Mayo Singh Minhas or ਮਈਆ ਸਿੰਘ ਮਿਨਹਾਸ ( Rajput Soorme )
- Sidki Rajput Soorme
- 23 feb 2020
- Tempo di lettura: 4 min
Aggiornamento: 27 giu 2020
Who was mayo Singh Minhas? Why canadian people remember him?
ਮਾਯੋ ਸਿੰਘ ਮਿਨਹਾਸ ਕੌਣ ਸੀ? ਕਿਉਂ ਯਾਦ ਕਰਦੇ ਹਨ ਕੈਨੇਡਾ ਵਾਸੀ ? ਕੀ ਕਰਦਾ ਸੀ ? ਬ੍ਰਿਟਿਸ਼ ਕੋਲੰਬੀਆ ਵਿਚ ਇੱਕ ਪੰਜਾਬੀ ਮਸ਼ਹੂਰ ਕਿਵੇਂ ਹੋ ਗਿਆ?
ਮਾਯੋ ਸਿੰਘ ਮਿਨਹਾਸ ਜਿਸ ਦਾ ਅਸਲੀ ਨਾਮ ਮਈਆ ਸਿੰਘ ਮਿਨਹਾਸ ਇੱਕ ਸਿੱਖ ਰਾਜਪੂਤ ਸੀ। ਜਿਸ ਦਾ ਜਨਮ ਪਿੰਡ ਪਾਲਦੀ ਜਿਲਾ ਹੁਸ਼ਿਆਰਪੁਰ ਵਿੱਚ ਸੰਨ 1888 ਵਿੱਚ ਹੋਇਆ । ਪਿਤਾ ਦਾ ਨਾਮ ਭੁੱਲਾ ਸਿੰਘ ਅਤੇ ਮਾਤਾ ਦਾ ਨਾਮ ਰਲੀ ਕੌਰ ਸੀ। ਮਈਆ ਸਿੰਘ ਮਿਨਹਾਸ ਜੋ ਬਾਅਦ ਵਿੱਚ ਮਾਯੋ ਸਿੰਘ ਮਿਨਹਾਸ ਦੇ ਨਾਮ ਨਾਲ ਮਸ਼ਹੂਰ ਹੋ ਗਿਆ, ਆਪਣੇ ਪਿੰਡ ਪਾਲਦੀ ਤੋਂ ਆਪਣੇ ਵੱਡੇ ਭਰਾ ਗਣੇਸ਼ਾ ਸਿੰਘ ਅਤੇ ਰਿਸ਼ਤੇਦਾਰ ਦੁੱਮਣ ਸਿੰਘ ਕੋਲ ਜਾਣ ਲਈ ਜੋ ਬ੍ਰਿਟਿਸ਼ ਕੋਲੰਬੀਆ (canada) ਵਿੱਚ ਰਹਿੰਦੇ ਸਨ ਪਹਿਲਾਂ 1905 ਵਿੱਚ san fransisco (USA) ਨੂੰ ਗਿਆ। ਉੱਥੇ ਕੁੱਝ ਦਿਨ ਰਹਿਣ ਤੋਂ ਬਾਅਦ 1906 ਵਿੱਚ ਕੈਨੇਡਾ ਚਲਾ ਗਿਆ। ਦੁਨੀਆਂ ਦਾ ਪਹਿਲਾ ਬੰਦਾ ਜਿਸ ਨੇ ਦੂਸਰੇ ਦੇਸ਼ ਵਿੱਚ ਜਾ ਕੇ ਇੱਕ ਪਿੰਡ ਵਸਾਇਆ ਅਤੇ ਉਸ ਨੂੰ ਆਪਣੇ ਜਨਮ ਅਸਥਾਨ ਦਾ ਨਾਮ ਦਿੱਤਾ। ਇੱਕ ਬਹੁਤ ਮਿਹਨਤੀ, ਅਗਾਂਹ ਵਧੂ ਅਤੇ ਤੇਜ ਦਿਮਾਗ ਵਾਲਾ ਆਦਮੀ ਸੀ।
