੇ ਦੂਸਰਾ ਪਿੰਡ ਮਾਇਓਪੱਟੀ ਜਿਲਾ ਹੋਸ਼ਿਆਰਪੁਰ) ਬੀਬੀ ਜੀ ਨੂੰ ਆਪਣੇ ਨਾਲ ਡਰੋਲੀ ਕਲਾਂ ਲੈ ਆਏ। ਪਤੀ ਅਤੇ ਪੁੱਤਰ ਦੀ ਸ਼ਹਾਦਤ ਤੋਂ ਬਾਦ ਬੀਬੀ ਜੀ ਡਰੋਲੀ ਕਲਾਂ ਵਿਖੇ ਇਕ ਛੋਟੇ ਜਿਹੇ ਘਰ ਵਿੱਚ ਰਹਿੰਦੇ ਸਨ। ਪਿੰਡ ਡਰੋਲੀ ਕਲਾਂ ਪੁਰਾਣੇ ਸਮੇਂ ਤੋਂ ਹੀ ਰਾਜਪੂਤ ਲੜਾਕਿਆਂ ਦਾ ਟ੍ਰੇਨਿੰਗ ਸੈਂਟਰ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਖਾਲਸਾ ਫੋਜ ਦਾ ਟ੍ਰੇਨਿੰਗ ਸੈਂਟਰ ਬਣਿਆ। ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਬੀਬੀ ਜੀ ਬਾਰੇ ਪਤਾ ਲਗਾ ਤਾਂ ਉਸ ਨੇ ਬੀਬੀ ਜੀ ਦੇ ਨਾਮ 40 ਕਿੱਲੇ ਵਾਹੀ ਵਾਲੀ ਜਮੀਨ ਅਤੇ 5 ਕਿੱਲੇ ਨਿਆਈਂ ਲਿਖ ਦਿੱਤੀ। ਜੋ ਕਿ ਬੀਬੀ ਜੀ ਦੇ ਨਾਮ ਉਨ੍ਹਾਂ ਦੀ ਮੌਤ ਤੋਂ ਬਾਦ ਤੱਕ ਵੀ ਚਲਦੀ ਰਹੀ। ਅਜੇ ਵੀ ਬੀਬੀ ਜੀ ਦੇ ਨਾਮ ਦਾ ਗੁਰੂਦਵਾਰਾ ਪਿੰਡ ਵਿਚ ਹੈ।
ਪ੍ਰਚਲਤ ਸਾਖੀਆਂ ਅਨੁਸਾਰ ਇਹ ਬਾਬਾ ਮੱਤੀ ਜੀ ਦਾ ਰਾਜਪੂਤ ਪਰਿਵਾਰ ਗੁਰੂ ਨਾਨਕ ਸਾਹਿਬ ਦੇ ਮੁਢਲੇ ਅਨੁਆਈਆਂ ਵਿਚੋਂ ਇਕ ਹੈ l ਬਾਬਾ ਮੱਤੀ ਜੀ ਦੇ ਪਿਤਾ ਜੀ ਦਾ ਨਾਮ ਸ਼੍ਰੀ ਕੈਲਾਸ਼ ਦੇਵ ਮਿਨਹਾਸ ਹੈ। ਸ਼੍ਰੀ ਕੈਲਾਸ਼ ਦੇਵ 5 ਪੁੱਤਰ ਸਨ । ਸ਼੍ਰੀ ਬੱਤੀ ਦੇਵ, ਸ਼੍ਰੀ ਜੱਤੀ ਦੇਵ, ਬਾਬਾ ਮੱਤੀ ਦੇਵ ਜੀ, ਸ਼੍ਰੀ ਅੰਸ਼ੂ ਪਾਲ ਅਤੇ ਸ਼੍ਰੀ ਕੱਤੀ ਦੇਵ। 1526 ਈਸਵੀ ਵਿਚ ਜਦ ਬਾਬਰ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਤਾਂ ਸ਼੍ਰੀ ਕੈਲਾਸ਼ ਦੇਵ ਜੀ ਆਪਣੇ ਤਿੰਨ ਪੁੱਤਰਾਂ, ਬਾਬਾ ਮੱਤੀ ਦੇਵ ਜੀ, ਸ਼੍ਰੀ ਅੰਸ਼ੂ ਪਾਲ ਅਤੇ ਸ਼੍ਰੀ ਕੱਤੀ ਦੇਵ ਨਾਲ ਸਿਆਲਕੋਟ ਤੋਂ ਮਹਾਰਾਜਾ ਹਰੀ ਚੰਦ ਜਸਵਾਲ ਦੇ ਰਾਜ ਦੋਆਬਾ ਵਿੱਚ ਆ ਗਏ । ਸ਼੍ਰੀ ਬੱਤੀ ਦੇਵ, ਸ਼੍ਰੀ ਜੱਤੀ ਦੇਵ ਗੁਰਦਾਸਪੁਰ (ਭਾਰਤ) ਅਤੇ ਸਿਆਲਕੋਟ (ਪਾਕਿਸਤਾਨ) ਵਿਚ ਹੀ ਰਹੇ, (ਅੱਜ ਉਹ '’ਮਨਹਾਸ’’ ਗੋਤਰ ਨਾਲ ਜਾਣੇ ਜਾਂਦੇ ਹਨ) । ਮਹਾਰਾਜਾ ਜਸਵਾਲ ਨੇ ਸ਼੍ਰੀ ਕੈਲਾਸ਼ ਦੇਵ ਨੂੰ ਇੱਕ ਉੱਚ ਪ੍ਰਬੰਧਿਤ ਪਦਵੀ ਅਤੇ ਪਿੰਡ ਹਾਰਟਾ ਜਿਲ੍ਹਾ ਹੁਸ਼ਿਆਰਪੁਰ ਵਿਚ ਇੱਕ ਵਿਸ਼ਾਲ ਜਗੀਰ ਦਿੱਤੀ। ਸਮਾਂ ਬੀਤਣ ਤੇ ਬਾਬਾ ਮੱਤੀ ਜੀ ਦਾ ਵਿਆਹ ਪਿੰਡ ਇੱਟਾਂ ਵੱਧੀ ਨੇੜੇ ਭੋਗਪੁਰ ਜਿਲਾ ਜਲੰਧਰ ਵਿਖੇ ਇੱਕ ਨਾਰੂ ਰਾਜਪੂਤ ਕੰਨਿਆ ਬੀਬੀ ਸੰਪੂਰਨੀ ਨਾਲ ਨਿਸ਼ਚਿਤ ਹੋਇਆ । ਅਜੇ ਵਿਆਹ ਦੀਆਂ ਰਸਮਾਂ ਅਧ ਵਿਚਕਾਰ ਹੀ ਸਨ, ਕਿ ਇੱਕ ਨੇੜਲੇ ਪਿੰਡ ਦੀ ਇੱਕ ਬ੍ਰਾਹਮਣ ਔਰਤ ਆ ਕੇ ਕੁਰਲਾਈ ਅਤੇ ਦੱਸਿਆ ਕਿ ਮੁਸਲਮਾਨਾ ਨੇ ਬ੍ਰਾਹਮਣਾਂ ਦੇ ਪਿੰਡ 'ਤੇ ਹਮਲਾ ਕਰ ਦਿੱਤਾ ਹੈ ਅਤੇ ਜਾਨ ਮਾਲ ਦਾ ਨੁਕਸਾਨ ਕਰ ਰਹੇ ਹਨ। ਬਰਾਤੀਆਂ ਤੋਂ ਮੱਦਦ ਮੰਗੀ।ਜਾਗੀਰਦਾਰ ਹੋਣ ਦੇ ਨਾਤੇ ਬਾਬਾ ਮੱਤੀ ਜੀ ਨੂੰ ਵੰਗਾਰਿਆ । ਇੱਕ ਰਾਜਪੂਤ ਹੋਣ ਦੇ ਨਾਤੇ, ਗਊ ਗਰੀਬ ਦੀ ਰੱਖਿਆ ਪਹਿਲਾ ਫਰਜ਼ ਸੀ। ਖਾਲਸਾ ਪੰਥ ਦੀ ਉਤਪਤੀ ਤੋਂ ਪਹਿਲਾਂ ਤਲਵਾਰ ਰੱਖਣ ਅਤੇ ਜੰਗੀ ਸਿਖਲਾਈ ਲੈਣ ਦਾ ਅਧਿਕਾਰ ਕੇਵਲ ਰਾਜਪੂਤਾਂ ਨੂੰ ਹੀ ਸੀ।