ਕਨੇਡਾ ਵਿੱਚ ਆਪਣੇ ਵੱਡੇ ਭਰਾ ਕੋਲ ਪਹੁੰਚਣ ਤੋਂ ਬਾਅਦ ਮਈਆ ਸਿੰਘ ਨੇ ਇੱਕ ਲੱਕੜੀ ਮਿੱਲ੍ਹ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।1914 ਵਿੱਚ ਪਹਿਲੀ world war ਸ਼ੁਰੂ ਹੋ ਗਈ । ਉਸ ਸਮੇਂ ਮਈਆ ਸਿੰਘ Mesachie Saw Mills ਨਾਮ ਦੀ ਮਿੱਲ ਵਿੱਚ ਕੰਮ ਕਰਦਾ ਸੀ। ਕੈਨੇਡਾ ਸਰਕਾਰ ਨੇ ਕੈਨੇਡੀਅਨ ਮੁੰਡਿਆਂ ਨੂੰ ਫੌਜ ਵਿਚ ਭਰਤੀ ਕਰਨਾ ਸ਼ੁਰੂ ਦਿੱਤਾ। ਜਿਸ ਵਿੱਚ ਮਿੱਲ ਮਾਲਕ ਦੇ 2 ਪੁੱਤਰ ਵੀ ਸਨ । ਮਿੱਲ ਮਾਲਕ ਨੇ ਮਿੱਲ ਬੰਦ ਕਰਨ ਦਾ ਫੈਸਲਾ ਕਰ ਲਿਆ।
ਮਈਆ ਸਿੰਘ ਨੇ ਆਪਣੇ ਕੁਝ ਸਾਥੀਆਂ ਨਾਲ ਮੀਟਿੰਗ ਕਰ ਕੇ ਪੁੱਛਿਆ ਕਿ ਅਗਰ ਉਹ ਮਿੱਲ ਖਰੀਦ ਲਵੇ ਤਾਂ ਕੀ ਉਹ ਉਸ ਦੇ ਨਾਲ ਕੰਮ ਕਰਨਗੇ? ਫਿਰ ਉਸ ਨੇ ਮਾਲਕ ਨਾਲ ਗੱਲ ਕੀਤੀ ਜਿਸ ਨੇ ਵੇਚਣ ਦੀ ਵਜਾਏ ਕਿਰਾਏ ਤੇ ਦੇਣ ਦਾ ਫੈਸਲਾ ਕੀਤਾ ਬਾਅਦ ਵਿੱਚ ਉਸ ਨੇ ਵੇਚ ਵੀ ਦਿੱਤੀ। ਇਸ ਮਿੱਲ ਨੇ ਮਈਆ ਸਿੰਘ ਨੂੰ ਬਹੁਤ ਮੁਨਾਫ਼ਾ ਦਿੱਤਾ। ਆਪਣੀ ਮਿਹਨਤ ਸਦਕਾ ਉਸ ਤੇ 1300 ਏਕੜ ਜਮੀਨ ਵੀ ਖਰੀਦੀ । ਜਿਸ ਉੱਤੇ ਸਰਕਾਰ ਤੋਂ ਮਨਜ਼ੂਰੀ ਲੈ ਕੇ 1916 ਵਿੱਚ ਇੱਕ ਪਿੰਡ ਵਸਾਇਆ ਜਿਸ ਦਾ ਨਾਮ ਆਪਣੇ ਜੱਦੀ ਪਿੰਡ ਪਾਲਦੀ ਦੇ ਨਾਮ ਨਾਲ ਤੇ ਰੱਖਿਆ । ਦੁਨੀਆਂ ਵਿੱਚ ਇਸ ਤਰ੍ਹਾਂ ਦੀ ਕੋਈ ਦੂਸਰੀ ਮਿਸਾਲ ਨਹੀਂ ਹੈ। ਸਾਰੇ ਪੰਜਾਬੀ ਹੋਣ ਕਰ ਕੇ ਗੁਰਦੁਆਰੇ ਦੀ ਘਾਟ ਮਹਿਸੂਸ ਕਰਦੇ ਸਨ। ਮਈਆ ਸਿੰਘ ਨੇ ਗੁਰੂਦਵਾਰਾ ਵੀ ਬਣਵਾਇਆ ਜੋ ਅੱਜ ਤੱਕ ਮੌਜੂਦ ਹੈ। ਬੱਚਿਆਂ ਨੂੰ ਪੜ੍ਹਨ ਦੂਰ ਜਾਣਾ ਪੈਂਦਾ ਸੀ ਮਈਆ ਸਿੰਘ ਨੇ ਨਾਲ ਹੀ ਇੱਕ ਸਕੂਲ ਵੀ ਬਣਵਾਇਆ।
ਮਾਯੋ ਸਿੰਘ ਨੇ ਆਪਣੇ ਮਿੱਲ ਦੇ ਕਾਰੋਬਾਰ ਵਿੱਚ ਬਹੁਤ ਜ਼ਿਆਦਾ ਮੁਨਾਫਾ ਕਮਾਉਣ ਦੇ ਬਾਵਜੂਦ, ਉਹ ਇਕ ਬਹੁਤ ਹੀ ਖੁੱਲ੍ਹੇ ਦਿਲ ਵਾਲਾ ਵਿਅਕਤੀ ਰਿਹਾ, ਜਿਸ ਨੇ ਸਥਾਨਕ ਹਸਪਤਾਲਾਂ ਅਤੇ ਹੋਰ ਅਦਾਰਿਆਂ ਨੂੰ ਇੰਨਾ ਜ਼ਿਆਦਾ ਦਾਨ ਦਿੱਤਾ ਕਿ ਅੱਜ ਤੱਕ ਇਹ ਉਸਦੇ ਯੋਗਦਾਨਾਂ ਦਾ ਸਦਕਾ ਪਛਾਣ ਵਜੋਂ ਮਾਯੋ ਸਿੰਘ ਦੀ ਤਸਵੀਰ ਰੱਖਦੇ ਹਨ। ਇਕ ਵਾਰ ਦੀ ਗੱਲ ਹੈ ਕਿ ਮਈਆ ਸਿੰਘ ਜ਼ਿਲਾ ਹੁਸ਼ਿਆਰਪੁਰ ਦੇ ਕਸਬੇ ਮਾਹਿਲਪੁਰ ਦੇ ਕਾਲਜ ਵਿੱਚ ਗਿਆ ਸਾਰੇ ਸਟਾਫ ਨਾਲ ਗੱਲਬਾਤ ਕੀਤੀ ਪਰ ਬਿਨਾ ਕੁਝ ਦਾਨ ਕੀਤੇ ਚਲਾ ਗਿਆ। ਸਭ ਬੜੇ ਨਿਰਾਸ਼ ਹੋਏ। ਬਾਅਦ ਵਿਚ ਉਸ ਨੇ 100000 (ਇੱਕ ਲੱਖ) ਰੁਪਏ ਦਾ ਚੈੱਕ ਭੇਜਿਆ। ਮਾਹਿਲਪੁਰ ਵਿੱਚ ਉਸ ਦੇ ਨਾਂਮ ਦਾ ਇੱਕ ਹਸਪਤਾਲ ਅਤੇ ਕਾਲਜ ਵਿੱਚ ਇੱਕ ਆਡੀਟੋਰੀਅਮ ਬਣਿਆ।
ਉਸ ਦੀ ਭਾਰਤ ਵਿੱਚ ਵੀ ਬਹੁਤ ਮਸ਼ਹੂਰੀ ਸੀ। ਇੱਕ ਵਾਰ ਜਵਾਹਰ ਲਾਲ ਨਹਿਰੂ ਆਪਣੇ ਕੈਨੇਡਾ ਦੇ ਦੌਰੇ ਤੇ ਗਿਆ ਅਤੇ ਉਸ ਨੇ ਖਾਣਾ ਮਈਆ ਸਿੰਘ ਦੇ ਘਰ ਖਾਧਾ। ਇੰਦਰਾ ਗਾਂਧੀ ਵੀ ਉਸ ਦੇ ਘਰ ਗਈ ਸੀ। ਇੰਨਾ ਉਦਾਰ ਵਿਅਕਤੀ ਸੀ ਕਿ ਜੋ ਵੀ ਉਸ ਕੋਲ ਸਹਾਇਤਾ ਮੰਗਣ ਆਇਆ, ਉਸ ਨੇ ਕਦੀਂ ਜਵਾਬ ਨਹੀਂ ਸੀ ਦਿੱਤਾ, ਚਾਹੇ ਕੋਈ ਦਾਨ ਮੰਗਣ ਆਇਆ ਹੋਵੇ ਜਾਂ ਕੰਮ ਮੰਗਣ।
1925 ਵਿੱਚ ਆਪਣੇ ਦਫ਼ਤਰ ਨੇੜੇ ਇਕ ਵਿਸ਼ਾਲ ਪਰਿਵਾਰਕ ਘਰ ਬਣਾਉਣ ਤੋਂ ਬਾਅਦ, ਮਈਆ ਸਿੰਘ ਆਪਣੇ ਮਾਤਾ-ਪਿਤਾ ਦੁਆਰਾ ਚੁਣੀ ਗਈ ਲੜਕੀ ਨਾਲ ਵਿਆਹ ਕਰਾਉਣ ਲਈ ਆਪਣੇ ਪਿੰਡ ਪਾਲਦੀ ਪਰਤੇ। ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਦੱਸਿਆ “ਮੈਨੂੰ ਮੇਰੀ ਪਤਨੀ ਬਾਰੇ ਕੁਝ ਪਤਾ ਨਹੀਂ ਸੀ। ਤੁਸੀਂ ਖੁਸ਼ ਰਹਿੰਦੇ ਹੋ ਜੇ ਤੁਹਾਨੂੰ ਵਧੀਆ ਸਾਥੀ ਮਿਲ ਜਾਂਦਾ ਹੈ । ਪਰ ਜੇ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਤੁਹਾਨੂੰ ਜੋ ਮਿਲਦਾ ਉਸ ਨਾਲ ਸਬਰ ਕਰਨਾ ਚਾਹੀਦਾ ਹੈ। ਮੈਂ ਭਾਰਤ ਵਾਪਸ ਜਾ ਕੇ ਵਿਆਹ ਕਰਵਾ ਕੇ 6 ਮਹੀਨੇ ਤੱਕ ਮੈਂ ਆਪਣੇ ਪਿਤਾ ਜੀ ਨੂੰ ਇਕ ਵਾਰ ਵੀ ਇਹ ਨਹੀਂ ਦੱਸਿਆ ਕਿ ਮੇਰੀ ਲੱਕੜੀ ਦੀ ਮਿੱਲ ਹੈ, ਮੈਂ ਅਮੀਰ ਬੰਦਾ ਹਾਂ, ਅਖੀਰ ਮੈਂ ਕਿਹਾ ਕਿ ਮੈਨੂੰ ਵਾਪਸ ਕੈਨੇਡਾ ਪਰਤਣਾ ਚਾਹੀਦਾ ਹੈ। ਪਰ ਮੇਰੀ ਪਤਨੀ ਨੇ ਕਿਹਾ ਕਿ ਜਿਥੇ ਉਹ ਜਾਏਗਾ ਉਹ ਉਸ ਦੇ ਨਾਲ ਜਾਏਗੀ। ਦੋ ਸਾਲ ਬਾਅਦ ਮੈਂ ਆਪਣੀ ਪਤਨੀ ਬਿਸ਼ਨ ਕੌਰ ਨਾਲ ਵਾਪਸ ਆਇਆ।