ਇੱਕ ਜਾਗੀਰਦਾਰ ਹੋਣ ਦੇ ਨਾਤੇ, ਬਾਬਾ ਮੱਤੀ ਜੀ ਨੇ ਵਿਆਹ ਤੋਂ ਪਹਿਲਾਂ ਗਊ ਗਰੀਬ ਦੀ ਰੱਖਿਆ ਨੂੰ ਤਰਜੀਹ ਦਿੱਤੀ। ਵਿਆਹ ਦੀਆਂ ਰਸਮਾਂ ਵਿਚਾਲੇ ਛੱਡ ਕੇ ਆਪਣੇ ਕੁਝ ਸਿਪਾਹੀ ਅਤੇ ਬਰਾਤੀਆਂ ਨੂੰ ਨਾਲ ਲੈ ਕੇ ਬਾਬਾ ਮੱਤੀ ਜੀ ਨੇ ਓਸ ਪਿੰਡ ਵੱਲ ਚਾਲੇ ਪਾਏ। ਜਾਲਮਾ ਨਾਲ ਲੋਹਾ ਲਿਆ।ਦੋ ਦਿਨ ਤੱਕ ਲੜਾਈ ਚੱਲੀ। ਪਰ ਦੂਸਰੇ ਦਿਨ ਦੀ ਲੜਾਈ ਵਿਚ ਬਾਬਾ ਮੱਤੀ ਜੀ ਦਾ ਸਿਰ ਧੜ ਤੋਂ ਅਲੱਗ ਹੋ ਗਿਆ। ਬਾਬਾ ਮੱਤੀ ਜੀ ਨੇ ਆਪਣਾ ਸੀਸ ਆਪਣੇ ਹੱਥ ਤੇ ਰੱਖਿਆ ਅਤੇ ਲੜਾਈ ਜਾਰੀ ਰੱਖੀ।ਪਿੰਡ ਕਾਲਰਾ ਦੀ ਇੱਕ ਔਰਤ ਨੇ ਇਹ ਨਜ਼ਾਰਾ ਦੇਖਿਆ ਅਤੇ ਬਾਕੀ ਲੋਕਾਂ ਦੇ ਧਿਆਨ ਵਿੱਚ ਲਿਆਉਣ ਲਈ ਜ਼ੋਰ ਨਾਲ ਚੀਖੀ ''ਦੇਖੋ ਇੱਕ ਬੰਦਾ ਆਪਣਾ ਸੀਸ ਹੱਥ ਤੇ ਰੱਖ ਕੇ ਲੜ ਰਿਹਾ ਹੈ '' । ਅਚਾਨਕ ਬਾਬਾ ਜੀ ਪਿੰਡ ਕਾਲਰਾ ਨੇੜੇ ਪਿੰਡ ਡਰੋਲੀ ਕਲਾਂ ਦੀ ਹੱਦ ਵਿੱਚ ਘੋੜੇ ਤੇਂ ਡਿੱਗ ਪਏ। ਪਰ ਲੜਾਈ ਇਥੇ ਖਤਮ ਨਹੀ ਹੋਈ। ਬਾਬਾ ਮੱਤੀ ਜੀ ਜੀ ਫਿਰ ਘੋੜੇ ਤੇ ਚੜੇ ਅਤੇ ਆਪਣੀ ਹਥੇਲੀ 'ਤੇ ਰੱਖੇ ਸਿਰ ਸਮੇਤ ਲੜਾਈ ਜਾਰੀ ਰੱਖੀ। ਜਿੱਤ ਪ੍ਰਾਪਤ ਕੀਤੀ। ਜੰਗ ਜਿੱਤ ਕੇ ਬਾਬਾ ਜੀ ਸਦਾ ਲਈ ਡਿੱਗ ਪਏ।ਜਿੱਥੇ ਅੱਜ ਗੁਰੂਦੁਆਰਾ ਸ਼ਹੀਦ ਬਾਬਾ ਮੱਤੀ ਜੀ ਡਰੋਲੀ ਕਲਾਂ ਹੈ। ਕੁਦਰਤ ਦੇ ਕਰਿਸ਼ਮੇ ਨਾਲ ਦੋਨੋ ਜਗਾਹ ਜਿੱਥੇ ਬਾਬਾ ਜੀ ਡਿੱਗੇ, ਜੰਡ ਦੇ ਰੁੱਖ ਪੈਦਾ ਹੋਏ ।ਜੋ ਅੱਜ ਵੀ ਸੁਰੱਖਿਅਤ ਰੱਖੇ ਹੋਏ ਹਨ ।
ਮਹਾਰਾਜਾ ਹਰੀ ਚੰਦ ਜਸਵਾਲ ਨੂੰ ਬਾਬਾ ਮੱਤੀ ਜੀ ਵਲੋ ਦਿਖਾਈ ਬਹਾਦਰੀ ਦਾ ਪਤਾ ਲੱਗਾ ਤਾਂ ਉਨਾ ਨੂੰ ਬਹੁਤ ਖੁਸ਼ੀ ਹੋਈ ।ਪਰ ਇੱਕ ਬਹਾਦੁਰ ਦੀ ਮੌਤ ਦਾ ਅਫ਼ਸੋਸ ਵੀ ਹੋਇਆ ।