ਮਈਆ ਸਿੰਘ ਦਾ ਪਹਿਲਾ ਬੱਚਾ, ਇਕ ਲੜਕੀ ਜੋਗਿੰਦਰ ਕੌਰ ਦਾ ਜਨਮ 1927 ਵਿਚ ਹੋਇਆ। ਫਿਰ ਇੱਕ ਤੋਂ ਬਾਅਦ ਇੱਕ ਸੱਤ ਹੋਰ ਬੱਚੇ ਜੰਮੇ। ਹਰ ਬੱਚੇ ਦੇ ਜਨਮ ਤੇ ਮਈਆ ਸਿੰਘ ਹਸਪਤਾਲ ਨੂੰ ਇੱਕ ਪੂਰੇ ਦਿਨ ਦੀ ਤਨਖਾਹ ਦਾਨ ਕਰਦਾ ਸੀ। ਉਹ ਇੱਕ ਦਰਜਨ ਤੋਂ ਵੱਧ ਅਦਾਰਿਆਂ ਨੂੰ ਦਾਨ ਕਰਦਾ ਸੀ। ਵਿਕਟੋਰੀਆ ਯੂਨੀਵਰਸਿਟੀ ਵਿੱਚ ਉਸ ਦੇ ਨਾਮ ਦੀ ਇੱਕ ਸਕਾਲਰਸ਼ਿਪ ਵੀ ਹੈ।
ਮਈਆ ਸਿੰਘ ਨੂੰ ਉਸ ਵੇਲੇ ਬਹੁਤ ਦੁੱਖ ਦਾ ਸਾਹਮਣਾ ਕਰਨਾ ਪਿਆ ਜਦੋਂ ਉਸ ਦੀ 6 ਸਾਲ ਦੀ ਬੱਚੀ ਰਜਿੰਦਰ ਕੌਰ ਸਟੋਵ ਨਾਲ ਝੁਲਸਣ ਨਾਲ ਦਮ ਤੋੜ ਗਈ। ਇੱਕ ਸਾਬਕਾ ਅਧਿਆਪਕਾ ਮਿਸ ਏ. ਫਰਗੇਸਨ ਨੇ ਦੱਸਿਆ ਕਿ ਇੱਕ ਸੁੰਦਰ ਬੱਚੀ ਸੀ। ਉਸ ਦਿਨ ਉਹ ਸਕੂਲ ਤੋਂ ਘਰ ਗਈ ਅਤੇ ਘਰ ਵਿਚ ਕੋਈ ਨਹੀਂ ਸੀ ਸਟੋਵ ਬਾਲਣ ਲੱਗੀ ਅਤੇ ਕੱਪੜਿਆਂ ਨੂੰ ਅੱਗ ਲੱਗ ਗਈ। ਮਦਦ ਲਈ ਬਾਹਰ ਨੂੰ ਭੱਜੀ ਪਰ ਕੁੱਝ ਨਾ ਹੋ ਸਕਿਆ। ਬੱਚੀ ਦੀ ਮੌਤ ਮਈਆ ਸਿੰਘ ਲਈ ਇੱਕ ਭਿਆਨਕ ਸੱਟ ਸੀ। ਇਕ ਹੋਰ ਬੱਚੇ ਜੋਗਿੰਦਰ ਸਿੰਘ ਦੀ ਵਿਕਟੋਰੀਆ ਦੇ ਸੇਂਟ ਜੋਸੇਫ ਹਸਪਤਾਲ ਵਿਚ ਰੀੜ੍ਹ ਦੀ ਮੈਨਿਨਜਾਈਟਿਸ ਕਾਰਨ ਮੌਤ ਹੋ ਗਈ। ਟੌਮ ਤਾਗਾਮੀ, ਪਾਲਦੀ ਦੇ ਇਕ ਨੌਜਵਾਨ ਨੇ ਦੱਸਿਆ "ਇਹ ਸਭ ਤੋਂ ਵਿਸ਼ਾਲ ਅੰਤਮ ਸੰਸਕਾਰ ਸੀ ਜੋ ਮੈਂ ਅਤੇ ਵਿਕਟੋਰੀਆ ਬਹੁਤ ਸਾਰੇ ਲੋਕਾਂ ਨੇ ਕਦੀਂ ਨਹੀਂ ਦੇਖਿਆ ਸੀ." ਪੂਰੇ ਇਲਾਕੇ ਨੇ ਮਈਆ ਸਿੰਘ ਦੇ ਬੱਚਿਆਂ ਦੀ ਮੌਤ ਤੇ ਗਹਿਰਾ ਸ਼ੋਕ ਪ੍ਰਗਟ ਕੀਤਾ। .