ਹੁਣ ਸੰਸਕਾਰ ਦੇ ਸਮੇਂ ਰਾਜਪੂਤੀ ਰਵਾਇਤ ਅਨੁਸਾਰ, ਬੀਬੀ ਸੰਪੂਰਨੀ ਜੀ ਬਾਬਾ ਜੀ ਨਾਲ ਸਤੀ ਹੋਣਾ ਚਾਹੁੰਦੀ ਸੀ ।ਪਰ ਵਿਆਹ ਦੀਆਂ ਰਸਮਾਂ ਪੂਰੀਆਂ ਨਾਂ ਹੋਣ ਕਾਰਨ ਪੰਚਾਇਤ ਨੇ ਮੰਜੂਰੀ ਨਾ ਦਿੱਤੀ ।ਪਰ ਬੀਬੀ ਜੀ ਨੇ ਬਾਬਾ ਜੀ ਦੇ ਸਿਵੇ ਵਿਚੋਂ ਕੁਝ ਲੱਕੜਾਂ ਲੈ ਕੇ ਨਾਲ ਹੀ ਆਪਣਾ ਸਿਵਾ ਬਣਾ ਲਿਆ ਅਤੇ ਸਤੀ ਹੋ ਗਈ। ਦੋਨਾਂ ਦੀ ਯਾਦਗਾਰ ਅੱਜ ਵੀ ਪਿੰਡ ਵਲੋਂ ਸੰਭਾਲੀ ਹੋਈ ਹੈ ।ਪਰ ਕੋਈ ਪੂਜਾ ਵਗੈਰਾ ਨਹੀਂ ਹੁੰਦੀ ਕਿਉਂਕਿ ਸਾਰੇ ਮਿਨਹਾਸ ਰਾਜਪੂਤਾਂ ਨੇ ਸਿੱਖ ਧਰਮ ਅਪਣਾ ਲਿਆ।
ਹੁਣ ਪਿੰਡ ਹਾਰਟਾ ਇੱਥੋਂ 12 ਕਿਲੋਮੀਟਰ ਦੂਰ ਸੀ ।ਸ਼੍ਰੀ ਅੰਸ਼ੂ ਪਾਲ ਅਤੇ ਸ਼੍ਰੀ ਕੱਤੀ ਦੇਵ ਨੇ ਮਹਾਰਾਜਾ ਹਰੀ ਚੰਦ ਜਸਵਾਲ ਨੂੰ ਆਪਣੀ ਜਗੀਰ ਦਾ ਤਬਾਦਲਾ ਕਰਨ ਲਈ ਬੇਨਤੀ ਕੀਤੀ , ਪਿੰਡ ਹਾਰਟੇ ਦੀ ਜਮੀਨ ਜਿਆਦਾ ਹੋਣ ਕਾਰਨ ਮਹਾਰਾਜਾ ਹਰੀ ਚੰਦ ਜਸਵਾਲ ਨੇ ਦੋ ਥਾਵਾਂ ਤੇ ਵੰਡ ਦਿੱਤਾ। ਸ਼੍ਰੀ ਅੰਸ਼ੂ ਪਾਲ ਪਿੰਡ ਪਾਲਦੀ ਬਹਾਦਰ ਗੜ ਜ਼ਿਲਾ ਹੁਸ਼ਿਆਰਪੁਰ ਅਤੇ ਸ਼੍ਰੀ ਕੱਤੀ ਦੇਵ ਡਰੋਲੀ ਕਲਾਂ,(ਖਿਆਲਾ), ਡਮੁੰਡਾ, ਜਲਪੋਤ, ਪਧਿਆਣਾ, ਡਰੋਲੀ ਖੁਰਦ (ਢੰਡੌਰ, ਢੰਡੌਰੀ) ਅਤੇ ਹਰੀਪੁਰ ਜ਼ਿਲਾ ਜਲੰਧਰ । ਜਿੱਥੇ ਉਨ੍ਹਾ ਨੇ ਪਿੰਡ ਦੇ ਚੜ੍ਹਦੇ ਪਾਸੇ 2 ਬੁਰਜ ਬਣਵਾਏ ਜੋ ਕਿ 1920 ਤੱਕ ਵੀ ਮੌਜੂਦ ਸਨ।