ਬਿਸ਼ਨ ਕੌਰ ਨੂੰ ਵੀ ਉਸਦੀ ਉਦਾਰਤਾ ਲਈ ਯਾਦ ਕੀਤਾ ਜਾਂਦਾ ਹੈ। "ਪਾਲਦੀ ਆਓ," ਉਹ ਕਹਿੰਦੀ, "ਮੇਰਾ ਪਤੀ ਤੁਹਾਨੂੰ ਨੌਕਰੀ ਦੇਵੇਗਾ।" ਪਾਲਦੀ ਦਾ ਛੋਟਾ ਜਿਹਾ ਭਾਈਚਾਰਾ ਭਾਰਤ ਤੋਂ ਆਉਣ ਵਾਲੇ ਨਵੇਂ ਪਰਿਵਾਰਾਂ ਲਈ ਘਰ ਤੋਂ ਦੂਰ ਘਰ ਬਣ ਗਿਆ। ਇਸ ਨੂੰ ਇਕ ਸੁਰੱਖਿਅਤ ਪਨਾਹ ਵਜੋਂ ਵੇਖਿਆ ਜਾਂਦਾ ਸੀ ਜਿਥੇ ਤਕਰੀਬਨ ਹਰ ਕੋਈ ਪੰਜਾਬ ਦੀ ਭਾਸ਼ਾ ਬੋਲਦਾ ਸੀ, ਸ਼ਹਿਰ ਦੇ ਕੇਂਦਰ ਵਿਚ ਇਕ ਸਿੱਖ ਮੰਦਰ ਅਤੇ ਇਕ ਦਿਆਲੂ ਪੰਜਾਬੀ ਬੋਲਣ ਵਾਲਾ ਜੋੜਾ ਆਪਣੇ ਸਥਾਨ ਨੂੰ ਤਬਦੀਲ ਕਰਨ ਵਿਚ ਸਹਾਇਤਾ ਕਰਦਾ ਸੀ।
ਬਿਸ਼ਨ ਕੌਰ, ਸ੍ਰੀਮਤੀ ਮੇਯੋ, 1952 ਵਿਚ ਪੰਜਾਬ ਵਿੱਚ ਆਪਣੇ ਪਰਿਵਾਰ ਨੂੰ ਮਿਲਣ ਜਾਂਦੇ ਹੋਏ ਅਕਾਲ ਚਲਾਣਾ ਕਰ ਗਏ। ਮਈਆ ਸਿੰਘ ਆਪਣੇ ਘਰ 23 ਫਰਵਰੀ 1955 ਵਿੱਚ ਅਕਾਲ ਚਲਾਣਾ ਕਰ ਗਏ। ਇਨ੍ਹਾਂ ਦਾ ਅੰਤਿਮ ਸੰਸਕਾਰ ਘਰ ਦੇ ਨਜ਼ਦੀਕ ਇੱਕ ਜਗ੍ਹਾ 'ਤੇ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਆਪਣੀ ਪਤਨੀ ਨਾਲ ਤੀਹ ਸਾਲ ਗੁਜ਼ਾਰੇ ਸਨ । ਇੱਕ ਹੈੱਡਸਟੋਨ ਵੀ ਲੱਗਾ ਹੈ। ਇਹੋ ਜਿਹੇ ਇਨਸਾਨ ਦੁਨੀਆਂ ਤੇ ਕਦੀਂ ਕਦੀ ਆਉਂਦੇ ਹਨ ਜੋ ਆਪਣੀਆਂ ਪੈੜਾਂ ਦੇ ਨਿਸ਼ਾਨ ਹਮੇਸ਼ਾਂ ਲਈ ਛੱਡ ਜਾਂਦੇ ਹਨ।

Very good
He was a great Rajput. He and his wife were generous to everybody. He was a great doner. He donated a lotof money to hospitals.