ਅੱਜ ਵੀ ਓਸ ਏਰੀਆ ਦੀ ਜਮੀਨ ਨੂੰ ਬੁਰਜ ਹੀ ਕਿਹਾ ਜਾਂਦਾ ਹੈ। ਬੁਰਜ ਤਾਂ ਨਹੀਂ ਰਹੇ । ਅੱਜ ਓਹ ਜਮੀਨ ਜੌੜਿਆਂ ਅਤੇ ਲੋਲੀਆਂ ਦੀ ਮਲਕੀਅਤ ਹੇਠ ਹੈ। ਇਕ ਅਟਾਰੀ ਬਣਵਾਈ ਜੋ ਅੱਜ ਵੀ ਮੌਜੂਦ ਹੈ। ਇਹ ਪਿੰਡ ਦੇ ਦੱਖਣ ਵੱਲ ਇੱਕ ਵੱਡਾ ਮੈਦਾਨ ਫੋਜਾਂ ਦੀ ਸਿਖਲਾਈ ਵਾਸਤੇ ਰਖਿਆ । ਇਸ ਮੈਦਾਨ ਦੀ ਵਧਿਆ ਆਵਾਜਾਈ ਲਈ ਇੱਕ 15 ਗਜ਼ ਦਾ 1 ਕਿਲੋਮੀਟਰ ਤੋਂ ਜਿਆਦਾ ਲੰਬਾ ਰਾਹ ਬਣਾਇਆ ਜੋ ਅੱਜ ਵੀ ਮੌਜੂਦ ਹੈ ਅਤੇ ਵੱਡਾ ਰਾਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪਿੰਡ ਦੇ ਖੂਹਾਂ ਨਾਲ ਧਰਤੀ ਦੇ ਅੰਦਰ ਰਾਸਤਾ ਜੋੜਿਆ (ਬਾਬਾ ਮੱਤੀ ਦਾ ਖੂਹ, ਵਰਨੇ ਦਾ ਖੂਹ , ਫੰਬਾ ਖੂਹ , ਸੁੰਦਰ ਦਾ ਖੂਹ ਅਤੇ ਲਸੂੜੀ ਵਾਲਾ ਖੂਹ)। ਸਿੱਖ ਰਾਜ ਵਿੱਚ ਵੀ ਫੋਜਾਂ ਲਈ ਬਹੁਤ ਵੱਡਾ ਕੇਂਦਰ ਸੀ।
ਬਾਬਾ ਮੱਤੀ ਜੀ ਨੂੰ ਗਊ ਗਰੀਬ ਦੀ ਰੱਖਿਆ ਦਾ ਚਿੰਨ ਮੰਨਦੇ ਹੋਏ ਪਿੰਡ ਦੇ ਲੇਕ ਆਪਣੇ ਨਰ ਪਸ਼ੂ ਵੇਚਣ ਦੀ ਬਜਾਏ ਗੁਰੂਦੁਆਰੇ ਚੜਾਅ ਦਿੰਦੇ ਸਨ । ਉਨਾ ਪਸ਼ੂਆ ਨੂੰ ਕੋਈ ਡੰਡਾ ਵੀ ਨਹੀ ਮਾਰਦਾ ਸੀ। ਇਹ ਪ੍ਰਥਾ ਸੰਨ 1980 ਤੋਂ ਬਾਦ ਤੱਕ ਵੀ ਜਾਰੀ ਸੀ।
(ALL EVIDENCES ARE TAKEN FROM ‘’RAJPUTAN DOABA’’ BY NAGINA RAM PARMAR VIKRAMI SAMMAT 1965, RAJPUT GAZZAT YEAR 1907, The Mahan Kosh, a Sikh encyclopaedia written by Bhai Kahan Singh Nabha, (Bhasha Bibhag Punjab, Patiala) AND PHYSICAL EVIDENCES)

Dhan Dhan Shaheed Baba Mati ji
A great Rajput warrior. He saved lives. He saved humanity.